May 31, 2026 2:17 am

ਨੌਜਵਾਨ ਵੱਲੋਂ ਗੋਲੀ ਮਾਰ ਕੇ ਆਤਮਹੱਤਿਆ

ਮਾਨਸਾ, 8 ਜੂਨ (ਮੱਖਣ ਸਿੰਘ ਉ੍ਯੱਭਾ)- ਮਾਨਸਾ ਜ਼ਿਲ੍ਹੇ ਦੇ ਪਿੰਡ ਉ੍ਯੱਭਾ ਵਿਖੇ ਇੱਕ ਨੌਜਵਾਨ ਵੱਲੋਂ ਖੁਦ ਨੂੰ ਗੋਲੀ ਮਾਰ ਕੇ ਆਤਮਹੱਤਿਆ ਕੀਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਭਗਵਾਨ ਸਿੰਘ (35) ਪੁੱਤਰ ਸੁਖਦੇਵ ਸਿੰਘ ਧਾਲੀਵਾਲ ਨੇ ਬੀਤੇ ਦਿਨੀਂ ਆਪਣੇ ਖੇਤ ਵਿੱਚ ਜਾਕੇ ਆਪਣੀ ਹੀ ਰਿਵਾਲਵਰ ਨਾਲ ਆਪਣੇ ਗਲੇ  ਦੇ ਹੇਠਾਂ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ ਹੈ। ਇਸ ਨੌਜਵਾਨ ਦੇ ਜੇਬ ਵਿਚੋਂ ਇੱਕ ਸੁਸਾਇਡ ਨੋਟ ਨਿਕਲਿਆ ਹੈ ਜਿਸ ਅਨੁਸਾਰ ਉਸ ਨੇ ਇਸ ਆਤਮਹੱਤਿਆ ਪ੍ਰਤੀ ਇੱਕ ਪਟਵਾਰੀ ਅਤੇ ਇੱਕ ਜ਼ਿਮੀਦਾਰ ਦਾ ਨਾਮ ਲਿਖਿਆ ਹੈ। ਮ੍ਰਿਤਕ ਨੇ ਲਿਖਿਆ  ਹੈ ਕਿ ਉਸ ਨਾਲ ਪਿੰਡ ਬੁਰਜ ਹਰੀ ਦੇ ਪਟਵਾਰੀ ਅਤੇ ਕਿਸਾਨ ਨੇ ਮਿਲਕੇ ਉਸ ਨਾਲ ਜ਼ਮੀਨ ਦਾ ਇੱਕ ਬਹੁਤ ਹੀ ਵੱਡਾ ਧੋਖਾ ਕੀਤਾ ਹੈ। ਨੋਟ ਵਿੱਚ ਲਿਖਿਆ ਗਿਆ ਹੈ ਕਿ ਪਟਵਾਰੀ ਅਤੇ ਕਿਸਾਨ ਨੇ ਉਸ ਤੋਂ ਧੱਕੇ ਨਾਲ ਬੈਂਕ ਵਿੱਚ ਜ਼ਮੀਨ ਫੱਕ ਕਰਵਾਉੇਣ ਦੇ ਕਾਗਜ਼ਾਂ ਅਤੇ ਬਿਆਨੇ ਦੇ ਕਾਗਜ਼ਾਂ ’ਤੇ ਉਕਤ ਪਟਵਾਰੀ ਵੱਲੋਂ ਧੱਕੇ ਨਾਲ ਦਸਤਖਤ ਕਰਵਾਉਣ ਦਾ ਇਲਜ਼ਾਮ ਲਾਇਆ ਗਿਆ ਹੈ। ਮ੍ਰਿਤਕ ਨੇ ਇਹ ਵੀ ਲਿਖਿਆ ਹੈ ਕਿ ਜਿਸ ਪਟਵਾਰੀ ਨੇ ਉਨ੍ਹਾਂ ਦੀ ਜ਼ਮੀਨ ਦਾ ਵਟਾਂਦਰਾ ਕਰਵਾਉਣ ਲਈ ਉਸਤੇ ਜ਼ਿਆਦਾ ਦਬਾਅ ਪਾਉਣ ਤੇ ਅਤੇ ਰਜਿਸਟਰੀ ਕਰਵਾਉਣ ਲਈ ਉਸਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਜਿਸਦੇ ਚਲਦਿਆਂ ਉਸ ਨੇ ਹੋਰ ਕੋਈ ਚਾਰਾ ਨਾ ਚਲਦਾ ਵੇਖ ਕੇ ਖੁਦ ਨੂੰ ਗੋਲੀ ਮਾਰਨ ਦਾ ਨੋਟਿਸ ਲਿਖਕੇ ਆਤਮਹੱਤਿਆ ਕਰ ਲਈ। ਇਸ ਦੀ ਸੂਚਨਾ ਮਿਲਦੇ  ਹੀ ਥਾਣਾ ਜੋਗਾ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਪੋਸਟ ਮਾਰਟਮ ਲਈ  ਭੇਜ ਦਿੱਤਾ ਹੈ। ਸੁਸਾਇਡ ਨੋਟ ਵਿੱਚ ਲਿਖੇ ਵਿਅਕਤੀਆਂ ਦੇ ਖਿਲਾਫ ਪਰਚਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਆਪਣੇ ਪਿੱਛੇ ਆਪਣੀ ਬਜ਼ੁਰਗ ਮਾਤਾ, ਪਤਨੀ ਅਤੇ ਦੋ ਛੋਟੇ  ਬੱਚੇ ਇੱਕ ਲੜਕਾ ਅਤੇ ਇੱਕ ਲੜਕੀ ਨੂੰ ਬੇਸਹਾਰਾ ਛੱਡ ਗਿਆ ਹੈ।

Send this to a friend