ਚੰਡੀਗੜ੍ਹ, 19 ਜੂਨ (ਪੰਜਾਬ ਟਾਇਮਜ਼ ਬਿਊਰੋ)- ਸਾਬਕਾ ਓਲੰਪੀਅਨ, ਭਾਰਤੀ ਹਾਕੀ ਦੇ ਸਾਬਕਾ ਕਪਤਾਨ ਅਤੇ ਜਲੰਧਰ ਛਾਊਣੀ ਹਲਕੇ ਤੋਂ ਕਾਂਗਰਸ ਦੇ ਵਿਧਾਇਕ ਸ. ਪਰਗਟ ਸਿੰਘ ਨੇ ਕਿਹਾ ਹੈ ਕਿ ਸ਼ਹਿਰਾਂ ਵਿੱਚ ਨਾਜਾਇਜ਼ ਕਲੋਨੀਆਂ ਦੇ ਮੁੱਦੇ ਉਪਰ ਉਹ ਲੋਕਲ ਬਾਡੀ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨਾਲ ਚੱਟਾਨ ਵਾਂਗ ਖੜ੍ਹੇ ਹਨ। ਉਨ੍ਹਾਂ ਨੇ ਜਲੰਧਰ ਦੇ ਤਿੰਨ ਵਿਧਾਇਕਾਂ ਅਤੇ ਸੰਸਦ ਮੈਂਬਰ ਵੱਲੋਂ ਇਸ ਦੇ ਵਿਰੋਧ ਨੂੰ ਗਲਤ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਸ. ਸਿਧੂ ਨੇ ਜੋ ਕੀਤਾ ਉਹ ਭ੍ਰਿਸ਼ਟਾਚਾਰ ਤੇ ਮਾਫੀਆ ਦੇ ਖ਼ਿਲਾਫ਼ ਕੀਤਾ। ਉਨ੍ਹਾਂ ਇਸ਼ਾਰੇ-ਇਸਾਰੇ ਵਿਚ ਕਿਹਾ ਕਿ ਕੁਝ ਲੋਕ ਸਿਆਸਤ ਵਿੱਚ ਪੈਸੇ ਬਣਾਉਣ ਲਗੇ ਹੋਏ ਹਨ।ਉਨ੍ਹਾਂ ਕਿਹਾ ਕਿ ਸਿਸਟਮ ਵਿਚ ਭ੍ਰਿਸ਼ਟਾਚਾਰ ਹੈ। ਇਸ ਨੂੰ ਰੋਕਣ ਦੀ ਲੋੜ ਹੈ। ਇਹ ਇਕੋ ਦਿਨ ਖ਼ਤਮ ਨਹੀਂ ਹੋਣਾ।ਉਨ੍ਹਾਂ ਦੋਸ਼ ਲਾਇਆ ਕਿ ਨਾਜਾਇਜ਼ ਉਸਾਰੀਆਂ ਦੇ ਧੰਦੇ ਵਿੱਚ ਸਿਵਲ ਅਫਸਰਾਂ, ਸਿਆਸੀ ਲੀਡਰਾਂ ਤੇ ਪੁਲਿਸ ਵਿਚਾਲੇ ਗਠਜੋੜ ਹੈ।ਸਭ ਮਿਲ ਕੇ ਹੀ ਲੁਟ ਰਹੇ ਹਨ।ਇਹ ਖੁਲਾਸਾ ਕਿਸੇ ਹੋਰ ਨੇ ਨਹੀਂ ਸਗੋਂ ਕਾਂਗਰਸੀ ਵਿਧਾਇਕ ਵਿਧਾਇਕ ਪਰਗਟ ਸਿੰਘ ਨੇ ਕੀਤਾ ਹੈ।ਉਨ੍ਹਾਂ ਨੇ ਕਿਹਾ ਕਿ ਜਲੰਧਰ ਕਾਰਪੋਰੇਸ਼ਨ ‘ਚ ਵਡਾ ਭ੍ਰਿਸ਼ਟਾਚਾਰ ਹੈ।ਅਫ਼ਸਰ, ਕਲੋਨਾਈਜ਼ਰ ਤੇ ਸਿਆਸੀ ਲੀਡਰਾਂ ਦਾ ਗਠਜੋੜ ਲੁਟ ਰਿਹਾ ਹੈ।ਪੁਲਿਸ ਵੀ ਗੜਬੜੀ ਵਿਚ ਸ਼ਾਮਲ ਹੈ। ਉਂਝ ਉਨ੍ਹਾਂ ਨੇ ਅਕਾਲੀ ਦਲ ਤੇ ਕਾਂਗਰਸ ਦੇ ਕਿਸੇ ਲੀਡਰ ਦਾ ਨਾਂ ਨਹੀਂ ਲਿਆ।ਦਰਅਸਲ ਪਰਗਟ ਸਿੰਘ ਜਲੰਧਰ ਵਿਚ ਨਾਜਾਇਜ਼ ਉਸਾਰੀਆਂ ਦੇ ਮੁਦੇ ਉਪਰ ਬੋਲ ਰਹੇ ਸੀ। ਉਨ੍ਹਾਂ ਕਿਹਾ ਕਿ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿਧੂ ਦੀ ਨਾਜਾਇਜ਼ ਉਸਾਰੀਆਂ ਵਿਰੁਧ ਮੁਹਿੰਮ ਬਿਲ਼ਕੁਲ ਜਾਇਜ਼ ਹੈ। ਉਹ ਸਿਧੂ ਨਾਲ ਡਟ ਕੇ ਖੜ੍ਹੇ ਹਨ। ਉਨ੍ਹਾਂ ਜਲੰਧਰ ਦੇ ਤਿੰਨ ਵਿਧਾਇਕਾਂ ਤੇ ਸੰਸਦ ਮੈਂਬਰ ਦੇ ਵਿਰੋਧ ਨੂੰ ਗਲਤ ਦਸਿਆ।
ਨਜਾਇਜ਼ ਉਸਾਰੀਆਂ ਦੇ ਮੁੱਦੇ ’ਤੇ ਸ. ਸਿੱਧੂ ਨਾਲ ਡਟ ਕੇ ਖੜ੍ਹਿਆ ਹਾਂ : ਸ. ਪਰਗਟ ਸਿੰਘ



