ਰੂਪਨਗਰ, 21 ਜੂਨ (ਲਾਡੀ ਖਾਬੜਾ)- ਰੋਪੜ ਨੈਸ਼ਨਲ ਹਾਈਵੇਅ ਨੰਬਰ 21 ਤੇ ਬੀਤੀ ਰਾਤ ਤਿੰਨ ਸੜਕ ਦੁਰਘਟਨਾਵਾਂ ਸਾਹਮਣੇ ਆਈਆਂ ।ਜਿਨ੍ਹਾਂ ਵਿਚ ਇਕ 21 ਸਾਲਾ ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ ।ਬੀਤੀ ਰਾਤ 11 ਵਜੇ ਦੇ ਕਰੀਬ ਪਿੰਡ ਮਲਕਪੁਰ ਅੰਬੂਜਾ ਫ਼ੈਕਟਰੀ ਦੇ ਕਟ ਨੇੜੇ ਗੁਰਦਰਸ਼ਨ ਸਿੰਘ ਨਾਮ ਦੇ ਨੌਜਵਾਨ ਦੀ ਇਕ ਟਰਕ ਨਾਲ ਟਕਰਾਉਣ ਕਾਰਨ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕ ਪਿੰਡ ਫਤਿਹਪੁਰ ਚੌਕੀ ਪੁਰਖਾਲੀ ਦਾ ਦਸਿਆ ਜਾ ਰਿਹਾ ਹੈ। ਮ੍ਰਿਤਕ ਆਪਣੇ ਮੋਟਰਸਾਈਕਲ ਫ2121457932 ਤੇ ਰੋਪੜ ਤੋਂ ਘਨੌਲੀ ਵਾਲੀ ਸਾਈਡ ਨੂੰ ਜਾ ਰਿਹਾ ਸੀ ਜਿਸ ਦੀ ਟਕਰ ਅੰਬੂਜਾ ਫ਼ੈਕਟਰੀ ਵਲੋਂ ਆ ਰਹੇ ਟਰਕ 8ਫ1124183 ਨਾਲ ਹੋਣ ਕਾਰਨ ਇਹ ਦੁਰਘਟਨਾ ਵਾਪਰੀ।ਮੌਕੇ ’ਤੇ ਟੋਲ ਪਲਾਜ਼ਾ ਕੰਪਨੀ ਦੇ ਹਾਈਵੇ ਪੈਟਰੋਲਿੰਗ ਦੇ ਇੰਚਾਰਜ ਹਰਜਿੰਦਰਪਾਲ ਸਿੰਘ ਅਤੇ ਅਨਿਲ ਕੁਮਾਰ ਪਹੁੰਚੇ। ਜਿਨ੍ਹਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿਤੀ ਪੁਲਿਸ ਨੇ ਟਰਕ ਨੂੰ ਕਾਬੂ ਕਰਕੇ ਅਗੇ ਦੀ ਕਾਰਵਾਈ ਸ਼ੁਰੂ ਕਰ ਦਿਤੀ ਹੈ । ਇਸੇ ਤਰ੍ਹਾਂ ਪਿੰਡ ਭਿਓਰਾ ਦੇ ਨੇੜੇ ਇਕ ਵੋਲਵੋ ਬਸ ਦਾ ਟਾਇਰ ਫ਼ਟ ਕੇ ਡਿਵਾਈਡਰ ਨਾਲ ਟਕਰਾਉਣ ਕਾਰਨ ਸੜਕ ਦੇ ਕਿਨਾਰੇ ਖੜ੍ਹੇ ਦਰਖਤਾਂ ਨਾਲ ਜਾ ਟਕਰਾਈ ਅਤੇ ਬਸ ਪਲਟਣ ਤੋਂ ਬਚ ਗਈ ਤੇ ਸਵਾਰੀਆਂ ਦਾ ਕੋਈ ਵੀ ਨੁਕਸਾਨ ਨਹੀਂ ਹੋਇਆ ‘ਬਸ ਮਨਾਲੀ ਤੋਂ ਦਿਲੀ ਜਾ ਰਹੀ ਸੀ ।ਇਕ ਹੋਰ ਸੜਕ ਦੁਰਘਟਨਾ ਵਿਚ ਪਿੰਡ ਖਵਾਸਪੁਰਾ ਦੇ ਕੋਲ ਇਕ ਟਾਟਾ ਇੰਡੀਗੋ ਕਾਰ ਅਗੇ ਅਚਾਨਕ ਸਾਨ੍ਹ ਆ ਗਿਆ‘ ਅਤੇ ਉਹ ਰੋਡ ਵਿਚ ਪਲਟ ਗਈ ।ਇਸ ਘਟਨਾ ਵਿਚ ਕੋਈ ਵੀ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ।
ਨੈਸ਼ਨਲ ਹਾਈਵੇ ਨੰਬਰ 21 ’ਤੇ ਹਾਦਸੇ ਦੌਰਾਨ ਨੌਜਵਾਨ ਦੀ ਮੌਤ



