ਮੂਣਕ, 16 ਜੂਨ (ਕੁਲਵੰਤ ਸਿੰਘ ਦੇਹਲਾ)- ਸ਼ੋਮਣੀ ਅਕਾਲੀ ਦਲ ਪਾਰਟੀ ਵੱਲੋਂ ਐਤਵਾਰ ਨੂੰ ਦੁਪਹਿਰ 2 ਵਜੇ ਸਥਾਨਕ ਸ਼ਹਿਰ ਦੇ ਨੌਵੀਂ ਪਾਤਸ਼ਾਹੀ ਗੁਰਦੁਆਰਾ ਸਾਹਿਬ ਵਿਖੇ ਸਨਮਾਨ ਸਮਾਰੋਹ ਰਖਿਆ ਗਿਆ ਇਸ ਸਮਾਗਮ ਬਾਰੇ ਜਾਣਕਾਰੀ ਦਿੰਦਿਆਂ ਪਾਰਟੀ ਦੇ ਸੀਨੀਅਰ ਆਗੂ ਸ੍ਰ ਜਸਪਾਲ ਸਿੰਘ ਦੇਹਲਾ ਚੇਅਰਮੈਨ ਪੰਚਾਇਤ ਸੰਮਤੀ ਲਹਿਰਾਗਾਗਾ ਨੇ ਦਸਿਆ ਕਿ ਸ੍ਰ ਪਰਮਿੰਦਰ ਸਿੰਘ ਢੀਂਡਸਾ ਹਲਕਾ ਵਿਧਾਇਕ, ਸ੍ਰ ਇਕਬਾਲ ਸਿੰਘ ਝੂੰਦਾਂ ਜਿਲ੍ਹਾ ਪ੍ਰਧਾਨ ਵੱਲੋਂ ਪਾਰਟੀ ਦੇ ਨਵੇਂ ਬਣਾਏ ਜਥੇਬੰਦਕ ਢਾਂਚੇ ਚ ਸੀਨੀਅਰ ਆਗੂ ਪ੍ਰੀਤ ਮਹਿੰਦਰ ਸਿੰਘ ਭਾਈਕੀ ਪਸੌਰ ਸਰਕਲ ਲਹਿਰਾਗਾਗਾ, ਜਗਰਾਜ ਸਿੰਘ ਸਰਕਲ ਮੂਨਕ , ਸੂਰਜ ਮਲ ਗੁਲਾੜੀ ਸਰਕਲ ਖਨੌਰੀ, ਦਾ ਵਿਸ਼ੇਸ਼ ਤੌਰ ਸਨਮਾਨ ਕੀਤਾ ਦੇਹਲਾ ਨੇ ਦਸਿਆ ਕਿ ਸਮਾਗਮ ਦੌਰਾਨ ਪਾਰਟੀ ਦੇ ਆਗੂ ਵਲੋਂ ਆਪਣੇ ਵਰਕਰਾਂ ਨਾਲ ਕਈ ਅਹਿਮ ਮੁਦਿਆਂ ਉਤੇ ਵਿਚਾਰ ਚਰਚਾ ਵੀ ਕੀਤੀ ਜਾਵੇਗੀ ਉਨ੍ਹਾਂ ਕਿਹਾ ਕਿ ਸਮੂਹ ਪਾਰਟੀ ਆਗੂ ਅਤੇ ਵਰਕਰ ਇਸ ਸਮਾਗਮ ਵਿਚ ਸ਼ਿਰਕਤ ਕਰਨਗੇ ਇਸ ਮੌਕੇ ਉਨ੍ਹਾਂ ਨਾਲ ਰਾਮਪਾਲ ਸਿੰਘ ਸੂਰਜਨਭੈਣੀ ਸਰਕਲ ਪ੍ਰਧਾਨ ਮੂਨਕ, ਇਕਬਾਲ ਸਿੰਘ ਸਰਾਓ, ਅਮਨਦੀਪ ਸਿੰਘ ਦੇਹਲਾ, ਨਾਥਾ ਸਿੰਘ ਦੇਹਲਾ, ਹੇਮਰਾਜ ਸਿੰਘ ਵੀ ਮੌਜੂਦ ਸਨ।