May 28, 2026 4:25 pm

ਧਰਨੇ ਨੂੰ ਲੈ ਕੇ ਬੀਕੇਯੂ ਸਿੱਧੂਪੁਰ ਨੇ ਕਿਸਾਨਾਂ ਨਾਲ ਕੀਤੀਆਂ ਮੀਟਿੰਗਾਂ

ਮੌੜ ਮੰਡੀ, 10 ਜੂਨ (ਰੇਸ਼ਮ ਸਿੰਘ ਕੁੱਬੇ)-ਨਹਿਰੀ ਪਾਣੀ ਦੀ ¦ਬੇ ਸਮੇਂ ਤੋਂ ਚੱਲ ਰਹੀ ਘਾਟ ਨੂੰ ਪੂਰਾ ਕਰਾਉਣ ਲਈ ਹਲਕੇ ਦੇ ਯਾਤਰੀ ਸਮੇਤ 7 ਪਿੰਡਾਂ ਦੇ ਕਿਸਾਨਾਂ ਵਲੋਂ ਲਗਾਤਾਰ ਸੰਘਰਸ਼ ਜਾਰੀ ਰੱਖਿਆ ਹੋਇਆ ਹੈ। ਇਸ ਦੌਰਾਨ ਪ੍ਰੈਸ ਦੇ ਨਾਮ ਜਾਰੀ ਬਿਆਨ ਵਿਚ ਰੇਸ਼ਮ ਸਿੰਘ ਯਾਤਰੀ ਨੇ ਦੱਸਿਆ ਕਿ ਅਧੂਰੇ ਪਏ ਨਵੇਂ ਰਜਵਾਹੇ ਸਬੰਧੀ ਗੁਰਦੁਆਰਾ ਤਿਤਰਸਰ ਸਾਹਿਬ ਵਿਖੇ ਇਕ ਐਂਮਰਜੈਂਸੀ ਮੀਟਿੰਗ ਕੀਤੀ ਗਈ ਤੇ ਇਸ ਮਸਲੇ ਸਬੰਧੀ ਵਿਚਾਰ ਵਿਟਾਂਦਰਾ ਕੀਤਾ ਗਿਆ। ਉਨ੍ਹਾਂ ਇਹ ਵੀ ਦੱਸਿਆ ਕਿ ਉਕਤ ਪਿੰਡਾਂ ਦੇ ਕਿਸਾਨ ਪਿਛਲੇ ਤਕਰੀਬਨ ਦਸਾਂ ਗਿਆਰਾਂ ਸਾਲਾਂ ਤੋਂ ਸਮੇਂ ਸਮੇਂ ਦੀਆਂ ਸਰਕਾਰਾਂ ਦੇ ਦਰ ਬੇ ਦਰ ਠੋਕਰਾਂ ਖਾ ਕੇ ਮੰਗ ਕਰਦੇ ਆ ਰਹੇ ਹਾਂ ਪਰੰਤੂ ਸਾਨੂੰ ਸਾਡਾ ਬਣਦਾ ਹੱਕ ਨਹੀਂ ਦਿੱਤਾ ਜਾ ਰਿਹਾ। ਪੂਰੇ ਮਾਲਵੇ ਦਾ ਧਰਤੀ ਹੇਠਲਾ ਪਾਣੀ ਹੀ ਖਰਾਬ ਹੋ ਚੁੱਕਿਆ ਹੈ ਜੋ ਕਿ ਨਾਂ ਤਾਂ ਪੀਣ ਯੋਗ ਹੈ ਤੇ ਨਾਂ ਹੀ ਸਿੰਚਾਈ ਲਈ ਵਰਤਣ ਯੋਗ। ਉਪਰੋਂ ਸਰਕਾਰਾਂ ਦੇ ਮੰਤਰੀਆਂ ਤੇ ਨਹਿਰੀ ਵਿਭਾਗ ਦੇ ਕਰਮਚਾਰੀਆਂ ਦੀਆਂ ਅਸੀਂ ਮਿੰਨਤਾਂ ਕਰ ਕਰਕੇ ਥੱਕ ਤੇ ਅੱਕ ਚੁੱਕੇ ਹਾਂ ਸਾਡੀ ਕਿਸੇ ਵੀ ਸਰਕਾਰ ਜਾਂ ਕਰਮਚਾਰੀ ਨੇ ਨਹੀਂ ਸੁਣੀ। ਸਾਡੀਆਂ ਜਮੀਨਾਂ ਬੰਜਰ ਹੋਣ ਕਿਨਾਰੇ ਹਨ ਤੇ 5600 ਏਕੜ ਦੇ ਕਰੀਬ ਰਕਬੇ ਨੂੰ ਨਹਿਰੀ ਪਾਣੀ ਨਾ ਮਾਤਰ ਹੀ ਆਉਂਦਾ। ਜਰੂਰਤ ਪੈਣ ਤੇ ਸਾਨੂੰ ਪਾਣੀ ਦਿੱਤਾ ਨੀ ਜਾਂਦਾ ਤੇ ਇਹ ਤਾਂ ਉਹ ਗੱਲ ਹੋਈ ਪਈ ਹੈ ਅਖੇ: ਸੌਣ ਹਰੇ, ਹਾੜ ਸੁੱਕੇ। ਸਰਕਾਰ ਨੂੰ ਕੋਸਦਿਆਂ ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਇਸ ਦਾ ਹੱਲ ਨਾ ਕੀਤਾ ਗਿਆ ਤਾਂ ਇਸ ਦੇ ਗੰਭੀਰ ਸਿੱਟੇ ਨਿਕਲ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਉਕਤ ਪਿੰਡਾਂ ਦੇ ਕਿਸਾਨਾਂ ਵਲੋਂ 12 ਜੂਨ ਨੂੰ ਐਕਸ਼ਨ ਜਵਾਹਰਕੇ ਦਫ਼ਤਰ ਅੱਗੇ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਕਿਸਾਨ ਨਰਿੰਦਰ ਸਿਘ ਜੋਧਪੁਰ ਪਾਖਰ, ਭੋਲਾ ਸਿੰਘ ਮਾਈਸਰ ਖਾਨਾ, ਮਹਿੰਦਰ ਸਿੰਘ ਭਾਈਬਖਤੌਰ, ਬਲਵੀਰ ਸਿੰਘ ਜੋਧਪੁਰ ਪਾਖਰ, ਮੇਜਰ ਸਿੰਘ ਰਾਮਗੜ੍ਹ ਭੂੰਦੜ, ਨਛ੍ਰੱਤਰ ਸਿੰਘ ਕੋਟਭਾਰਾ, ਭੋਲਾ ਸਿੰਘ, ਸੇਵਕ ਸਿੰਘ, ਗਮਦੁੂਰ ਸਿੰਘ, ਕਰਨੈਲ ਸਿੰਘ ਯਾਤਰੀ, ਬਲਵੀਰ ਸਿੰਘ ਭਾਈਬਖਤੌਰ ਆਦਿ ਸ਼ਾਮਲ ਸਨ।

Send this to a friend