ਕੈਨੇਡਾ, 8 ਜੂਨ (ਪਰਨੀਤ ਕੌਰ)-ਸ਼ੈਰੀਡਨ ਕਾਲਜ, ਮਿਸੀਸਾਗਾ (ਕੈਨੇਡਾ) ਵਿਚ ਭੁਲਥ ਦੇ ਤਰਨਦੀਪ ਸਿੰਘ ਨੂੰ ਬਿਜ਼ਨਸ ਅਕਾਊਂਟਸ ਦੀ ਪੜ੍ਹਾਈ ਮੁਕੰਮਲ ਕਰਨ ‘ਤੇ ਡਿਗਰੀ ਮਿਲੀ। ਜਿਸ ਨੇ 97/. ਪ੍ਰਤੀਸ਼ਤ ਨੰਬਰ ਲੈ ਕੇ ਆਪਣੇ ਪਰਿਵਾਰ ਅਤੇ ਆਪਣੇ ਸ਼ਹਿਰ ਦਾ ਨਾਂ ਰੋਸਨ ਕੀਤਾ ਹੈ ।ਇਸ ਸੰਬੰਧੀ ਉਸ ਦੇ ਪਿਤਾ ਦਲਜੀਤ ਿਸੰਘ ਨੇ ਫ਼ੋਨ ਵਾਰਤਾ ਤੇ ਜਾਣਕਾਰੀ ਦਿੰਦਿਆਂ ਦਸਿਆ ਕਿ ਅਸੀਂ ਟੀ.ਵੀ ਤੇ ਸਾਰਾ ਪ੍ਰੋਗਰਾਮ ਲਾਈਵ ਦੇਖ ਰਹੇ ਸੀ। ਸਾਨੂੰ ਬੜੀ ਬੇਸਬਰੀ ਨਾਲ ਆਪਣੇ ਪੁਤਰ ਦੀ ਮੰਚ ‘ਤੇ ਆਉਣ ਦੀ ਉਡੀਕ ਸੀ ਤੇ ਉਸ ਦਾ ਨਾਂ ਸੁਣਨ ਲਈ ਬੜੇ ਉਤਾਵਲੇ ਸਾਂ। ਮੰਚ ਸੰਚਾਲਕਾ ਇਕ ਗੋਰੀ ਪ੍ਰੋਫੈਸਰ ਨੇ ਵਾਰੋ-ਵਾਰੀ ਬਚਿਆਂ ਦੇ ਨਾਂ ਬੋਲ ਰਹੀ ਸੀ ਤੇ ਬਚੇ ਡਿਗਰੀ ਲੈਂਦੇ ਜਾ ਰਹੇ ਸਨ। ਸਾਡੀ ਖੁਸ਼ੀ ਦੀ ਉਦੋਂ ਕੋਈ ਹਦ ਨਾ ਰਹੀ ਜਦੋਂ ਉਸ ਨੇ ਨਾਂ ਬੋਲਿਆ ‘ਤਰਨਦੀਪ ਸਿੰਘ, ਵਿਦ ਔਨਰ‘ ਨੇ ਸਭ ਤੋਂ ਵਧ ਨੰਬਰ ਲੈ ਕੇ ਵਿਦੇਸ਼ੀ ਧਰਤੀ ਤੇ ਪਰਿਵਾਰ ਦਾ ਮਾਣ ਵਧਾਇਆ ਹੈ ।ਇਹ ਪ੍ਰਮਾਤਮਾ ਦੀ ਬਖਸ਼ਿਸ ਹੈ, ਜਦੋਂ ਵਿਦੇਸ਼ੀ ਧਰਤੀ (ਕੈਨੇਡਾ) ‘ਤੇ ਸਾਡੇ ਪੁਤਰ ਨੇ 93% ਨੰਬਰ ਲੈ ਕੇ ਡਿਗਰੀ ‘ਵਿਦ ਔਨਰ‘ ਪ੍ਰਾਪਤ ਕੀਤੀ। ਸਾਰੇ ਪਰਿਵਾਰ ਨੂੰ ਉਸ ‘ਤੇ ਬਹੁਤ ਮਾਣ ਹੈ। ਪ੍ਰਮਾਤਮਾ ਤਰਨਦੀਪ ਸਿੰਘ ਨੂੰ ਹੋਰ ਤਰਕੀਆਂ ਬਖਸ਼ੇ ਅਤੇ ਗੁਰਬਾਣੀ ਨਾਲ ਜੋੜੇ।
ਉਸ ਦਾ ਆਉਣ ਵਾਲਾ ਸਮਾਂ ਖੁਸ਼ੀਆਂ ਭਰਿਆ ਤੇ ਸੁਹਾਵਣਾ ਹੋਵੇ।