Skip to content
Independent perspectives. Global stories.
BREAKING

ਕਰਜ਼ੇ ਹੇਠ ਦੱਬੇ ਇੱਕ ਹੋਰ ਕਿਸਾਨ ਵੱਲੋਂ ਖੁਦਕੁਸ਼ੀ

Share this story

ਭਾਈ ਰੂਪਾ, 21 ਜੂਨ (ਭੂਸ਼ਨ ਸਿਧਾਣਾ)- ਸੂਬੇ ਅੰਦਰ ਵੱਧ ਰਹੀਆ ਖੁਦਕੁਸੀਆ ਰੁੱਕਣ ਦਾ ਨਾਮ ਹੀ ਨਹੀਂ ਲੈ ਰਹੀਆ ਹਨ। ਇੱਕ ਤਾਜਾ ਘਟਨਾ ਹਲਕਾ ਰਾਮਪੁਰਾ ਫੂਲ ਦੇ ਪਿੰਡ ਬੁਰਜ ਗਿੱਲ ਵਿੱਖੇ ਵਾਪਰੀ।ਜਾਣਕਾਰੀ ਅਨੁਸਾਰ ਇਸ ਪਿੰਡ ਦਾ ਕਿਸਾਨ ਭੋਲਾ ਸਿੰਘ (55) ਪੁੱਤਰ ਪ੍ਰੀਤਮ ਸਿੰਘ ਵਾਸੀ ਬੁਰਜ ਗਿੱਲ ਕਾਫੀ ਲੰਮੇ ਸਮੇ ਤੋ ਕਰਜੇ ਦੀ ਮਾਰ ਹੇਠ ਆਇਆ ਹੋਇਆ ਸੀ।ਭੋਲਾ ਸਿੰਘ ਦੇ ਚਚੇਰੇ ਭਰਾ ਵੀਰਾ ਸਿੰਘ ਨੇ ਦੱਸਿਆ ਹੈ ਕਿ ਭੋਲਾ ਸਿੰਘ ਦੇ ਸਿਰ ਬੈਂਕਾ ਆਦਿ ਦਾ ਤਕਰੀਬਨ 9 ਲੱਖ ਰੁਪਏ ਦਾ ਕਰਜਾ ਸੀ।ਅਤੇ ਕੋਈ ਵੀ ਕਮਾਈ ਦਾ ਸਾਧਨ ਨਾ ਹੋਣ ਕਾਰਨ ਪ੍ਰੇਸਾਨੀ ਵਿੱਚ ਹੀ ਰਹਿਣ ਲੱਗ ਪਿਆ ਸੀ।ਬੀਤੇ ਦਿਨੀ ਭੋਲਾ ਸਿੰਘ ਬਿਨਾ ਦੱਸੇ ਘਰੋ ਚੱਲਿਆ ਗਿਆ ਸੀ ਜਿਸ ਨੂੰ ਪਰਿਵਾਰ ਤੇ ਰਿਸਤੇਦਾਰ ਲੱਭਣ ਲੱਗੇ ਤਾ ਬੀਤੇ ਸਾਮੀ ਤਕਰੀਬਨ ਰਾਤੀ 9 ਵਜੇ ਦੇ ਕਰੀਬ ਖੇਤ ਮੋਟਰ ਤੇ ਜਾ ਕੇ ਦੇਖਿਆ ਤਾ ਕਿਸਾਨ ਭੋਲਾ ਸਿੰਘ ਆਪਣੇ ਖੇਤ ਮੋਟਰ ਵਾਲੇ ਕਮਰੇ ਵਿੱਚ ਜਹਿਰੀਲੀ ਦਵਾਈ ਪੀ ਕੇ ਡਿੱਗਿਆ ਪਿਆ ਸੀ। ਜਿਸਦੇ ਮੂੰਹ ਵਿੱਚੋਂ ਝੱਗ ਆ ਰਹੀ ਸੀ ਜਦ ਅਸੀਂ ਸਵਾਰੀ ਦਾ ਇੰਤਜਾਮ ਕਰਕੇ ਹਸਪਤਾਲ ਲਿਜਾਣ ਲੱਗੇ ਤਾਂ ਦੇਖਿਆ ਕਿ ਭੋਲਾ ਸਿੰਘ ਦਮ ਤੋੜ ਚੁੱਕਾ ਸੀ।ਥਾਣਾ ਫੁਲ ਦੀ ਪੁਲਿਸ ਵੱਲੋ ਮ੍ਰਿਤਕ ਭੋਲਾ ਸਿੰਘ ਦੀ ਪਤਨੀ ਕੁਲਵਿੰਦਰ ਕੌਰ ਦੇ ਬਿਆਨਾ ਦੇ ਅਧਾਰ ਤੇ 174 ਦੀ ਕਾਰਵਾਈ ਕਰਨ ਉਪਰੰਤ ਪੋਸਟਮਾਰਟਮ ਕਰਨ ਤੋ ਬਾਅਦ ਲਾਸ ਵਾਰਸਾ ਹਵਾਲੇ ਕਰ ਦਿੱਤੀ ਹੈ।

WRITTEN BY