ਮਾਨਸਾ, 18 ਜੂਨ (ਪੰਜਾਬ ਟਾਇਮਜ਼ ਬਿਊਰੋ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਤਿ ਮਾਲਵਾ ਜੋਨ ਵਿਚ ਭਾਈ ਗੋਬਿੰਦ ਸਿੰਘ ਜੀ ਲੋਂਗੋਵਾਲ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ਼ੁਰੂ ਕੀਤੀ ਗਈ ਪ੍ਰਚਾਰ ਵਹੀਰ ਤਹਿਤ ਧਰਮ ਪ੍ਰਚਾਰ ਕਮੇਟੀ ਤਖਤ ਸ੍ਰੀ ਦਮਦਮਾ ਸਾਹਿਬ ਵੱਲੋਂ ਮਾਲਵਾ ਦੇ ਵਖ-ਵਖ ਪਿੰਡਾਂ ਵਿਚ ਗੁਰਮਤਿ ਸਿਖਲਾਈ ਕੈਂਪ ਲਗਾਏ ਜਾ ਰਹੇ ਹਨ । ਇਸੇ ਲੜੀ ਦੇ ਤਹਿਤ ਹਲਕਾ ਮਾਨਸਾ, ਬੁਢਲਾਡਾ ਤੇ ਸਰਦੂਲਗੜ੍ਹ ਦੇ ਵਖ-ਵਖ ਲਗਭਗ ਹੁਣ ਤਕ 30 ਪਿੰਡਾਂ ਵਿਚ ਜਥੇ: ਮਨਜੀਤ ਸਿੰਘ ਬਪੀਆਣਾ ਮੈਂਬਰ ਧਰਮ ਪ੍ਰਚਾਰ ਕਮੇਟੀ ਦੀ ਯੋਗ ਅਗਵਾਈ ਹੇਠ ਅਤੇ ਬਾਬਾ ਬੂਟਾ ਸਿੰਘ ਗੁਰਥੜੀ, ਜਥੇ: ਮਿਠੂ ਸਿੰਘ ਜੀ ਕਾਹਨੇਕੇ, ਜਥੇ: ਸੁਰਜੀਤ ਸਿੰਘ ਜੀ ਰਾਏਪੁਰ ਤੇ ਬੀਬੀ ਜਸਵੀਰ ਕੌਰ ਦਾਤੇਵਾਸ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਗੁਰਮਤਿ ਸਿਖਲਾਈ ਕੈਂਪ ਲਗਾਏ ਗਏ। ਜਿਸ ਵਿਚ ਬਚਿਆਂ ਨੂੰ ਗੁਰਬਾਣੀ ਸੰਥਿਆ, ਸਿਖ ਰਹਿਤ ਮਰਿਯਾਦਾ ਤੇ ਸਿਖ ਧਰਮ ਦੀ ਮੁਢਲੀ ਜਾਣਕਾਰੀ ਦਿਤੀ ਗਈ ਹੈ। ਦਸਤਾਰਾ ਸਜਾਉਣ ਤੇ ਕੇਸਾ ਦੀ ਮਹਤਤਾ ਤੋਂ ਜਾਣੂ ਕਰਵਾਇਆ ਜਾਦਾ ਹੈ। ਪਤਿਤ ਬਚਿਆਂ ਨੂੰ ਕੇਸ ਰਖ ਕੇ ਦਸਤਾਰਾ ਸਜਾਉਣ ਲਈ ਪ੍ਰੇਰਿਆ ਜਾਦਾ ਹੈ। ਇਸ ਤੋਂ ਇਲਾਵਾ ਜਥੇ: ਮਨਜੀਤ ਸਿੰਘ ਬਪੀਆਣਾ ਨੇ ਸਬ ਆਫਿਸ ਧਰਮ ਪ੍ਰਚਾਰ ਕਮੇਟੀ, ਤਖਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਦੇ ਸਕਤਰ ਸ੍ਰ: ਕੇਵਲ ਸਿੰਘ ਜੀ ਦਾ ਇਹਨਾਂ ਪ੍ਰਚਾਰ ਸਰਗਰਮੀਆਂ ਵਿਚ ਵਿਸੇਸ ਸਹਿਯੋਗ ਦੇਣ ਤੇ ਧੰਨਵਾਦ ਕੀਤਾ। 16 ਜੂਨ ਨੂੰ ਪਿੰਡ ਹਾਕਮਵਾਲਾ, ਸੰਦਲੀ, ਮਾਖੇ ਵਾਲਾ, ਚਹਿਲਾਵਾਲੀ, ਦਸੋਧੀਆ, ਰਾਮਾਨੰਦੀ, ਅਕਾਵਾਲੀ ਤੇ ਡੇਲੂਆਣਾ ਵਿਖੇ ਗੁਰਮਤਿ ਕੈਂਪਾਂ ਦੀ ਸਮਾਪਤੀ ਕੀਤੀ ਗਈ। ਸਾਰੇ ਪਿੰਡਾਂ ਵਿਚ ਸਮਾਪਤੀ ਸਮੇ ਕੈਂਪ ਵਿਚ ਭਾਗ ਲੈਣ ਵਾਲੇ ਬਚਿਆਂ ਨੂੰ ਜਥੇ: ਮਨਜੀਤ ਸਿੰਘ ਬਪੀਆਣਾ ਨੇ ਪ੍ਰਮਾਣ ਪਤਰ ਤੇ ਮੈਡਲ ਦੇ ਕੇ ਸਨਮਾਨਤਿ ਕੀਤਾ । ਇਹਨਾਂ ਕੈਂਪਾਂ ਵਿਚ ਬਚਿਆਂ ਦੇ ਮਾਪੇ ਤੇ ਸਮੂੰਹ ਸੰਗਤ ਭਾਰੀ ਗਿਣਤੀ ਵਿਚ ਜੁੜਦੀ ਰਹੀ ਤੇ ਸੰਗਤਾਂ ਵਿਚ ਉਤਸਾਹ ਦੇਖਣ ਨੂੰ ਮਿਲਿਆ ਤੇ ਭਰਮਾ ਹੁਗਾਰਾ ਵੀ ਮਿਲਿਆ। ਪਿੰਡਾਂ ਦੇ ਪਤਵੰਤਿਆਂ ਗੁਰਸਿਖਾ ਤੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵਲੋਂ ਧਰਮ ਪ੍ਰਚਾਰ ਕਮੇਟੀ ਦੁਆਰਾ ਲਗਾਏ ਜਾ ਰਹੇ ਇਹਨਾਂ ਕੈਂਪਾਂ ਦੀ ਭਰਪੂਰ ਸਲਾਗਾ ਕੀਤੀ। ਜਥੇ: ਬਪੀਆਣਾ ਨੇ ਸੰਗਤ ਨੂੰ ਬਾਣੀ ਤੇ ਬਾਣੇ ਨਾਲ ਜੁੜਨ ਤੇ ਗੁਰੂ ਵਾਲੇ ਬਣਨ ਲਈ ਪ੍ਰੇਰਿਆ। ਅਜ ਦੇ ਕੈਂਪਾਂ ਦੀ ਆਖਰੀ ਸਮਾਪਤੀ ਪਿੰਡ ਡੇਲੂਆਣਾ ਵਿਖੇ ਕੀਤੀ ਗਈ। ਸਬ ਆਫਿਸ ਧਰਮ ਪ੍ਰਚਾਰ , ਤਲਵੰਡੀ ਸਾਬੋ ਦੇ ਇੰਚਾਰਜ ਸ੍ਰ: ਭੋਲਾ ਸਿੰਘ ਹੀਰੇਵਾਲਾ ਤੇ ਸਮੂੰਹ ਸਟਾਫ ਦਾ ਵਿਸ਼ੇਸ਼ ਯੋਗਦਾਨ ਰਿਹਾ। ਕੈਪਾਂ ਦੌਰਾਨ ਸ੍ਰੋਮਣੀ ਕਮੇਟੀ ਦੇ ਪ੍ਰਚਾਰਕਾਂ, ਢਾਡੀਆਂ ਤੇ ਗੁਰਮਤਿ ਵਿਦਿਆਲਿਆਂ ਦੇ ਵਿਦਿਆਰਥੀਆਂ ਨੇ ਪਿੰਡ ਪਿੰਡ ਜਾ ਕੇ ਬਚਿਆਂ ਨੂੰ ਗੁਰਬਾਣੀ ਨਾਲ ਜੋੜਿਆ। ਇਸ ਸਮੇ ਭਾਈ ਗੁਰਮੀਤ ਸਿੰਘ ਮਲਕੋਂ ਪ੍ਰਚਾਰਕ, ਗ੍ਰੰਥੀ ਭਾਈ ਜਗਦੇਵ ਸਿੰਘ, ਭਾਈ ਹਰਵਿੰਦਰ ਸਿੰਘ ਬਗਾ ਢਾਡੀ ਜਥਾ, ਦਵਿੰਦਰ ਸਿੰਘ ਪਧਾਨ ਡੇਲੂਆਣਾ, ਸਿੰਦਰ ਸਿੰਘ ਪ੍ਰਧਾਨ ਡੇਲੂਆਣਾ, ਜਗਜੀਤ ਸਿੰਘ, ਜਸਵਿੰਦਰ ਸਿੰਘ, ਚੇਤ ਸਿੰਘ ਭਾਈ ਜਸਵੰਤ ਸਿੰਘ, ਭਾਈ ਕੁਲਵਿੰਦਰ ਸਿੰਘ, ਭਾਈ ਰਣਵੀਰ ਸਿੰਘ, ਅਮਨਦੀਪ ਸਿੰਘ ਫਤਾ ਅਤੇ ਪਿੰਡ ਡੇਲੂਆਣਾ ਦੀ ਸਮੂੰਹ ਸੰਗਤ ਤੇ ਗੁ: ਪ੍ਰਬੰਧਕ ਕਮੇਟੀ ਆਦਿ ਸ਼ਾਮਲ ਹੋਏ।
ਧਰਮ ਪ੍ਰਚਾਰ ਕਮੇਟੀ ਵੱਲੋਂ ਡੇਲੂਆਣਾ ਸਮੇਤ 30 ਪਿੰਡਾਂ ’ਚ ਗੁਰਮਤਿ ਕੈਂਪ



