ਦਿੜ੍ਹਬਾ ਮੰਡੀ, 17 ਜੂਨ (ਸਤਪਾਲ ਖਡਿਆਲ)- ਉਘੇ ਸਮਾਜ ਸੇਵਕ ਤੇ ਵਿਸ਼ਵਕਰਮਾ ਫਾਉਂਡੇਸ਼ਨ ਦੇ ਚੇਅਰਮੈਨ ਜਸਵਿੰਦਰ ਸਿੰਘ ਧੀਮਾਨ ਨੇ ਅਜ ਨੇੜਲੇ ਪਿੰਡ ਖੇਤਲਾ ਵਿਖੇ ਲੋੜਵੰਦ ਲਾਭਪਾਤਰੀ ਲੋਕਾਂ ਨੂੰ ਪੈਨਸ਼ਨਾ ਵੰਡੀਆ ।ਇਸ ਮੌਕੇ ਉਨ੍ਹਾਂ ਲੋਕਾ ਦੀਆਂ ਸ਼ਿਕਾਇਤਾਂ ਵੀ ਸੁਣੀਆਂ।ਜਿੰਨ੍ਹਾਂ ਦੇ ਪੂਰਨ ਹਲ ਲਈ ਉਹਨਾ ਫੌਰੀ ਤੌਰ ’ਤੇ ਅਮਲ ਕਰਨ ਦਾ ਭਰੋਸਾ ਦਿਵਾਇਆ। ਪੱਤਰਕਾਰਾਂ ਨਾਲ ਗਲਬਾਤ ਕਰਦਿਆ ਉਨ੍ਹਾਂ ਕਿਹਾ ਕਿ ਉਹ ਪੂਰੇ ਜਿਲੇ ਦੇ ਵਖ ਵਖ ਪਿੰਡਾ ਦਾ ਦੌਰਾ ਕਰ ਰਹੇ ਹਨ। ਉਹ ਲੋਕਾ ਵਿਚ ਜਾ ਕੇ ਉਹਨਾ ਦੇ ਦੁਖ ਸੁਣ ਰਹੇ ਹਨ। ਲੋਕ ਸਭਾ ਚੋਣਾ ਦੀ ਤਿਆਰੀ ਕਰ ਰਹੇ ਸ੍ਰ ਧੀਮਾਨ ਇਸ ਸਮੇਂ ਲੋਕਾ ਦੀ ਪਹਿਲੀ ਪਸੰਦ ਬਣ ਗਏ ਹਨ।ਉਨ੍ਹਾਂ ਕਿਹਾ ਕਿ ਜੇਕਰ ਕੋਈ ਅਧਿਕਾਰੀ ਕਿਸੇ ਗਰੀਬ ਨਾਲ ਧਕਾ ਕਰ ਰਿਹਾ ਤਾਂ ਸਾਡੇ ਨਾਲ ਸਿਧਾ ਸੰਪਰਕ ਕਰ ਸਕਦੇ ਹੋ । ਉਹਨਾ ਦਸਿਆ ਕਿ ਸ੍ਰ ਸੁਰਜੀਤ ਸਿੰਘ ਧੀਮਾਨ ਵਿਧਾਇਕ ਅਮਰਗੜ੍ਹ ਦੀ ਅਗਵਾਈ ਹੇਠ ਹਲਕਾ ਦਿੜ੍ਹਬਾ ਦੇ ਵਿਕਾਸ ਵਿਚ ਵਡੇ ਪਧਰ ਤੇ ਕ੍ਰਾਂਤੀ ਆਈ ਹੈ ।ਅਸੀ ਹਲਕੇ ਦੇ ਵਿਕਾਸ ਵਿਚ ਕੋਈ ਕਸਰ ਬਾਕੀ ਨਹੀ ਛਡਾਂਗੇ ।ਇਸ ਮੌਕੇ ਸਰਪੰਚ ਕਾਕਾ ਸਿੰਘ, ਨਿਰਭੈ ਸਿੰਘ ਪੰਚ, ਮਿੰਟੂ ਨੰਬਰਦਾਰ, ਰਣਜੀਤ ਸਿੰਘ, ਹਰਪਾਲ ਸਿੰਘ ਊਧਮ ਸਿੰਘ , ਹੀਰਾ ਸਿੰਘ, ਤਾਰੀ ਨੰਬਰਦਾਰ, ਰਣਧੀਰ ਸਿੰਘ ਧੀਮਾਨ, ਬਚਿਤਰ ਸਿੰਘ, ਦਰਸ਼ਨ ਸਿੰਘ, ਚਰਨੀ ਸਿੰਘ, ਪ੍ਰਦੀਪ ਸਿੰਘ ਆਦਿ ਹਾਜ਼ਰ ਸਨ।
ਪਿੰਡ ਖੇਤਲਾ ਵਿਖੇ ਯੂਥ ਆਗੂ ਜਸਵਿੰਦਰ ਧੀਮਾਨ ਨੇ ਬੁਢਾਪਾ ਪੈਨਸ਼ਨਾਂ ਵੰਡੀਆਂ



