ਭਵਾਨੀਗੜ੍ਹ, 8 ਜੂਨ (ਕ੍ਰਿਸ਼ਨ ਗਰਗ)-ਅੱਜ ਇੱਥੇ ਮੁਖ ਡਾਕਘਰ ਨੇੜੇ ਪੁਰਾਣੀ ਸਬਜ਼ੀ ਮੰਡੀ ਵਾਲੀ ਅਧੂਰੀ ਪਈ ਸੜਕ ਨੂੰ ਬਣਾਉਣ ਦੀ ਮੰਗ ਨੂੰ ਲੈਕੇ ਦੁਕਾਨਦਾਰਾਂ ਵਲੋਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਦੁਕਾਨਦਾਰ ਨਰਿੰਦਰਪਾਲ, ਮੋਹਿਤ ਕੁਮਾਰ,ਮਨੂ ਗੌਤਮ,ਜੀਵਨ ਲਾਲ,ਹਰਦੇਵ ਨੰਬਰਦਾਰ, ਮੋਹਨ ਲਾਲ, ਸੋਨੀ ਸੱਗੂ, ਯੋਗੇਸ਼ ਕੁਮਾਰ ਅਤੇ ਗੁਰਵਿੰਦਰ ਸਰਾਓ ਨੇ ਕਿਹਾ ਕਿ ਸਬਜ਼ੀ ਮੰਡੀ, ਮੁੱਖ ਡਾਕਘਰ, ਮੁੱਖ ਖੇਤੀਬਾੜੀ ਦਫਤਰ, ਤਿੰਨ ਹਸਪਤਾਲਾਂ ਅਤੇ ਬੈਂਕਾਂ ਨੂੰ ਨੈਸ਼ਨਲ ਹਾਈਵੇਅ ਨਾਲ ਜੋੜਦੀ ਇਹ ਸੜਕ ਉਤੇ ਦੋ ਸਾਲ ਪਹਿਲਾਂ ਰੋੜਾ ਪੈ ਗਿਆ ਸੀ, ਪਰ ਅਜੇ ਤੱਕ ਲੁੱਕ ਨਹੀਂ ਪਾਈ ਗਈ। ਜਿਸ ਕਾਰਨ ਦੁਕਾਨਦਾਰਾਂ ਅਤੇ ਆਲੇ ਦੁਆਲੇ ਦੇ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਅਧਿਕਾਰੀਆਂ ਨੂੰ ਵਾਰ ਵਾਰ ਕਹਿਣ ਤੇ ਵੀ ਇਸ ਸੜਕ ਉਤੇ ਲੁੱਕ ਪਾਉਣ ਦਾ ਕੰਮ ਅਜੇ ਤਕ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਲਗਾਏ ਜਾ ਰਹੇ ਲਾਰੇ ਲਪੇ ਦੇ ਰੋਸ ਵਜੋਂ ਅਜ ਨਾਅਰੇਬਾਜ਼ੀ ਕੀਤੀ ਗਈ। ਦੁਕਾਨਦਾਰਾਂ ਨੇ ਸੜਕ ਉਤੀ ਜਲਦੀ ਲੁਕ ਪਾਉਣ ਦੀ ਮੰਗ ਕੀਤੀ।