ਸ੍ਰੀ ਅਨੰਦਪੁਰ ਸਾਹਿਬ, 8 ਜੂਨ (ਦਵਿੰਦਰਪਾਲ ਸਿੰਘ/ਅੰਕੁਸ਼)- ਮਾਈਟੀ ਖਾਲਸਾ ਇੰਟਰਨੈਸ਼ਨਲ ਸਕੂਲ ਸ਼੍ਰੀ ਅਨੰਦਪੁਰ ਸਾਹਿਬ ਵਲੋਂ ਆਯੋਜਿਤ ਚਾਰ ਰੋਜ਼ਾ ਸਮਰ ਕੈਂਪ ਅੱਜ ਯਾਦਗਾਰੀ ਹੋ ਨਿਭੜਿਆ। ਇਸ ਸਮਰ ਕੈਂਪ ਦੇ ਸ਼ੁਰੂਆਤ ਵਿਚ ਸਿੰਘ ਸਾਹਿਬ ਪ੍ਰੋ. ਮਨਜੀਤ ਸਿੰਘ, ਖਾਲਸਾ ਏਡ ਸੰਸਥਾ ਦੇ ਏਸ਼ੀਆ ਪੈਸੀਫਿਕ ਹੈਡ, ਵਿਸ਼ਵ ਪ੍ਰਸਿਧ ਮੈਰਾਥਨ ਰਨਰ ਬੀਬੀ ਮਾਨ ਕੌਰ ਅਤੇ ਪਰਮਪਾਲ ਸਿੰਘ ਫਤਿਹ ਟੀ.ਵੀ. ਦੀ ਸ਼ਮੂਲਿਅਤ ਅਤੇ ਅਸੀਸਾਂ ਸਕੂਲ ਅਤੇ ਬੱਚਿਆਂ ਲਈ ਮਾਣ ਵਾਲੀ ਗੱਲ ਹੈ। ਇਸ ਸਮਰ ਕੈਂਪ ਦੌਰਾਨ ਬੱਚਿਆਂ ਨੂੰ ਸਕੂਲ ਦੇ ਤੰਦਰੁਸਤੀ, ਪਵਿੱਤਰਤਾ ਅਤੇ ਖੁਸ਼ਹਾਲੀ ਦੇ ਆਸ਼ਿਆਂ ਅਨੁਸਾਰ ਬਹੁਤ ਸਾਰੀਆਂ ਐਕਟੀਵਿਟੀਜ਼ ਕਰਾਈਆਂ ਗਈਆਂ। ਜਿਸ ਵਿਚ ਮਾਸਟਰ ਸ਼ੈਫ ਸ੍ਰੀ ਅਨੰਦਪੁਰ ਸਾਹਿਬ, ਫਨ ਸਿਟੀ ਥੀਮ ਪਾਰਕ ਆਦਿ ਸ਼ਾਮਿਲ ਹਨ। ਹਰ ਰੋਜ਼ ਸਮਰ ਕੈਂਪ ਦੀ ਸ਼ੁਰੂਆਤ ਮੈਡੀਟੇਸ਼ਨ ਧਿਆਨ ਸਾਧਨਾ ਨਾਲ ਕੀਤੀ ਗਈ। ਮਾਸਟਰ ਸ਼ੈਫ ਮੁਕਾਬਲੇ ਵਿਚ ਬੱਚਿਆਂ ਨੇ ਅਧਿਆਪਕਾਂ ਦੀ ਮਦਦ ਨਾਲ ਸ਼ੀਰ ਖੁਰਮਾਂ, ਦਾਲ ਚਿੱਲਾ, ਸ਼ਾਹੀ ਕਾਜੂ ਟੁਕੜਾ, ਚਾਕਲੇਟ ਅਤੇ ਫਰੂਟ ਸੰਡੇ, ਰਬੜੀ-ਫਾਲੂਦਾ, ਆਮ ਪੰਨਾ, ਵਾਟਰ ਮੈਲਨ ਮਿੰਟ ਲੈਮੋਨੇਡ ਆਦਿ ਖਾਣ ਵਾਲੀਆਂ ਚੀਜ਼ਾਂ ਬਣਾ ਕੇ ਆਪਣੀ ਕਲਾ ਦਾ ਮੁਜ਼ਾਹਰਾ ਕੀਤਾ। ਫਨ ਸਿਟੀ ਥੀਮ ਪਾਰਕ ਵਿਚ ਬੱਚਿਆਂ ਨੇ ਜੰਬੋ ਸਵੀਮਿੰਗ ਪੂਲ, ਜੰਪਰਸ, ਕੋਮਾਂਡੋ ਨੈਟ, ਟ੍ਰੈਮਪੋਲਿਨ, ਮਿਨੀ ਪੈਂਡੁਲਮ, ਨੈਟ ਟਨਲ ਆਦਿ ਵਰਗੀਆਂ ਮਜ਼ੇਦਾਰ ਰਾਈਡਜ਼ ਦਾ ਅਨੰਦ ਮਾਣਿਆ। ਜਿਸਦਾ ਪ੍ਰਬੰਧ ਖਾਸ ਸਕੂਲ ਵਿਚ ਹੀ ਕੀਤਾ ਗਿਆ ਸੀ। ਆਖਰੀ ਦਿਨ ਬੱਚਿਆਂ ਨੂੰ ਰੂਹਾਨੀ ਅਤੇ ਰਮਣੀਕ ਅਸਥਾਨ ਗੁਰਦੁਆਰਾ ਫਤਿਹਗੜ੍ਹ ਸਾਹਿਬ, ਗੁਰਦੁਆਰਾ ਜੋਤੀ ਸਰੂਪ ਸਾਹਿਬ, ਗੁਰਦੁਆਰਾ ਭੱਠਾ ਸਾਹਿਬ, ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਵਿਖੇ ਦਰਸ਼ਨ ਕਰਾਏ ਗਏ ਅਤੇ ਇਨ੍ਹਾਂ ਦੇ ਇਤਿਹਾਸ ਬਾਰੇ ਬੱਚਿਆਂ ਨੂੰ ਜਾਣੂ ਕਰਾਇਆ ਗਿਆ। ਪ੍ਰਿੰਸੀਪਲ ਗਗਨਦੀਪ ਕੌਰ ਅਤੇ ਸਮੂਹ ਸਟਾਫ ਵਲੋਂ ਬੱਚਿਆਂ ਦੀ ਖੁਸ਼ੀ ਅਤੇ ਸੁਰੱਖਿਆ ਲਈ ਹਰ ਯੋਗ ਪ੍ਰਬੰਧ ਕੀਤੇ ਗਏ। ਇਸ ਮੌਕੇ ਤੇ ਸ. ਅਮਰਪ੍ਰੀਤ ਸਿੰਘ, ਹਰਮਿੰਦਰ ਸਿੰਘ ਪੁੰਨੂ, ਦਲਜੀਤ ਸਿੰਘ, ਕੰਮਲਪ੍ਰੀਤ ਸਿੰਘ ਮੱਟੂ, ਪੂਨਮ, ਹਰਪ੍ਰੀਤ ਕੌਰ, ਜਗਜੀਤ ਕੌਰ, ਦਲਜੀਤ ਕੌਰ, ਰੁਪਿੰਦਰ ਕੌਰ, ਕੀਰਨ, ਰੁਪਾਲੀ, ਪਰਮਜੀਤ ਕੌਰ, ਰਮਨ ਕੌਰ, ਅਮਨ ਕੌਰ, ਨੀਲਮ ਲਤਾ ਸਮੇਤ ਸਾਰਾ ਸਟਾਫ ਹਾਜ਼ਰ ਸੀ।