ਕੋਟਕਪੂਰਾ, 18 ਜੂਨ (ਚਰਨਦਾਸ ਗਰਗ, ਹਰਜੀਤ ਬਰਾੜ)- ਨੇੜਲੇ ਪਿੰਡ ਨਾਨਕਸਰ ਵਿਖੇ ਅੱਜ ਕਾਂਗਰਸ ਪਾਰਟੀ ਵੱਲੋਂ ਭਾਈ ਰਾਹੁਲ ਸਿੰਘ ਸਿੱਧੂ ਦੀ ਅਗਵਾਈ ’ਚ ਜ਼ੋਨ ਨਾਨਕਸਰ ਦੇ ਕਾਂਗਰਸੀ ਅਹੁਦੇਦਾਰਾਂ ਅਤੇ ਵਰਕਰਾਂ ਨੇ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਅਤੇ ਸੈਂਕੜੇ ਵਰਕਰਾਂ ਨੇ ਸੜਕ ਕਿਨਾਰੇ ਧਰਨਾ ਦਿੱਤਾ। ਧਰਨੇ ਨੂੰ ਸੰਬੋਧਨ ਕਰਦਿਆਂ ਭਾਈ ਰਾਹੁਲ ਸਿੰਘ ਸਿੱਧੂ ਨੇ ਕਿਹਾ ਕਿ ਬੀਤੇ 4 ਸਾਲਾਂ ਵਿਚ ਦੇਸ਼ ਦਾ ਜਿੰਨ੍ਹਾਂ ਨੁਕਸਾਨ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਕੀਤਾ ਇਸ ਤੋਂ ਪਹਿਲਾਂ ਕਿਸੇ ਵੀ ਸਰਕਾਰ ਜਾਂ ਪ੍ਰਧਾਨ ਮੰਤਰੀ ਨੇ ਨਹੀਂ ਕੀਤਾ। ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਵਿਚ ਭਾਰੀ ਵਾਧਾ ਹੋਣ ਕਾਰਨ ਮਹਿੰਗਾਈ ਵੀ ਵੱਧ ਗਈ ਹੈ। ਇਸ ਭਰਵੇਂ ਇਕੱਠ ਨੂੰ ਐਡਵੋਕੇਟ ਗੁਰਬੀਰ ਸਿੰਘ ਸੰਧੂ, ਵਰਿੰਦਰ ਸ਼੍ਰੀਮਾਨ, ਹਰਮੇਲ ਸਿੰਘ ਢੈਪਈ, ਮਹਾਸ਼ਾ ਲਖਵੰਤ ਸਿੰਘ ਬਰਾੜ, ਅੰਮ੍ਰਿਤਲਾਲ ਸ਼ਰਮਾ, ਹਰਦੀਪ ਸਿੰਘ ਅਤੇ ਹੋਰਨਾਂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਅਜਾਇਬ ਸਿੰਘ ਚਹਿਲ, ਰਸਵੀਰ ਸਿੰਘ, ਸਾਬਕਾ ਸਰਪੰਚ ਦਲਜੀਤ ਸਿੰਘ ਚਹਿਲ, ਜਗਤਾਰ ਸਿੰਘ ਚਹਿਲ, ਜਸਵਿੰਦਰ ਸਿੰਘ ਗੋਲਾ, ਦਵਿੰਦਰ ਸਿੰਘ ਬਰਾੜ, ਸੁਖਦੀਪ ਸਿੰਘ ਕਾਲਾ ਸਰਪੰਚ, ਮਨਦੀਪ ਸਿੰਘ ਵੜਿੰਗ, ਕਰਨੈਲ ਸਿੰਘ ਬਰਾੜ, ਕਾਲਾ ਭੈਰੋਂ ਭੱਟੀ, ਬਲਵਿੰਦਰ ਸਿੰਘ ਮੰਦਾ, ਗੁਰਮੀਤ ਸਿੰਘ ਚਹਿਲ, ਗੁਰਲਾਲ ਸਿੰਘ ਚਹਿਲ, ਸੁਖਜਿੰਦਰ ਬਰਾੜ,ਹਰਵਿੰਦਰ ਸ਼ਰਮਾ, ਬੇਅੰਤ ਸਿੰਘ ਬਰਾੜ, ਸੁਰਜੀਤ ਸਿੰਘ ਲੋਹਗੜ੍ਹੀਆ, ਕੌਰ ਸਿੰਘ ਹਰੀਨੌਂ, ਲਾਲ ਚੰਦ ਕਾਲਾ, ਸੁਖਜੀਤ ਸਿੰਘ ਕੋਠੇ ਹਵਾਨਾ,ਗੁਰਮੇਲ ਸਿੰਘ ਲਾਲੇਆਣਾ, ਡਾ. ਪਵਨ ਦੇਵੀਵਾਲਾ ਸਮੇਤ ਹੋਰ ਵੀ ਕਾਂਗਰਸੀ ਵਰਕਰ ਵੱਡੀ ਗਿਣਤੀ ਵਿਚ ਹਾਜ਼ਰ ਸਨ।
ਕਾਂਗਰਸੀ ਅਹੁਦੇਦਾਰਾਂ ਅਤੇ ਵਰਕਰਾਂ ਵੱਲੋਂ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ



