May 30, 2026 10:14 am

ਬੋਹਾ ਖੇਤਰ ਦੇ ਕਾਂਗਰਸ ਵਰਕਰਾਂ ਨੇ ਪੈਟਰੋਲ-ਡੀਜਲ ਦੀਆਂ ਵਧੀਆਂ ਕੀਮਤਾਂ ਖਿਲਾਫ ਮੋਦੀ ਦਾ ਪੁਤਲਾ ਸਾੜਿਆ

ਬੋਹਾ, 14 ਜੂਨ (ਸੰਤੋਖ ਸਾਗਰ)- ਬੋਹਾ ਖੇਤਰ ਦੇ ਗੰਢੂਕਲਾਂ,ਗੰਢੂ ਖੁਰਦ,ਲੱਖੀਵਾਲ ਅਤੇ ਤਾਲਬਵਾਲਾ ਪਿੰਡਾਂ ਦੇ ਕਾਂਗਰਸੀ ਵਰਕਰਾਂ ਨੇ ਲੱਖੀਵਾਲਾ ਦੇ ਬੱਸ ਅੱਡੇ ਉਪਰ ਸੀਨੀਅਰ ਕਾਂਗਰਸੀ ਆਗੂ ਸੁਖਦੇਵ ਸਿੰਘ ਭੱਟੀ ਅਤੇ ਯੁਵਾ ਕਾਂਗਰਸੀ ਆਗੂ ਨਵੀਨ ਕੁਮਾਰ ਕਾਲਾ ਦੀ ਅਗਵਾਈ ਵਿੱਚ ਪੈਟਰੋਲ-ਡੀਜਲ ਦੀਆਂ ਵਧੀਆਂ ਕੀਮਤਾਂ ਖਿਲਾਫ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜਿਆ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਸੁਖਦੇਵ ਸਿੰਘ ਭੱਟੀ ਨੇ ਕਿਹਾ ਕਿ ਜਦੋਂ ਦੀ ਭਰਤ ਵਿੱਚ ਮੋਦੀ ਸਰਕਾਰ ਬਣੀ ਹੈ ਉਦੋਂ ਤੋਂ ਹੀ ਮਹਿੰਗਾਈ ਸਿਖਰਾਂ ਨੂੰ ਛੂਹ ਰਹੀ ਹੈ। ਇਸ ਮੌਕੇ ਕਾਂਗਰਸੀ ਵਰਕਰ ਹਰਪ੍ਰੀਤ ਸਿੰਘ ਪਿਆਰੀ ਨੇ ਕਿਹਾ ਕਿ ਸ਼੍ਰੀ ਰਾਹੁਲ ਗਾਂਧੀ ਨੂੰ ਅਪਣਾ ਪ੍ਰਧਾਨ ਮੰਤਰੀ ਚੁਣਕੇ ਭਾਰਤ ਦੇਸ਼ ਨੂੰ ਤਰੱਕੀ ਦੀਆਂ ਲੀਹਾਂ ਤੇ ਲੈਕੇ ਜਾਵੇਗੀ। ਕੀਮਤਾਂ ਕਾਰਨ ਜਿੱਥੇ ਪੇਂਡੂ ਕਿਸਾਨ ਨੂੰ ਮਾਰ ਪੈ ਰਹੀ ਹੈ ਉਥੇ ਆਮ ਲੋਕਾਂ ਨੇ ਅਪਣੇ ਵਹੀਕਲ ਘਰੇ ਖੜੇ ਕਰ ਦਿੱਤੇ ਹਨ। ਅਖੀਰ ਵਿੱਚ ਸੀਨੀਅਰ ਕਾਂਗਰਸੀ ਆਗੂ ਸੁਖਦੇਵ ਸਿੰਘ ਭੱਟੀ ਅਤੇ ਯੁਵਾ ਕਾਂਗਰਸੀ ਆਗੂ ਨਵੀਨ ਕੁਮਾਰ ਕਾਲਾ ਦੀ ਅਗਵਾਈ ਵਿੱਚ ਇੱਕਤਰ ਹੋਏ ਕਾਂਗਰਸੀ ਵਰਕਰਾਂ ਨੇ ਮੋਦੀ ਸਰਕਾਰ ਮੁਰਦਾਬਾਦ ਦੇ ਨਾਹਰਿਆਂ ਵਿੱਚ ਨਰਿੰਦਰ ਮੋਦੀ ਦਾ ਪੁਤਲਾ ਸਾੜਿਆ। ਇਸ ਮੌਕੇ ਕਾਂਗਰਸੀ ਵਰਕਰ ਲਛਮਣ ਸਿੰਘ ਗੰਢੂਕਲਾਂ, ਪ੍ਰਦੀਪ ਕਮਾਰ ਬਿੱਟਾ, ਦਵਿੰਦਰ ਕੁਮਾਰ ਘੁੱਗੀ, ਗੰਢੂਕਲਾਂ ਦੇ ਸਾਬਕਾ ਸਰਪੰਚ ਜੁਗਰਾਜ ਸਿੰਘ, ਕੁਲਵੰਤ ਸਿੰਘ ਗੰਢੂਖੁਰਦ, ਭੋਲਾ ਸਿੰਘ ਗੰਢੂਖੁਰਦ, ਸਾਬਕਾ ਪੰਚ ਭੋਲਾ ਸਿੰਘ ਤਾਲਬਵਾਲਾ, ਬਲਵਿੰਦਰ ਸਿੰਘ ਸੈਦੇਵਾਲਾ, ਕਰਨੈਲ ਸਿੰਘ ਖਾਲਸਾ, ਭੁਪਿੰਦਰ ਸਿੰਘ ਗਾਦੜਪੱਤੀ ਆਦਿ ਸੈਂਕੜੇ ਕਾਂਗਰਸੀ ਵਰਕਰ ਹਾਜ਼ਰ ਸਨ।

Send this to a friend