ਭਗਤਾ ਭਾਈ ਕਾ, 10 ਜੂਨ (ਸਵਰਨ ਸਿੰਘ ਭਗਤਾ)- ਪੰਜਾਬ ਸਰਕਾਰ ਵੱਲੋਂ ਚੋਣਾਂ ਦੌਰਾਨ ਸੂਬੇ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰੇਗੀ ਅਤੇ ਸੂਬੇ ਦੇ ਲੋਕਾਂ ਨੂੰ ਕਿਸੇ ਕਿਸਮ ਦੀ ਕੋਈ ਮੁਸਕਲ ਨਹੀ ਆਉਣ ਦਿੱਤੀ ਜਾਵੇਗੀ। ਸੂਬੇ ਦੇ ਲੋਕ ਸਰਕਾਰ ਦੀ ਕਾਰਗੁਜਾਰੀ ਤੋਂ ਬੇਹੱਦ ਖੁਸ਼ ਹਨ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਆਪਣੇ ਟੀਚੇ ਪੂਰੇ ਕਰਨ ਲਈ ਅੱਗੇ ਵੱਧ ਰਹੀ ਹੈ। ਇੰਨਾ ਸਬਦਾਂ ਦਾ ਪ੍ਰਗਟਾਵਾਂ ਕੈਬਨਿਟ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਪਿੰਡ ਭੋਡੀਪੁਰਾ ਵਿਖੇ ਇੰਦਰਜੀਤ ਸਿੰਘ ਜੱਗਾ ਸੀਨੀਅਰ ਮੀਤ ਪ੍ਰਧਾਨ ਯੂਥ ਕਾਂਗਰਸ (ਬਠਿੰਡਾ) ਦੇ ਗ੍ਰਹਿ ਵਿਖੇ ਕੀਤਾ।
ਇਸ ਮੌਕੇ ਕਾਂਗੜ ਨੇ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਪੰਜਾਬ ਨੂੰ ਬਰਬਾਦੀ ਦੇ ਕਿਨਾਰੇ ਖੜਾ ਕਰ ਦਿੱਤਾ ਸੀ ਅਤੇ ਪੰਜਾਬ ਨੂੰ ਮੁੜ ਲੀਹ ’ਤੇ ਲਿਆਉਣ ਲਈ ਕਾਂਗਰਸ ਸਰਕਾਰ ਅਹਿਮ ਯਤਨ ਕਰ ਰਹੀ ਹੈ। ਇਸ ਮੌਕੇ ਨੌਜਵਾਨ ਕਾਂਗਰਸੀ ਆਗੂ ਇੰਦਰਜੀਤ ਸਿੰਘ ਭੋਡੀਪੁਰਾ ਦੇ ਪਰਿਵਾਰ ਨੇ ਕੈਬਨਿਟ ਮੰਤਰੀ ਕਾਂਗੜ ਦਾ ਭੋਡੀਪੁਰਾ ਪਹੁੰਚਣ ’ਤੇ ਸਨਮਾਨ ਵੀ ਕੀਤਾ।
ਇਸ ਮੌਕੇ ਇੰਦਰਜੀਤ ਸਿੰਘ ਮਾਨ ਸੀਨੀਅਰ ਯੂਥ ਆਗੂ, ਜਗਜੀਤ ਸਿੰਘ ਬਰਾੜ ਪ੍ਰਧਾਨ ਯੂਥ ਕਾਂਗਰਸ ਹਲਕਾ ਰਾਮਪੁਰਾ ਫੂਲ, ਗੁਰਮੁੱਖ ਸਿੰਘ ਬਰਾੜ, ਅਮ੍ਰਿਤ ਸਿੰਘ ਕਿੰਗਰਾ, ਕੁਲਵਿੰਦਰ ਸਿੰਘ ਸੰਧੂ, ਮਹਿੰਦਰ ਸਿੰਘ ਕਿੰਗਰਾ, ਜਸਵੀਰ ਸਿੰਘ ਫੌਜੀ, ਗੁਰਪ੍ਰੀਤ ਸਿੰਘ ਕਿੰਗਰਾ, ਗੋਪੀ ਰਾਮੂਵਾਲਾ, ਗੈਵੀ ਸੰਧੂ, ਬਲਰਾਜ ਕਿੰਗਰਾ, ਸੇਵਕ ਸਿੰਘ ਸੂਬੇਦਾਰ ਆਦਿ ਹਾਜ਼ਰ ਸਨ।