May 30, 2026 12:07 am

ਮੋਦੀ ਸਰਕਾਰ ਦੇ ਚਾਰ ਸਾਲ ਪੂਰੇ ਹੋਣ ’ਤੇ ਯੁਵਾ ਮੋਰਚਾ ਵੱਲੋਂ ਮੋਟਰਸਾਈਕਲ ਰੈਲੀ

ਫਰੀਦਕੋਟ, 11 ਜੂਨ (ਗੁਰਜੀਤ ਰੋਮਾਣਾ, ਪਰਵਿੰਦਰ ਸਿੰਘ ਕੰਧਾਰੀ) ਕੇਦਰ ਵਿਚ ਮੋਦੀ ਸਰਕਾਰ ਨੂੰ 4 ਸਾਲ ਪੂਰੇ ਹੋਣ ਤੇ ਯੁਵਾ ਮੌਰਚਾ ਦੇ ਜਿਲ੍ਹਾ ਪ੍ਰਧਾਨ ਗੌਰਵ ਕਕੜ ਅਤੇ ਜਿਲ੍ਹਾ ਪ੍ਰਧਾਨ ਦੀ ਅਗਵਾਈ ਵਿਚ ਮੋਟਰਸਾਈਕਲ ਰੈਲੀ ਕਢ ਕੇ ਜਸ਼ਨ ਮਨਾਇਆ ਗਿਆ। ਇਸ ਮੌਕੇ ਤੇ ਭਾਰਤੀ ਜਨਤਾ ਪਾਰਟੀ ਦੇ ਯੁਵਾ ਮੌਰਚਾ ਦੇ ਪ੍ਰਧਾਨ ਗੋਰਵ ਕਕੜ ਨੇ ਕਿਹਾ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਦੀ ਭਾਜਪਾ ਸਰਕਾਰ ਦੇ ਚਾਰ ਸਾਲ ਦੇ ਸਫਲ ਕਾਰਜਕਾਲ ਦਾ ਜਸ਼ਨ ਮਨਾਉਦਿਆਂ ਮੋਟਰਸਾਈਕਲ ਰੈਲੀ ਕਢੀ ਗਈ ਜਿਸ ਦੀ ਸ਼ੁਰੂਆਤ ਰੈਸਟ ਹਾਊਸ ਤੋ ਸ਼ੁਰੂ ਤੇ ਭਾਈ ਘਨ੍ਹਈਆ ਚੌਕ ਵਿਖੇ ਖਤਮ ਹੋਈ। ਇਸ ਰੈਲੀ ਵਿਚ ਵਡੀ ਗਿਣਤੀ ਵਿਚ ਭਾਜਪਾ ਦੇ ਯੂਥ ਵਰਕਰਾਂ ਨੇ ਹਿਸਾ ਲਿਆ ਅਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਜਿੰਦਬਾਦ ਦੇ ਨਾਅਰੇ ਲਗਾਏ । ਗੋਰਵ ਕਕੜ ਭਾਜਪਾ ਯੁਵਾ ਮੌਰਚਾ ਦੇ ਪ੍ਰਧਾਨ ਨੇ ਕਿਹਾ ਭਾਜਪਾ ਨੇ ਪ੍ਰਧਾਨਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਦੇਸ਼ ਨੂੰ ਇਮਾਨਦਾਰ ਅਤੇ ਵਧੀਆ ਤਰੀਕੇ ਨਾਲ ਕੰਮ ਕਰਨ ਵਾਲੀ ਸਰਕਾਰ ਦਿਤੀ ਜਿਸ ਵਲੋਂ ਲੋਕ ਭਲਾਈ ਦੇ ਕੰਮ ਕੀਤੇ ਜਾ ਰਹੇ ਹੈ। ਇਸ ਮੌਕੇ ਜਿਲ੍ਹਾ ਪ੍ਰਧਾਨ ਸੁਨੀਤਾ ਗਰਗ, ਤੇ ਯੁਵਾ ਮੌਰਚਾ ਦੇ ਜਰਨਲ ਸਕਤਰ ਗੁਰਪ੍ਰੀਤ ਸਿੰਘ, ਹੈਪੀ ਭੁਲਰ, ਰਾਜਵਿੰਦਰ ਭਲੂਰੀਆ, ਸੂਰਜ ਪ੍ਰਕਾਸ਼, ਛਿਵਮ ਗਰੋਵਰ ਆਦਿ ਹਾਜ਼ਿਰ ਸਨ।

Send this to a friend