May 30, 2026 7:34 pm

ਨਾਭਾ ਵਿਖੇ ਖਾਣ-ਪੀਣ ਵਾਲੀਆਂ ਚੀਜ਼ਾਂ ਦੀ ਅਚਨਚੇਤ ਚੈਕਿੰਗ

ਨਾਭਾ, 8 ਜੂਨ (ਕਰਮਜੀਤ ਸੋਮਲ, ਸਿਕੰਦਰ)-ਸਿਵਲ ਸਰਜਨ ਪਟਿਆਲਾ ਡਾ. ਹਰੀ ਮਲਹੋਤਰਾ ਦੇ ਦਿ4ਾ ਨਿਰਦੇ4ਾਂ ਅਨੁਸਾਰ ਗਰਮੀਆਂ ਅਤੇ ਬਰਸਾਤਾਂ ਵਿੱਚ ਫੈਲਣ ਵਾਲੀਆਂ ਬਿਮਾਰੀਆਂ ਨੂੰ ਰੋਕਣ ਲਈ ਸਿਵਲ ਹਸਪਤਾਲ ਨਾਭਾ ਅਤੇ ਮਿਊਂਸਿਪਲ ਕਮੇਟੀ ਨਾਭਾ ਦੀ ਸਾਂਝੀ ਟੀਮ ਵੱਲੋਂ 4ਹਿਰ ਦੇ ਵੱਖਵੱਖ ਥਾਵਾਂ ਤੇ ਖਾਣਪੀਣ ਦੀਆਂ ਚੀਜਾਂ ਦੀ ਚੈਕਿੰਗ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਦਲਬੀਰ ਕੌਰ ਐਸ.ਐਮ.ਓ. ਨੇ ਕਿਹਾ ਕਿ ਡਾ. ਸੰਜੇ ਕਾਮਰਾ, ਕਰਨੈਲ ਸਿੰਘ ਡਿਪਟੀ ਮਾਸ ਮੀਡੀਆ ਅਫਸਰ, ਦਵਿੰਦਰ ਸਿੰਘ ਐਸ.ਆਈ., ਸਤਪਾਲ ਸਿੰਘ ਐਸ.ਆਈ ਅਤੇ ਮਿਊਂਸਿਪਲ ਕਮੇਟੀ ਦੇ ਐਸ.ਆਈ ਤੇਜਾ ਸਿੰਘ ਤੇ ਅਧਾਰਿਤ ਟੀਮ ਵੱਲੋਂ ਹਨੂੰਮਾਨ ਮੰਦਿਰ, ਮੇਨ ਬਜਾਰ, ਸਬਜੀ ਮੰਡੀ, ਹਸਪਤਾਲ ਰੋਡ, ਮਾਤਾ ਰਾਣੀ ਚੌਂਕ, ਹਸਪਤਾਲ ਦੀ ਕੰਟੀਨ ਵਿਖੇ ਸਬਜੀਆਂ, ਫਲ, ਜੂਸ, ਬਰਗਰ, ਕੁਲਚੇਛੋਲੇ ਅਤੇ ਗੰਨੇ ਦੇ ਰਸ ਦੀਆਂ ਰੇਹੜੀਆਂ ਦੀ ਅਚਨਚੇਤ ਚੈਕਿੰਗ ਕਰਕੇ ਗਲੇਸੜੇ, ਜਿਆਦਾ ਪੱਕੇ, ਜਿਆਦਾ ਕੱਚੇ ਅਤੇ ਕੱਟ ਕੇ ਰੱਖੇ ਫਲਾਂ ਸਬਜੀਆਂ ਨੂੰ ਮੌਕੇ ਤੇ ਨਸਟ ਕਰਵਾਇਆ ਗਿਆ ਅਤੇ ਅੱਗੇ ਤੋਂ ਦੁਕਾਨਦਾਰਾਂ ਨੂੰ ਸਾਫਸੁਥਰਾ ਸਮਾਨ ਵੇਚਣ ਦੀ ਹਦਾਇਤ ਵੀ ਕੀਤੀ ਗਈ। ਉਹਨਾਂ ਦੱਸਿਆ ਕਿ ਅੱਗੇ ਤੋਂ ਵੀ ਇਸੇ ਤਰ੍ਹਾਂ ਖਾਣਪੀਣ ਦੀਆਂ ਚੀਜਾਂ ਦੀ ਅਚਨਚੇਤ ਚੈਕਿੰਗ ਜਾਰੀ ਰਹੇਗੀ।

Send this to a friend