ਤਲਵੰਡੀ ਸਾਬੋ , 10 ਜੂਨ (ਰਾਮ ਰੇਸ਼ਮ ਸ਼ਰਨ)- ਸਥਾਨਕ ਪਤਰਕਾਰਾਂ ਦੇ ਸੰਗਠਨ ਦਮਦਮਾ ਸਾਹਿਬ ਪ੍ਰੈਸ ਕਲਬ ਦੀ ਇਕ ਅਹਿਮ ਮੀਟਿੰਗ ਅਜ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਭਾਈ ਮਨੀ ਸਿੰਘ ਨਿਵਾਸ ਵਿਖੇ ਹੋਈ ਜਿਸ ਵਿਚ ਪਤਰਕਾਰਾਂ ਨੂੰ ਦਰਪੇਸ਼ ਮੁਸ਼ਕਿਲਾਂ ਸਬੰਧੀ ਵਿਚਾਰਾਂ ਕਰਨ ਤੋਂ ਇਲਾਵਾ ਜੁਲਾਈ ਮਹੀਨੇ ਦੇ ਪਹਿਲੇ ਹਫ਼ਤੇ ਇਕ ਸਭਿਆਚਾਰਕ ਅਤੇ ਪੁਸਤਕ ਮੇਲਾ ਕਰਵਾਉਣ ਦਾ ਮਤਾ ਪਾਸ ਕੀਤਾ ਗਿਆ।ਪਿਛਲੀ ਅਕਾਲੀ ਦਲ ਸਰਕਾਰ ਸਮੇਂ ਸਥਾਨਕ ਨਗਰ ਪੰਚਾਇਤ ਵਲੋਂ ਦਮਦਮਾ ਸਾਹਿਬ ਪ੍ਰੈਸ ਕਲਬ ਤਲਵੰਡੀ ਸਾਬੋ ਨੂੰ ਦਫ਼ਤਰ, ਲਾਇਬ੍ਰੇਰੀ, ਮੀਟਿੰਗ ਹਾਲ ਅਤੇ ਰੀਡਿੰਗ ਰੂਮ ਬਣਾ ਕੇ ਦਿਤੇ ਜਾਣ ਸਬੰਧੀ ਸ਼ੁਰੂ ਕੀਤੀ ਗਈ ਬਿਲਡਿੰਗ ਸੰਬੰਧੀ ਮੌਜੂਦਾ ਨਗਰ ਪੰਚਾਇਤ ਪ੍ਰਧਾਨ ਅਤੇ ਪੰਜਾਬ ਸਰਕਾਰ ਦੇ ਤਲਵੰਡੀ ਸਾਬੋ ਤੋਂ ਹਲਕਾ ਇੰਚਾਰਜ ਸ੍ਰ. ਖੁਸ਼ਬਾਜ਼ ਸਿੰਘ ਜਟਾਣਾ ਨੂੰ ਮਿਲ ਕੇ ਉਕਤ ਦਫ਼ਤਰ ਜਲਦੀ ਪ੍ਰੈਸ ਕਲਬ ਨੂੰ ਸੌਂਪੇ ਜਾਣ ਬਾਰੇ ਮੰਗ ਪਤਰ ਦੇਣ ਦਾ ਵੀ ਮਤਾ ਪਾਸ ਕੀਤਾ ਗਿਆ ਅਤੇ ਪ੍ਰੈਸ ਕਲਬ ਵਲੋਂ ਕਰਵਾਏ ਜਾਣ ਵਾਲੇ ਪੁਸਤਕ ਅਤੇ ਸਭਿਆਚਾਰਕ ਮੇਲੇ ਨੂੰ ਸਫਲ ਬਣਾਉਣ ਸਬੰਧੀ ਡਿਊਟੀਆਂ ਵੀ ਲਗਾਈਆਂ ਗਈਆਂ ।ਮੀਟਿੰਗ ਦੌਰਾਨ ਕਲਬ ਦੇ ਨਵੇਂ ਮੈਂਬਰਾਂ ਕੁਲਦੀਪ ਸਿੰਘ ਦੰਦੀਵਾਲ ਪ੍ਰੈਸ ਫੋਟੋਗ੍ਰਾਫਰ ਅਜ ਦੀ ਆਵਾਜ਼ ਅਤੇ ਕਮਲਦੀਪ ਬਾਂਸਲ ਪ੍ਰੈਸ ਫੋਟੋਗ੍ਰਾਫਰ ਪੰਜਾਬ ਟਾਇਮਜ਼ ਨੂੰ ਕਲਬ ਮੈਂਬਰਾਂ ਅਤੇ ਅਹੁਦੇਦਾਰਾਂ ਵਲੋਂ ਜੀ ਆਇਆਂ ਕਹਿੰਦਿਆਂ ਪੂਰੀ ਦਿਆਨਤਦਾਰੀ ਅਤੇ ਈਮਾਨਦਾਰੀ ਨਾਲ ਫੀਲਡ ਅੰਦਰ ਕੰਮ ਕਰਨ ਲਈ ਪ੍ਰੇਰਿਤ ਕੀਤਾ ਗਿਆ ।ਮੀਟਿੰਗ ਵਿਚ ਉਕਤ ਤੋਂ ਇਲਾਵਾ ਸ੍ਰੀ ਰਣਜੀਤ ਸਿੰਘ ਰਾਜੂ, ਸ਼੍ਰੀ ਮੁਨੀਸ਼ ਗਰਗ, ਸ੍ਰ.ਗੁਰਸੇਵਕ ਮਾਨ ,ਸ਼੍ਰੀ ਰਾਮ ਰੇਸ਼ਮ ਸ਼ਰਨ,ਸ਼੍ਰ੍ਰ.ਗੁਰਜੰਟ ਸਿੰਘ ਨਥੇਹਾ, ਸ਼੍ਰੀ ਜਨਕ ਰਾਜ ਜਨਕ,ਸ੍ਰ.ਰਵਜੋਤ ਸਿੰਘ ਰਾਹੀ,ਸ਼੍ਰ.ਮਹਿੰਦਰ ਸਿੰਘ ਰੂਪ,ਸ਼੍ਰੀ ਰਾਮ ਕੁਮਾਰ ਜਿੰਦਲ,ਸ਼੍ਰੀ ਲਕਵਿੰਦਰ ਕੁਮਾਰ ਸ਼ਰਮਾ ਅਤੇ ਸ੍ਰ.ਜਗਜੀਤ ਸਿੰਘ ਸਿਧੂ ਆਦਿ ਪਤਰਕਾਰ ਹਾਜ਼ਰ ਸਨ ਜਦੋਂ ਕਿ ਕਿਸੇ ਵਿਸ਼ੇਸ਼ ਰੁਝੇਵੇਂ ਕਾਰਨ ਮੀਟਿੰਗ ਵਿਚ ਨਾ ਆ ਸਕਣ ਵਾਲੇ ਸ੍ਰੀ ਜਸਵੀਰ ਸਿੰਘ ਸਿਧੂ ਨੇ ਫੋਨ ਤੇ ਹਾਜ਼ਰੀ ਲਗਾ ਕੇ ਸਾਰੇ ਮਤਿਆਂ ਨੂੰ ਪ੍ਰਵਾਨਗੀ ਦਿਤੀ ।