May 30, 2026 8:44 am

ਸ਼ਰਾਬ ਦੀ ਭਰੀ ਗੱਡੀ ਕਾਬੂ-ਡਰਾਈਵਰ ਫਰਾਰ

ਮਾਛੀਵਾੜਾ, 16 ਜੂਨ (ਭਵਨੇਸ਼ ਖੇੜਾ)- ਅੱਜ ਸਵੇਰੇ ਸਥਾਨਕ ਥਾਣੇ ਦੇ ਅਧੀਨ ਪੈਂਦੀ ਪੁਲਸ ਚੌਕੀ ਸ਼ੇਰਪੁਰ ਬੇਟ ਪੁਲਿਸ ਨੇ ਵਡੀ ਖੇਪ ਸ਼ਰਾਬ ਦੀ ਚੰਡੀਗੜ੍ਹ ਵਿਚ ਵਿਕਣ ਯੋਗ ਫੜੀ ਹੈ ਜਦਕਿ ਇਸ ਦਾ ਚਾਲਕ ਪੁਲਸ ਪਾਰਟੀ ਨੂੰ ਦੇਖ ਕੇ ਗਡੀ ਛਡ ਕੇ ਫਰਾਰ ਹੋ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਸਥਾਨਕ ਥਾਣਾ ਮੁਖੀ ਇੰਸਪੈਕਟਰ ਸੁਰਿੰਦਰਪਾਲ ਸਿੰਘ ਨੇ ਦਸਿਆ ਕਿ ਸ਼ੇਰ ਪੁਰ ਬੇਟ ਚੌਕੀ ਇੰਚਾਰਜ ਬਲਜਿੰਦਰ ਸਿੰਘ ਨੇ ਅਜ ਸਵੇਰੇ ਪਿੰਡ ਰਾਏ ਪੁਰ ਬੇਟ ਨੇੜੇ ਨਾਕਾਬੰਦੀ ਕੀਤੀ ਹੋਈ ਸੀ ਜਿਸ ਦੌਰਾਨ ਇਕ ਗਡੀ ਇਨੋਵਾ ਨੰਬਰ ਫ2 11 ਸੀ ਐਲ 6141 ਆ ਰਹੀ ਸੀ ਜਿਸ ਦੇ ਡਰਾਈਵਰ ਨੇ ਕੁਝ ਦੂਰ ਪੁਲਿਸ ਨੂੰ ਖੜ੍ਹਾ ਦੇਖ ਕੇ ਗਡੀ ਰੋਕ ਲਈ ਤੇ ਮੌਕੇ ਤੋਂ ਫਰਾਰ ਹੋ ਗਿਆ ਪੁਲਸ ਪਾਰਟੀ ਨੇ ਜਦੋ ਮੌਕੇ ਤੇ ਗੱਡੀ ਦੀ ਤਲਾਸ਼ੀ ਲਈ ਤਾ ਉਸ ਵਿੱਚੋਂ 15 ਪੇਟੀਆ ਸ਼ਰਾਬ ਮਾਰਕਾ 999 ਪਾਵਰ ਚੰਡੀਗੜ੍ਹ ਵਿਕਣ ਯੋਗ ਬਰਾਮਦ ਹੋਈ ਗਡੀ ਵਿਚੋ ਮਿਲੇ ਕਾਗਜਾਤ ਅਨੁਸਾਰ ਇਹ ਗਡੀ ਸਤਿਗੁਰ ਸਿੰਘ ਪੁਤਰ ਸੁਖਦੇਵ ਸਿੰਘ ਵਾਸੀ ਹਰਮਨ ਨਗਰ ਪਾਤੜਾ ਦੇ ਨਾਮ ਪਰ ਰਜਿਸਟ੍ਰੇਸ਼ਨ ਹੈ ਪੁਲਿਸ ਨੇ ਆਬਕਾਰੀ ਐਕਟ ਦੇ ਤਹਿਤ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿਤੀ ਹੈ।

Send this to a friend