May 30, 2026 8:19 pm

ਪੰਜਾਬ ਦੇ ਮਾਣਯੋਗ ਰਾਜਪਾਲ ਸ਼੍ਰੀ ਵੀ.ਪੀ.ਸਿੰਘ ਬਦਨੌਰ ਨੇ ਮਾਤਾ ਗੁਜਰੀ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੂੰ ਕੀਤਾ ਸਨਮਾਨਿਤ

ਫ਼ਤਿਹਗੜ ਸਾਹਿਬ, 8 ਜੂਨ (ਪੰਜਾਬ ਟਾਇਮਜ਼ ਬਿਊਰੋ)-ਪੰਜਾਬ ਦੇ ਮਾਣਯੋਗ ਰਾਜਪਾਲ ਸ਼੍ਰੀ ਵੀ.ਪੀ.ਸਿੰਘ ਬਦਨੌਰ ਨੇ ਅਜ ਮਾਤਾ ਗੁਜਰੀ ਕਾਲਜ , ਫ਼ਤਿਹਗੜ ਸਾਹਿਬ ਦੇ ਡਾਇਰੈਕਟਰ ਪ੍ਰਿੰਸੀਪਲ ਡਾ.ਕਸ਼ਮੀਰ ਸਿੰਘ ਨੂੰ ਇੰਡੀਅਨ ਰੈਡ ਕਰਾਸ ਸੋਸਾਇਟੀ ਵਲੋਂ ਚੰਡੀਗੜ ਵਿਖੇ ਆਯੋਜਿਤ ਰਾਜ ਪਧਰੀ ਸਮਾਗਮ ਵਿਚ ਸਨਮਾਨਿਤ ਕੀਤਾ । ਕਾਲਜ ਦੇ ਰੈਡ ਕਰਾਸ ਯੂਨਿਟ ਦੀਆਂ ਸ਼ਲਾਘਾਯੋਗ ਪ੍ਰਾਪਤੀਆਂ ਲਈ ਇੰਡੀਅਨ ਰੈਡ ਕਰਾਸ ਸੁਸਾਇਟੀ ਵਲੋਂ ਮਿਲੇ ਸਨਮਾਨ ਲਈ ਕਾਲਜ ਸਟਾਫ ਅਤੇ ਵਿਦਿਆਰਥੀਆਂ ਵਿਚ ਜਸ਼ਨ ਦਾ ਮਹੌਲ ਸੀ । ਇਸ ਮੌਕੇ ਪ੍ਰਿੰਸੀਪਲ ਡਾ.ਕਸ਼ਮੀਰ ਸਿੰਘ ਨੇ ਆਪਣੀ ਖੁਸ਼ੀ ਜਾਹਰ ਕਰਦੇ ਹੋਏ ਕਿਹਾ ਕਿ ਮਾਤਾ ਗੁਜਰੀ ਕਾਲਜ ਦੀ ਰੈਡ ਕਰਾਸ ਯੂਨਿਟ ਦੇ ਨਾਲ ਜੁੜੇ ਅਧਿਆਪਕ ਸਾਹਿਬਾਨ ਜਿਨ੍ਹਾਂ ਵਿਚ ਰੈਡ ਕਰਾਸ ਯੂਨਿਟ ਦੇ ਕੋਆਰਡੀਨੇਟਰ ਪ੍ਰੋ.ਅਨੁਪ੍ਰੀਤ ਸਿੰਘ ਟਿਵਾਣਾ ,ਡਾ.ਸਤਨਾਮ ਸਿੰਘ , ਡਾ.ਹਰਜੀਤ ਕੌਰ ਅਤੇ ਇਸ ਯੁਨਿਟ ਨਾਲ ਜੁੜੇ ਵਿਦਿਆਰਥੀ ਵੀ ਵਧਾਈ ਦੇ ਪਾਤਰ ਹਨ । ਡਾ. ਕਸ਼ਮੀਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਮਾਣਯੋਗ ਰਾਜਪਾਲ ਜੀ ਦੁਆਰਾ ਸਨਮਾਨਿਤ ਕੀਤਾ ਜਾਣਾ ਬਹੁਤ ਹੀ ਮਾਣ ਦੀ ਗਲ ਹੈ ਉਨਾ ਕਿਹਾ ਕਿ ਕਾਲਜ ਦੇ ਰੈਡ ਕਰਾਸ ਯੂਨਿਟ ਦੇ ਵਿਦਿਆਰਥੀ ਬੜੀ ਸੇਵਾ ਭਾਵਨਾ ਨਾਲ ਕੰਮ ਕਰਦੇ ਹਨ ਅਤੇ ਖਾਸ ਤੌਰ ਤੇ ਫ਼ਤਹਿਗੜ੍ਹ ਸਾਹਿਬ ਵਿਖੇ ਸ਼ਹੀਦੀ ਜੋੜ ਸਭਾ ਦੌਰਾਨ ਸੰਗਤਾਂ ਦੀ ਸੇਵਾ, ਫਰੀ ਮੈਡੀਕਲ ਕੈਂਪ, ਫਸਟ ਏਡ ਪੋਸਟ ਆਦਿ ਲਗਾ ਕੇ ਭਾਈ ਘਨੱਈਆ ਜੀ ਦੇ ਸੇਵਾ ਮਿਸ਼ਨ ਨੂੰ ਸਮਰਪਤ ਹੋ ਕੇ ਤਨੋ, ਮਨੋ ਸੇਵਾ ਵਿਚ ਰੁਝੇ ਰਹਿੰਦੇ ਹਨ ਲ ਕਾਲਜ ਦੇ ਡੀਨ ਅਕਾਦਮਿਕ ਪ੍ਰੋ.ਬਿਕਰਮਜੀਤ ਸਿੰਘ ਸੰਧੂ ਨੇ ਇਸ ਮੌਕੇ ਪਤਰਕਾਰਾਂ ਨਾਲ ਗਲਬਾਤ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਦੇ ਸਰਬਪਖੀ ਵਿਕਾਸ ਲਈ ਕਾਲਜ ਦਾ ਸਾਰਾ ਸਟਾਫ ਸਮਰਪਿਤ ਭਾਵਨਾ ਨਾਲ ਕੰਮ ਕਰਦਾ ਹੈ । ਇਸ ਮੌਕੇ ਪ੍ਰੋ.ਮਨਮੋਹਨ ਕੌਰ , ਡਾ.ਹਰਜੀਤ ਸਿੰਘ, ਪ੍ਰੋ. ਜਗਪਾਲ ਸਿੰਘ , ਕਾਲਜ ਸੁਪਰਡੈਂਟ ਹਰਵਿੰਦਰ ਸਿੰਘ , ਹੋਰ ਸਟਾਫ ਮੈਂਬਰ ਅਤੇ ਵਿਦਿਆਰਥੀ ਵੀ ਹਾਜਰ ਸਨ।

Send this to a friend