ਰਾਮਪੁਰਾ ਫੂਲ, 18 ਜੂਨ (ਮਨਦੀਪ ਢੀਂਗਰਾ/ਲੱਖਾ ਹਰੀ)-ਸਥਾਨਕ ਸ਼ਹਿਰ ਵਿਖੇ ਮੂਲ ਨਾਨਕਸਾਹੀ ਕੈਲੰਡਰ ਅਨੁਸਾਰ ਸਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੇ ਸਹੀਦੀ ਦਿਹਾੜੇ ਨੂੰ ਸਮਰਪਿਤ ਸਲਾਨਾ ਸ਼ਹੀਦੀ ਜੋੜ ਮੇਲਾ ਤੇ ਨਗਰ ਕੀਰਤਨ ਸਥਾਨਕ ਗੁਰਦੁਆਰਾ ਸਾਹਿਬ ਸ਼ਹੀਦ ਬਾਬਾ ਜੀਵਨ ਸਿੰਘ ਜੀ ਗਾਂਧੀ ਨਗਰ ਵੱਲੋਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਸ਼ਹੀਦੀ ਦਿਹਾੜੇ ਵਾਲੇ ਦਿਨ ਸਹਿਰ ’ਚ ਨਗਰ ਕੀਰਤਨ ਸਜਾਇਆ ਗਿਆ ਜਿਸ ਵਿੱਚ ਪ੍ਰਸਿੱਧ ਸਿੱਖ ਪ੍ਰਚਾਰਕ ਭਾਈ ਬਲਕਰਨ ਸਿੰਘ ਮੌੜ ਕਲਾਂ ਵਾਲਿਆਂ ਨੇ ਕੀਰਤਨ ਕਰਦਿਆਂ ਜਿੱਥੇ ਗੁਰੂ ਜਸ ਗਾਇਆ ਉਥੇ ਸਮੇਂ ਦੀ ਮੌਜੂਦਾ ਨਜਾਕਤ ਨੂੰ ਸਮਝਦਿਆਂ ਵਾਤਾਵਰਣ ਬਚਾਉਣ ਲਈ ਸਿੱਖ ਸੰਗਤਾਂ ਨੂੰ ਵੱਧ ਤੋ ਵੱਧ ਪੌਦੇ ਲਾਉਣ ਦੀ ਪ੍ਰੇਰਨਾ ਦਿੱਤੀ ਉਹਨਾਂ ਕਿਹਾ ਕਿ ਇਨਾਂ ਦਿਨਾਂ ਚ ਛਬੀਲਾਂ ਲੋੜ ਅਨੁਸਾਰ ਹੀ ਲਾਈਆ ਜਾਣ ਪਰੰਤੂ ਦਰੱਖਤ ਵੱਧ ਤੋ ਵੱਧ ਲਾ ਕੇ ਮਲੀਨ ਹੋ ਰਹੇ ਵਾਤਾਵਰਣ ਨੂੰ ਬਚਾਉਣ ਦੀ ਲੋੜ ਹੈ। ਇਸ ਮੌਕੇ ਹੋਰਨਾਂ ਤੋ ਇਲਾਵਾ ਬਾਬਾ ਮਨਮੋਹਨ ਸਿੰਘ ਗੁੰਮਟਸਰ ਵਾਲੇ, ਬਾਬਾ ਵਹਿਗੁਰੂ ਜੀ ਰਾਮਨਗਰ ਵਾਲੇ , ਮੇਜਰ ਸਿੰਘ ਢਿੱਲੋਂ ਮੈਬਰ ਐਸ.ਜੀ.ਪੀ.ਸੀ ਅਤੇ ਭਾਈ ਜਗਜੀਤ ਸਿੰਘ ਖਾਲਸਾ ਨੇ ਵੀ ਹਾਜਰੀ ਭਰੀ ਅਤੇ ਢਾਡੀ ਜੱਥਾ ਮੱਘਰ ਸਿੰਘ ਭੌਰਾ, ਭਾਈ ਅਵਤਾਰ ਸਿੰਘ, ਭਾਈ ਮਨਿੰਦਰ ਸਿੰਘ, ਭਾਈ ਕੁਲਵੰਤ ਸਿੰਘ ਗੱਲਵੱਟੀ ਅਤੇ ਗੱਤਕਾਂ ਪਾਰਟੀਆਂ ਪਹੁੰਚ ਕੇ ਸਹੀਦੀ ਦਿਹਾੜੇ ਮੌਕੇ ਰਸ ਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ।
ਸ਼ਹੀਦੀ ਦਿਹਾੜੇ ਮੌਕੇ ਰਾਮਪੁਰਾ ਫੂਲ ’ਚ ਨਗਰ ਕੀਰਤਨ



