Skip to content
Independent perspectives. Global stories.
BREAKING

ਸਿਟੀ ਪੁਲਿਸ ਵੱਲੋਂ ਚੋਰੀ ਦੇ ਮੋਟਰਸਾਈਕਲ ਬਰਾਮਦ

Share this story

ਕੋਟਕਪੂਰਾ, 21 ਜੂਨ (ਚਰਨਦਾਸ ਗਰਗ, ਸਤਨਾਮ ਸਿੰਘ)- ਅੱਜ ਥਾਣਾ ਸਿਟੀ ਵਿਖੇ ਪ੍ਰੈਸ ਕਾਨਫਰੰਸ ਦੋਰਾਨ ਸਿਟੀ ਪੁਲਿਸ ਵੱਲੋ ਚੋਰੀ ਦੇ ਮੋਟਰਸਾਇਕਲ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ। ਸ: ਮਨਵਿੰਦਰਬੀਰ ਸਿੰਘ ਡੀ.ਐਸ.ਪੀ. ਸਾਹਿਬ ਕੋਟਕਪੂਰਾ ਨੇ ਪੱਤਰਕਾਰਾ ਨੂੰ ਜਾਣਕਾਰੀ ਦਿੰਦਿਆ ਕਿਹਾ ਕਿ ਏ.ਐਸ.ਆਈ. ਨਰਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਦੇ ਗਸਤ ਵਾ ਚੈਕਿੰਗ ਸ਼ੱਕੀ ਪੁਰਸਾ ਦੇ ਸਬੰਧ ਵਿੱਚ ਤਿਕੋਣੀ ਬਠਿੰਡਾ ਮੋਗਾ ਰੋਡ ਕੋਟਕਪੂਰਾ ਮੌਜੂਦ ਸੀ ਤਾ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਬਲ ਬਹਾਦਰ ਸਿੰਘ ਪੁੱਤਰ ਜਗਤਾਰ ਸਿੰਘ ਕੌਮ ਜੱਟ ਸਿੱਖ ਵਾਸੀ ਵਾਂਦਰ ਜਟਾਣਾ ਅਤੇ ਜਗਦੀਪ ਸਿੰਘ ਪੁੱਤਰ ਨਿਰਮਲ ਸਿੰਘ ਕੋਮ ਮਜਬੀ ਸਿੱਖ ਵਾਸੀ ਗਾਂਧੀ ਬਸਤੀ ਗਲੀ ਨੰ: 3 ਜਲਾਲੇਆਣਾ ਰੋਡ, ਕੋਟਕਪੁਰਾ ਜੋ ਵਹੀਕਲ ਚੋਰੀ ਕਰਨ ਦੇ ਆਦੀ ਤੇ ਅੱਜ ਵੀ ਨਵੀ ਦਾਣਾ ਮੰਡੀ, ਕੋਟਕਪੂਰਾ ਵਿਖੇ ਸ਼ੈਡ ਹੇਠਾ ਚੋਰੀ ਕੀਤੇ ਹੋਏ ਵਹੀਕਲ ਵੇਚਣ ਲਈ ਖੜੇ ਹਨ ਜੇਕਰ ਹੁਣੇ ਹੀ ਰੇਡ ਕੀਤਾ ਜਾਵੇ ਤਾਂ ਰੰਗੇ ਹੱਥੀ ਕਾਬੂ ਆ ਸਕਦੇ ਹਨ ਤਾ ਏ.ਐਸ.ਆਈ. ਨੇ ਸਮੇਤ ਪੁਲਿਸ ਪਾਰਟੀ ਦੇ ਮੋਕਾ ਪਰ ਪੁੱਜ ਕੇ ਬਲ ਬਹਾਦਰ ਸਿੰਘ ਪਾਸੋ ਮੋਟਰਸਾਇਕਲ ਹੀਰੋ ਹਾਂਡਾ ਸੀ.ਡੀ. 100 ਡੀਲਕਸ ਰੰਗ ਲਾਲ ਨੰਬਰ ਪੀ.ਬੀ. 04ਜੇ.4989 ਤੇ ਜਗਦੀਪ ਸਿੰਘ ਪਾਸੋ ਮੈਸਟਰੋ ਸਕੂਟਰ ਨੰਬਰੀ ਪੀ.ਬੀ.04ਐਕਸ-3266 ਰੰਗ ਚਿੱਟਾ ਬਰਾਮਦ ਕੀਤੇ ਤੇ ਸਖਤੀ ਨਾਲ ਪੁੱਛਗਿੱਛ ਕਰਨ ਤੇ ਇਹਨਾ ਦੋਨਾ ਦੀ ਨਿਸ਼ਾਨ ਦੇਹੀ ਪਰ ਦਾਣਾ ਮੰਡੀ ਕੋਟਕਪੂਰਾ ਦੀ ਬੇੈਕਸਾਇਡ ਤੋ ਝਾੜੀਆਂ ਵਿੱਚ ਲੁਕਾ ਛਿਪਾ ਕੇ ਰੱਖੇ (1) ਮੋਟਰਸਾਇਕਲ ਬਿਨਾ ਨੰਬਰੀ ਮਾਰਕਾ ਹੀਰੋ ਐਚ.ਈ. ਡੀਲਕਸ ਰੰਗ ਨੀਲਾ ਕਾਲਾ (2) ਮੋਟਰਸਾਇਕਲ ਮਾਰਕਾ ਬਜਾਜ ਪਲਸਰ 150 ਡੀ.ਟੀ-1 ਰੰਗ ਕਾਲਾ (3) ਹੀਰੋ ਹਾਂਡਾ ਸਪਲੈਡਰ ਰੰਗ ਕਾਲਾ ਨੀਲਾ (4) ਹੀਰੋ ਹਾਂਡਾ ਸੀ.ਡੀ.ਡੀਲਕਸ ਰੰਗ ਕਾਲਾ ਨੀਲਾ (5) ਇੱਕ ਸਕੂਟਰ ਮਾਰਕਾ ਬਜਾਜ ਚੇਤਕ ਬਰਾਮਦ ਕੀਤੇ। ਉਕਤ ਵਿਅਕਤੀਆ ਉੱਪਰ ਮੁੱਕਦਮਾ ਨੰਬਰ 90 ਮਿਤੀ 21-6-2018 ਅ/ਧ 379, 411 ਪੀ.ਸੀ. ਥਾਣਾ ਸਿਟੀ ਕੋਟਕਪੂਰਾ ਵਿਖੇ ਦਰਜ ਕੀਤਾ ਗਿਆ।

WRITTEN BY