ਨਵੀਂ ਦਿਲੀ, 17 ਜੂਨ (ਪੀ.ਟੀ.)- ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਐਤਵਾਰ ਨੂੰ ਇਟਲੀ, ਫਰਾਂਸ, ਲਕਜ਼ਮਬਰਗ ਅਤੇ ਬੈਲਜੀਅਮ ਦੀ ਯਾਤਰਾ ‘ਤੇ ਰਵਾਨਾ ਹੋ ਗਈ ਹੈ, ਜਿਸ ਦਾ ਉਦੇਸ਼ ਯੂਰਪੀ ਦੇਸ਼ਾਂ ਨਾਲ ਭਾਰਤ ਦੇ ਕੂਟਨੀਤਕ ਸੰਬੰਧਾਂ ਨੂੰ ਮਜ਼ਬੂਤ ਕਰਨਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵੀਟ ਕੀਤਾ ਕਿ ਯੂਰਪ ਨਾਲ ਸੰਬੰਧਾਂ ਨੂੰ ਮਜ਼ਬੂਤ ਬਣਾਉਣ ਦੀ ਪਹਿਲ ਤਹਿਤ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ 17 ਤੋਂ 23 ਜੂਨ ਤਕ 4 ਦੇਸ਼ ਇਟਲੀ, ਫਰਾਂਸ, ਲਕਜ਼ਮਬਰਗ ਅਤੇ ਬੈਲਜੀਅਮ ਦੀ ਯਾਤਰਾ ’ਤੇ ਰਵਾਨਾ ਹੋਈ।
ਸੁਸ਼ਮਾ 4 ਦੇਸ਼ਾਂ ਦੀ ਯਾਤਰਾ ’ਤੇ



