ਸ਼ਾਹਕੋਟ, 19 ਜੂਨ (ਸੁਰਿੰਦਰ ਸਿੰਘ ਖਾਲਸਾ)- ਅੱਜ ਬੱਸ ਅੱਡਾ ਮਲਸੀਆਂ ਵਿਖੇ ਤਿੰਨ ਐਕਵਿਟਾ ਸਵਾਰ ਲੁਟੇਰਿਆਂ ਨੇ ਮਿੱਤਲ ਫੋਰਰੈਕਸ ਦੇ ਮੁਲਾਜ਼ਮ ਨੂੰ ਜ਼ਖਮੀ ਕਰਕੇ ਦਿਨ ਦਿਹਾੜੇ ਉਸ ਕੋਲੋ ਸਵਾ ਚਾਰ ਲੱਖ ਰੁਪਏ ਲੁੱਟ ਲਏ, ਜੋ ਮੁਲਾਜ਼ਮ ਇਸ ਵਕਤ ਸਿਵਲ ਹਸਪਤਾਲ ਸ਼ਾਹਕੋਟ ਵਿਖੇ ਜੇਰੇ ਇਲਾਜ ਹੈ। ਮਿੱਟੂ ਪੁੱਤਰ ਸ਼ਿਵ ਲਾਲ ਵਾਸੀ ਮੁਹੱਲਾ ਅਜ਼ਾਦ ਨਗਰ ਸ਼ਾਹਕੋਟ ਨੇ ਦੱਸਿਆ ਕਿ ਉਹ ਮਿੱਤਲ ਫੋਰੈਰਕਸ ਦੀ ਮਲਸੀਆਂ ਬਰਾਂਚ ਵਿਖੇ ਪਿਛਲੇ 10 ਸਾਲਾਂ ਤੋਂ ਕੰਮ ਕਰ ਰਿਹਾ ਹੈ। ਹਰ ਰੌਜ਼ ਦੀ ਤਰ੍ਹਾਂ ਸਵੇਰੇ 9.30 ਵਜੇ ਸ਼ਾਹਕੋਟ ਤੋਂ ਬੱਸ ਰਾਹੀ ਮਲਸੀਆਂ ਉਤਰਿਆ ਤਾਂ ਤਿੰਨ ਐਕਵਿਟਾ ਸਵਾਰਾਂ ਨੇ ਜਿਨ੍ਹਾਂ ਦੇ ਮੂੰਹ ਬੰਨੇ ਹੋਏ ਸਨ ਉਨ੍ਹਾਂ ਵਿਚ ਐੈਕਟਿਵਾ ਮਾਰ ਨੇ ਉਨ੍ਹਾਂ ਨੂੰ ਥੱਲੇ ਸੁਟ ਦਿੱਤਾ ਅਤੇ ਉਨ੍ਹਾਂ ਦਾ ਬੈਗ ਖੋਹਣ ਲੱਗ ਪਏ । ਜਦੋਂ ਉਨ੍ਹਾਂ ਨੇ ਬੈਗ ਨਾ ਛੱਡਿਆਂ ਤੇ ਲੁਟੇਰਿਆਂ ਨੇ ਰਵਾਇਤੀ ਹੱਿਥਆਰਾ ਨਾਲ ਉਨ੍ਹਾਂ ਨੂੰ ਜਖਮੀ ਕਰ ਦਿੱਤਾ ਤੇ ਉਨ੍ਹਾਂ ਦਾ ਬੈਗ ਖੋਹ ਕੇ ਫਰਾਰ ਹੋ ਗਏ। ਇਸ ਸਮੇਂ ਲੋਕਾਂ ਨੇ ਮਲਸੀਆਂ ਪੁਲੀਸ ਚੌਕੀ 1 ਸੂਚਨਾ ਕਰ ਦਿੱਤੀ ਅਤੇ ਉਨ੍ਹਾਂ ਨੂੰ ਸਿਵਲ ਹਸਪਤਾਲ ਸ਼ਾਹਕੋਟ ਵਿਖੇ ਜ਼ਖਮੀ ਹਾਲਤ ਵਿਚ ਪਹੁੰਚਾਇਆ ਗਿਆ। ਇਸ ਮੌਕੇ ਐਸ ਐਚ ਓ ਸ਼ਾਹਕੋਟ ਦਵਿੰਦਰ ਸਿੰਘ ਘੁੰਮਣ ਵੀ ਪਾਰਟੀ ਸਮੇਤ ਘਟਨਾ ਸਥਾਨ ਉੱਤੇ ਪਹੁੰਚ ਗਏ। ਉਨ੍ਹਾਂ ਪੁਲਿਸ ਨੂੰ ਜਾਣਕਾਰੀ ਦਿੰਦਿਆ ਕਿਹਾ ਕਿ ਉਨ੍ਹਾਂ ਦੇ ਬੈਗ ਅੰਦਰ ਤਕਰੀਬਨ ਸਵਾ ਚਾਰ ਲੱਖ ਰੁਪਏ ਕੈਸ਼ ਅਤੇ ਦੋ ਚੈਕ ਬੁੱਕਾਂ ਤੇ ਹੋਰ ਜਰੂਰੀ ਕਾਗਜ਼ਾਤ ਸਨ। ਘਟਨਾ ਸਥਾਨ ਤੇ ਪਹੁੰਚੇ ਐਸ ਐਚ ਓ ਸ਼ਾਹਕੋਟ ਨੇ ਦੱਸਿਆ ਕਿ ਉਨ੍ਹਾਂ ਨੇ ਐਕਵਿਟਾ ਸਵਾਰਾਂ ਨੂੰ ਫੜਨ ਲਈ ਚੌਕਸੀ ਵਧਾ ਦਿੱਤੀ ਹੈ ਅਤੇ ਇਲਾਕੇ ਅੰਦਰ ਨਾਕੇ ਲਗਾ ਕੇ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਲੁਟੇਰਿਆ ਨੂੰ ਫੜਨ ਲਈ ਵੱਡੀ ਪੱਧਰ ਤੇ ਛਾਪੇ ਮਾਰੀ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਲੁਟੇਰੇ ਪੁਲੀਸ ਦੀ ਪਕੜ ਵਿਚ ਆ ਜਾਣਗੇ।
ਮਲਸੀਆਂ ’ਚ ਦਿਨ ਦਿਹਾੜੇ ਸਵਾ ਚਾਰ ਲੱਖ ਲੁੱਟੇ



