ਕੁਹਾੜਾ, 18 ਜੂਨ (ਮਹੇਸ਼ਇੰਦਰ ਸਿੰਘ ਮਾਂਗਟ)- ਵਿਧਾਨ ਸਭਾ ਹਲਕਾ ਸਾਹਨੇਵਾਲ ’ਚ ਗਠਤ ਲੋਕ ਸਘੰਰਸ਼ ਕਮੇਟੀ ਵੱਲੋਂ ਵਿਧਾਨ ਸਭਾ ਹਲਕਾ ਦੀਆਂ ਸੰਪਰਕ ਸੜਕਾਂ ਦੀ ਮੁਰੰਮਤ ਨੂੰ ਲੈ ਕੇ ਧਰਨਾ ਦਿੱਤਾ ਗਿਆ। ਬੁਲਾਰਿਆਂ ਨੇ ਮੰਗ ਕੀਤੀ ਕਿ ਕੁਹਾੜਾ ਤੋਂ ਸਾਹਨੇਵਾਲ ਸੜਕ, ਰਤਨਗੜ੍ਹ ਤੋਂ ਰਾਈਆਂ ਨੂੰ ਆਉਣ ਵਾਲੀ ਸੜਕ ਅਤੇ ਰਤਨਗੜ੍ਹ ਤੋਂ ਪੰਜ ਭੈਣੀਆਂ ਨੂੰ ਆਉਣ ਵਾਲੀ ਸੜਕ ਦੀ ਹਾਲਤ ਐਨੀ ਖਸਤਾ ਹੋ ਕਿ ਉਹਨਾਂ ਉਪਰੋਂ ਲੰਘਣਾਂ ਰਾਹਗੀਰਾਂ ਨੂੰ ਮੁਹਾਲ ਹੋਇਆ ਪਿਆ ਹੈ ਅਤੇ ਬਹੁਤ ਸਾਰੇ ਰਾਹਗੀਰ ਦੁਰਘਟਨਾਂ ਦਾ ਸ਼ਿਕਾਰ ਵੀ ਹੋ ਚੁੱਕੇ ਹਨ। ਲੋਕ ਸ਼ੰਘਰਸ਼ ਕਮੇਟੀ ਵੱਲੋਂ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਨੂੰ ਇਕ ਮੰਗ ਪੱਤਰ ਵੀ ਦਿੱਤਾ ਗਿਆ, ਜੋ ਕਿ ਹਲਕੇ ਦਾ ਕੰਮ-ਕਾਜ ਦੇਖ ਰਹੇ ਬੀਬੀ ਸਤਵਿੰਦਰ ਕੌਰ ਬਿੱਟੀ ਦੇ ਪੀ. ਏ ਰਜਿੰਦਰ ਸਿੰਘ ਧਾਂਦਲੀ ਨੂੰ ਭੇਟ ਕੀਤਾ ਗਿਆ। ਰਜਿੰਦਰ ਸਿੰਘ ਧਾਂਦਲੀ ਨੇ ਕਿਹਾ ਕਿ ਬੀਬੀ ਬਿੱਟੀ ਇਹ ਮੰਗ ਪੱਤਰ ਛੇਤੀ ਹੀ ਸਬੰਧਤ ਵਿਭਾਗ ਨੂੰ ਭੇਜ ਦੇਣਗੇ। ਇਸ ਸਮੇਂ ਕਾਮਰੇਡ ਅਮਰਨਾਥ ਕੂੰਮ ਕਲਾਂ, ਸੁਖਵਿੰਦਰ ਸਿੰਘ ਰਤਨਗੜ੍ਹ, ਸਿੰਕਦਰ ਬਖਸ਼, ਜੱਥੇਦਾਰ ਪ੍ਰੀਤਮ ਸਿੰਘ ਮਾਨਗੜ੍ਹ, ਰਘਵੀਰ ਸਿੰਘ ਬੈਨੀਪਾਲ, ਸੱਤਪਾਲ ਸਿੰਘ ਜੋਸ਼ੀਲਾ, ਰਾਮ ਬਰਿਛ ਯਾਦਵ, ਰਮੇਸ਼ ਸ਼ੁਕਲਾ, ਨਿਰਪਾਲ ਸਿੰਘ ਗਰਚਾ, ਗੁਰਮੇਲ ਸਿੰਘ ਸਾਹਨੇਵਾਲ, ਹਰੀ ਰਾਮ ਭੱਟੀ, ਅਜਮੇਰ ਸਿੰਘ ਲਾਲੀ ਸਰਪੰਚ ਪਤੀ ਕੁਹਾੜਾ, ਬਲਜੀਤ ਸਿੰਘ ਸਾਲੂ ਭੈਣੀ, ਜੀਤਾ ਸਿੰਘ ਲੱਖੋਵਾਲ, ਗੁਰਮੇਲ ਸਿੰਘ ਸੰਘੂ, ਰਾਮ ਸੈਣੀ, ਕਰਮਜੀਤ ਸਿੰਘ ਗੱਗੀ ਆਦਿ ਹਾਜ਼ਰ ਸਨ।
ਸੜਕਾਂ ਦੀ ਮੁਰੰਮਤ ਨੂੰ ਲੈ ਕੇ ਲੋਕ ਸੰਘਰਸ਼ ਕਮੇਟੀ ਵੱਲੋਂ ਕੁਹਾੜਾ ਚੌਕ ’ਚ ਧਰਨਾ



