May 30, 2026 9:49 am

ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਕਾਰਕੁੰਨਾਂ ਨੇ ਮਲਸੀਆਂ ’ਚ ਕੀਤਾ ਜਥਾ ਮਾਰਚ

ਸ਼ਾਹਕੋਟ, 16 ਜੂਨ (ਸੁਰਿੰਦਰ ਸਿੰਘ ਖਾਲਸਾ)- 17 ਜੂਨ ਨੂੰ ਪਿੰਡ ਮਲਸੀਆਂ ’ਚ ਕੀਤੀ ਜਾ ਰਹੀ ਦਲਿਤਾਂ ’ਤੇ ਜ਼ਬਰ ਵਿਰੋਧੀ ਕਾਨਫਰੰਸ ਵਿਚ ਕਿਰਤੀਆਂ ਦੀ ਵੱਡੀ ਗਿਣਤੀ ’ਚ ਸਮੂਲੀਅਤ ਕਰਵਾਉਣ ਨੂੰ ਯਕੀਨੀ ਬਣਾਉਣ ਦੇ ਮੰਤਵ ਨਾਲ ਅੱਜ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਇਲਾਕਾ ਆਗੂ ਹਰਭਜਨ ਸਿੰਘ ਮਲਸੀਆਂ ਅਤੇ ਸੁਖਜਿੰਦਰ ਲਾਲੀ ਦੀ ਅਗਵਾਈ ਵਿਚ ਯੂਨੀਅਨ ਦੇ ਅਨੇਕਾਂ ਆਗੂਆਂ ਤੇ ਵਰਕਰਾਂ ਵੱਲੋਂ ਮਲਸੀਆਂ ਵਿਚ ਜਥਾ ਮਾਰਚ ਕੀਤਾ ਗਿਆ। ਜਥਾ ਮਾਰਚ ਮਲਸੀਆਂ ਦੀ ਪੱਤੀ ਅਕਲਪੁਰ ਤੋਂ ਸ਼ੁਰੂ ਹੋ ਕੇ ਵੱਖ-ਵੱਖ ਪੱਤੀਆਂ ਤੇ ਬਜਾਰਾਂ ਵਿਚੋ ਦੀ ਹੁੰਦਾ ਹੋਇਆ ਮੁੜ ਇੱਤੇ ਆ ਕੇ ਸਮਾਪਤ ਹੋ ਗਿਆ। ਯੂਨੀਅਨ ਦੇ ਇਲਾਕਾ ਸਕੱਤਰ ਹਰਪਾਲ ਬਿੱਟੂ ਨੇ ਦੱਸਿਆ ਕਿ ਬਲਾਕ ਸ਼ਾਹਕੋਟ,ਲੋਹੀਆਂ ਖਾਸ,ਮਹਿਤਪੁਰ ਅਤੇ ਨਕੋਦਰ ਦੇ ਵੱਖ-ਵੱਖ ਪਿੰਡਾਂ ਵਿਚੋ ਵੱਡੀ ਗਿਣਤੀ ’ਚ ਖੇਤ ਮਜ਼ਦੂਰ ਉਨ੍ਹਾਂ ਦੀ ਯੂਨੀਅਨ ਦੇ ਆਗੂਆਂ ਦੀ ਅਗਵਾਈ ਵਿਚ ਮਲਸੀਆਂ ਕਾਨਫਰੰਸ ’ਚ ਪਰਿਵਾਰਾਂ ਸਮੇਤ ਸਮੂਲੀਅਤ ਕਰਨਗੇ। ਇਸ ਮੌਕੇ ਤੇ ਸਤਨਾਮ ਉੱਗੀ,ਸੁਰਿੰਦਰ ਟੋਨੀ ਅਤੇ ਸੁਰੇਸ਼ ਨੂਰਪੁਰ ਵੀ ਮੌਜੂਦ ਸਨ। ਇਸੇ ਤਰਾਂ ਕਾਨਫਰੰਸ ਦੀ ਤਿਆਰੀ ਕਰਦਿਆਂ ਅੱਜ ਕੋਟਲਾ ਸੂਰਜਮੱਲ,ਕਾਗਣਾਂ,ਸਿੱਧਵਾ ਸਟੇਸ਼ਨ,ਜਮਸੇਰ ਅਤੇ ਮੀਰਪੁਰ ਵਿਚ ਮਜ਼ਦੂਰਾਂ ਦੀਆਂ ਭਰਵੀਆਂ ਮੀਟਿੰਗਾਂ ਕੀਤੀਆਂ ਗਈਆਂ। ਮੀਟਿੰਗਾਂ ਨੂੰ ਹਰਮੇਸ਼ ਮਾਲੜੀ,ਜਸਵੀਰ ਸ਼ੀਰਾ,ਗੁਰਮੀਤ ਕੋਟਲੀ,ਸੁਰਿੰਦਰ ਡੁਮਾਣਾ ਅਤੇ ਸਰਪੰਚ ਨਿਰਮਲ ਸਿੰਘ ਨੇ ਸੰਬੋਧਨ ਕੀਤਾ।

Send this to a friend