ਸ਼ਾਹਕੋਟ 11 ਜੂਨ (ਸੁਰਿੰਦਰ ਸਿੰਘ ਖਾਲਸਾ)-ਸਿਆਸਤਦਾਨ ਆਪਣੇ ਸਿਆਸੀ ਹਿੱਤਾਂ ਵਾਸਤੇ ਲੋਕਾਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਤੋਂ ਬਾਜ ਨਹੀ ਆ ਰਹੇ । ਜਿਸ ਦਾ ਤਾਜ਼ਾ ਮਾਮਲਾ ਇਕ ਵਾਰ ਫਿਰ ਉਜਾਗਰ ਹੋਇਆ ਹੈ। ਮੀਡੀਆ ਰਿਪੋਰਟਾਂ ਦੇ ਮੁਤਾਬਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜੱਥੇਦਾਰ ਰਣਜੀਤ ਸਿੰਘ ਕਾਹਲੋ ਨੇ ਵੋਟਾਂ ਪਕੀਆਂ ਕਰਨ ਲਈ ਸਿਖੀ ਸਿਧਾਂਤਾ ਦਾ ਘਾਣ ਕਰਦੇ ਹੋਏ ਕਰਤਾਰਪੁਰ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਨਾਮ ਤੇ ਚਲਦੇ ਸਕੂਲ ਅੰਦਰ ਆਰ ਐਸ ਐਸ ਵਲੋਂ ਲਗਾਏ ਕੈਂਪ ਵਿਚ ਹਾਜ਼ਰੀ ਭਰ ਕੇ ਸਿੱਖਾਂ ਦੀ ਭਾਵਨਾਵਾਂ ਨੂੰ ਜੋ ਠੇਸ ਪਹੁੰਚਾਈ ਹੈ ਜੋ ਕਿ ਬਹੁਤ ਹੀ ਨਿੰਦਣਯੋਗ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਰਿਲੀਜ਼ ਕਰਦਿਆ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜ਼ਿਲ੍ਹਾ ਕਪੂਰਥਲਾ ਪ੍ਰਧਾਨ ਜੱਥੇਦਾਰ ਨਰਿੰਦਰ ਸਿੰਘ ਖੁਸਰੋਪੁਰ ਤੇ ਜ਼ਿਲ੍ਹਾ ਜ¦ਧਰ ਪ੍ਰਧਾਨ ਭਾਈ ਸੁਖਜੀਤ ਸਿੰਘ ਡਰੋਲੀ ਨੇ ਸਖਤ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਇਸ ਨੂੰ ਸਿੱਖੀ ਨੂੰ ਘਾਣ ਲਾਉਣ ਵਾਲੀ ਬੇਹੱਦ ਮੰਦਭਾਗੀ ਘਟਨਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਵਲੋ ਚੁਣੇ ਗਏ ਮੈਂਬਰ ਵਲੋ ਇਸ ਤਰ੍ਹਾਂ ਦਾ ਸਿੱਖੀ ਸਿਧਾਂਤਾ ਦੇ ਉਲਟ ਜਾ ਕੇ ਸਿੱਖੀ ਵਿਰੋਧੀ ਗਤੀਵਿਧੀਆ ਦਾ ਹਿੱਸਾ ਬਣਨਾ ਸਿੱਖ ਕੌਮ ਦਾ ਵੱਡਾ ਧੋਖਾ ਹੈ ਜਿਸ ਨੂੰ ਬਰਦਾਸ਼ਤ ਨਹੀ ਕੀਤਾ ਜਾ ਸਕਦਾ। ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਤੇ ਜੱਥੇਦਾਰ ਰਣਜੀਤ ਸਿੰਘ ਕਾਹਲੋ ਦੀ ਮੈਂਬਰ ਨੂੰ ਤਰੁੰਤ ਰੱਦ ਕਰਵਾਉਣ ਵਾਸਤੇ ਕਾਰਵਾਈ ਅਮਲ ਵਿਚ ਲਿਆਉਣ। ਉਨ੍ਹਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਬ ਸਾਹਿਬਾਨ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਜੱਥੇਦਾਰ ਰਣਜੀਤ ਸਿੰਘ ਕਾਹਲੋ ਨੂੰ ਤਰੁੰਤ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਤਲਬ ਕਰਨ। ਉਨ੍ਹਾਂ ਕਿਹਾ ਕਿ ਸਿਖ ਸੰਗਤ ਦੇ ਦਸਵੰਧ ਨਾਲ ਤਿਆਰ ਹੋਏ ਅਤੇ ਕਾਰ ਸੇਵਾ ਵਾਲੇ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲੇ ਦੇ ਪ੍ਰਬੰਧ ਹੇਠ ਚਲਦੇ ਸ੍ਰੀ ਗੁਰੂ ਅਰਜਨ ਦੇਵ ਪਬਲਿਕ ਸੀਨੀਅਰ ਸਕੰਡਰੀ ਸਕੂਲ ਕਰਤਾਰਪੁਰ ਵਿਖੇ ਜਿਸ ਤਰ੍ਹਾਂ ਆਰ .ਐਸ.ਐਸ ਵਲੋ ਸਿਖ ਕੌਮ ਨੂੰ ਸ਼ਰੇਆਮ ਚੁਣੌਤੀ ਦਿਤੀ ਗਈ ਤੇ ਉਸ ਵਿਚ ਐਸ.ਜੀ.ਪੀ.ਸੀ ਮੈਂਬਰ ਵਲੋ ਉਸਦਾ ਸਾਥ ਦਿੱਤਾ ਗਿਆ ਹੈ ਇਹ ਸਿੱਖਾਂ ਵਾਸਤੇ ਬਹੁਤ ਸੋਚਨਯੋਗ ਗੱਲ ਹੈ। ਉਨ੍ਹਾਂ ਕਿਹਾ ਕਿ ਕਿੰਨੀ ਸ਼ਰਮ ਦੀ ਗਲ ਹੈ ਕਿ ਜਿਸ ਸਕੂਲ ਵਿਚ ਗੁਰਮਤਿ ਕੈੰਪ ਲਗਣੇ ਚਾਹੀਦੇ ਹਨ ਉਥੇ ਸਿਖ, ਪੰਜਾਬ ਅਤੇ ਪੰਜਾਬੀਅਤ ਨੂੰ ਚੈਲੇੰਜ਼ ਕਰਨ ਵਾਲੇ ਪ੍ਰੋਗਰਾਮ ਹੋ ਰਹੇ ਹਨ ਅਤੇ ਸਕੂਲ ਦੇ ਮਾਲਕ ਵੀ ਬਾਬਾ ਸੇਵਾ ਸਿੰਘ ਹਨ ਜੋ ਕਿ ਸਿਖ ਕੌਮ ਦੇ ਵਿਚ ਕਾਫੀ ਸਤਿਕਾਰੇ ਜਾਂਦੇ ਹਨ। ਦਸਣਯੋਗ ਹੈ ਕਿ ਬਾਬਾ ਸੇਵਾ ਸਿੰਘ ਨੇ ਇਸ ਸਕੂਲ ਦੀ ਮਨੇਜ਼ਮੈਂਟ ਦੇ ਪ੍ਰਧਾਨ ਸ੍ਰੋਮਣੀ ਕਮੇਟੀ ਮੈਂਬਰ ਰਣਜੀਤ ਸਿੰਘ ਕਾਹਲੋਂ ਨੂੰ ਬਣਾਇਆ ਹੋਇਆ ਹੈ।