ਮੂਨਕ, 10 ਜੂਨ (ਕੁਲਵੰਤ ਦੇਹਲਾ)- ਸਥਾਨਕ ਪੁਲਸ ਨੇ ਵੱਖ-ਵੱਖ ਥਾਵਾਂ ਤੋਂ ਨਸ਼ੀਲੇ ਪ੍ਰਦਾਰਥ ਫੜਨ ਵਿੱਚ ਸਫਲਤਾ ਪ੍ਰਾਪਤ ਕੀਤੀ। ਇਸ ਮੌਕੇ ਜਾਣਕਾਰੀ ਦਿੰਦਿਆ ਥਾਣਾ ਮੁੱਖੀ ਐਸ.ਐਚ.ਓ ਮੂਨਕ ਬਲਵੰਤ ਸਿੰਘ ਨੇ ਕਿਹਾ ਕਿ ਏ.ਐਸ.ਆਈ ਸੱਤਗੁਰ ਸਿੰਘ ਨੇ ਪੁਲਸ ਪਾਰਟੀ ਸਮੇਤ ਬਾ ਹੱਦ ਮੂਨਕ ਵਿੱਖੇ ਦੋਰਾਨੇ ਗਸ਼ਤ ਸ਼ੱਕ ਦੇ ਅਧਾਰ ਤੇ ਕੁਲਦੀਪ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਭੁਟਾਲ ਖੁਰਦ ਨੂੰ ਰੋਕਿਆ ਤਾਂ ਤਲਾਸ਼ੀ ਲੈਣ ਉਪਰੰਤ ਉਸ ਕੋਲੋ 2000 ਨਸ਼ੀਲੀਆਂ ਗੋਲੀਆ ਬਰਾਮਦ ਹੌਈਆ। ਉਕੱਤ ਦੋਸ਼ੀ ਕੁਲਦੀਪ ਸਿੰਘ ਨਜਦੀਕੀ ਹਸਪਤਾਲ ਵਿੱਖੇ ਆਪ੍ਰੇਸ਼ਨ ਥੀਏਟਰ ਵਿੱਚ ਟੈਕਨੀਸ਼ੀਅਨ ਨੌਕਰੀ ਕਰਦਾ ਹੈ। ਐਸ.ਐਚ.ਓ ਬਲਵੰਤ ਸਿੰਘ ਨੇ ਦੱਸਿਆ ਕਿ ਉਕਤ ਦੋਸ਼ੀ ਖਿਲਾਫ ਨਸ਼ਾ ਵਿਰੋਧੀ ਐਕਟ ਅਧੀਨ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸੇ ਤਰਾਂ ਏ.ਐਸ.ਆਈ ਸੁੱਖਵਿੰਦਰ ਸਿੰਘ ਨੇ ਮੁੱਖਬਰੀ ਦੇ ਅਧਾਰ ਤੇ ਨਜਦੀਕੀ ਪਿੰਡ ਬੁਸ਼ੈਹਰਾਂ ਵਿੱਖੇ ਜਗਪਾਲ ਸਿੰਘ ਪੁੱਤਰ ਅਮੀਲਾਲ ਵਾਸੀ ਬੁਸ਼ੈਹਰਾ ਦੇ ਘਰ ਛਾਪਾਮਾਰੀ ਕੀਤੀ ਤਾਂ ਉਸ ਕੋਲੋ 50 ਲੀਟਰ ਲਾਹਣ ਬਰਾਮਦ ਹੋਇਆ। ਐਸ.ਐਚ.ਓ ਬਲਵੰਤ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਜਗਪਾਲ ਸਿੰਘ ਖੇਤੀ ਬਾੜੀ ਦਾ ਕੰਮ ਕਰਦਾ ਹੈ ਅਤੇ ਨਾਜਾਇਜ ਸ਼ਰਾਬ ਬਣਾ ਕੇ ਵੇਚਣ ਦਾ ਆਦੀ ਸੀ। ਉਕਤ ਦੋਸ਼ੀ ਖਿਲਾਫ ਐਕਸਾਈਜ ਐਕਟ ਅਧੀਨ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।