May 31, 2026 1:37 am

ਟ੍ਰੈਫ਼ਿਕ ਪੁਲਿਸ ਲਈ 5 ਫੋਲਡਿੰਗ ਬੈਰੀਕੇਡ ਐਸ.ਐਸ.ਪੀ ਨੇ ਸ਼ਹਿਰ ਵਾਸੀਆਂ ਨੂੰ ਕੀਤੇ ਸਮਰਪਿਤ

ਫਰੀਦਕੋਟ, 8 ਜੂਨ (ਗੁਰਜੀਤ ਰੋਮਾਣਾ)- ਸ਼ਹਿਰ ਦੇ ਭੀੜ ਭੜਕੇ ਵਾਲੀਆਂ ਥਾਵਾਂ ਤੇ ਟ੍ਰੈਫਿਕ ਨੂੰ ਆਸਾਨੀ ਨਾਲ ਡਾਇਵਰਟ ਕਰਨ ਤੇ ਸੁਚਾਰੂ ਰੂਪ ਨਾਲ ਚਲਾਉਣ ਲਈ ਹੋਪ ਇਮੇਜਇੰਗ ਐਮ.ਆਰ.ਆਈ ਸੈਂਟਰ ਤੇ ਗਿਆਨ ਹੌਂਡਾ ਦੇ ਸਾਂਝੇ ਸਹਿਯੋਗ ਸਦਕਾ ਟ੍ਰੈਫ਼ਿਕ ਪੁਲਿਸ ਨੂੰ 5 ਫੋਲਡਿੰਗ ਬੈਰਕੇਡ ਸੀਨੀਅਰ ਪੁਲਿਸ ਕਪਤਾਨ ਡਾ. ਨਾਨਕ ਸਿੰਘ ਨੇ ਸ਼ਹਿਰ ਵਾਸੀਆਂ ਨੂੰ ਸਮਰਪਿਤ ਕੀਤੇ। ਇਸ ਮੌਕੇ ਆਈ.ਪੀ.ਐਸ (ਸਥਾਨਕ) ਸ੍ਰੀ ਕੇਤਨ ਪਾਰੀਕ, ਐਸ.ਪੀ (ਇਨਵੈਸਟੀਗੇਸ਼ਨ) ਸ. ਸੇਵਾ ਸਿੰਘ ਮਲੀ ਤੇ ਐਸ.ਪੀ ਬਹਾਦਰ ਸਿੰਘ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।ਇਸ ਮੌਕੇ ਡਾ. ਨਾਨਕ ਸਿੰਘ ਨੇ ਇਸ ਲੋਕ ਭਲਾਈ ਕਾਰਜ ਲਈ ਉਪਲਬਧ ਕਰਵਾਏ ਗਏ ਬੈਰੀਕੇਡਿੰਗ ਤੇ ਸਮਾਜ ਸੇਵੀਆਂ ਦੀ ਸ਼ਲਾਘਾ ਕਰਦਿਆ ਕਿਹਾ ਕਿ ਇਸ ਨਾਲ ਗਰਮੀ ਦੇ ਮੌਸਮ ਵਿਚ ਵੀ ਟ੍ਰੈਫਿਕ ਕਰਮਚਾਰੀਆਂ ਨੂੰ ਡਿਊਟੀ ਕਰਨ ‘ਚ ਆਸਾਨੀ ਹੋਵੇਗੀ।
ਉਨ੍ਹਾਂ ਦਸਿਆ ਕਿ ਇੰਨ੍ਹਾਂ ਫੋਲਡਿੰਗ ਬੈਰੀਕੇਡਾਂ ਤੇ ਧੁਪ ਤੇ ਮੀਂਹ ਆਦਿ ਤੋਂ ਬਚਾਅ ਲਈ ਛਤਰੀਆਂ ਲਗਾਈਆਂ ਗਈਆਂ ਹਨ। ਇਹ ਬੈਰੀਕੇਡ ਜਗ੍ਹਾਂ ਤੇ ਹਿਸਾਬ ਨਾਲ ਘਟ ਵਧ ਕੀਤੇ ਜਾ ਸਕਦੇ ਹਨ ਅਤੇ ਫਿਕਸ ਹੋਣ ਵਾਲੇ ਬੈਰੀਕੇਡਾਂ ਦੀ ਤਰ੍ਹਾਂ ਹੀ ਇਹ ਲਾਕ ਹੋ ਜਾਂਦੇ ਹਨ। ਟ੍ਰੈਫਿਕ ਦੀਆਂ ਪਾਲਣਾ ਕਰਨ ਅਤੇ ਰੁਕਣ ਲਈ ਇਸ਼ਾਰਾ ਕਰਨ ਵਾਲੇ ਤੇ ਰਾਤ ਨੂੰ ਚਮਕਣ ਵਾਲੇ ਰੰਗਾਂ ਦੀ ਵਰਤੋਂ ਕੀਤੀ ਗਈ ਹੈ ਤਾਂ ਕਿ ਹਰ ਮੌਸਮ ਵਿਚ ਇਹ ਕੰਮ ਆ ਸਕਣ।ਇਸ ਮੌਕੇ ਜ਼ਿਲ੍ਹਾ ਟ੍ਰੈਫਿਕ ਇੰਚਾਰਜ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਇਹ ਬੈਰੀਕੇਡ ਪੰਜਾਬ ਪੁਲਿਸ ਟ੍ਰੈਫਿਕ ਪੁਲਿਸ-1 ਨੂੰ ਦਿਤੇ ਗਏ ਹਨ। ਹੋਪ ਇਮੇਜ ਦੇ ਸ. ਬਸੰਤ ਸਿੰਘ ਢਿਲੋਂ ਨੇ ਦਸਿਆ ਕਿ ਉਨ੍ਹਾਂ ਵਲੋਂ 6 ਹੋਰ ਅਜਿਹੇ ਬੈਰੀਕੇਡ ਹੋਰ ਬਣਵਾ ਕੇ ਦਿਤੇ ਜਾਣਗੇ। ਇਸ ਮੌਕੇ ਸਿਟੀ ਟ੍ਰੈਫਿਕ ਇੰਚਾਰਜ ਸੁਖਜਿੰਦਰ ਸਿੰਘ ਬੇਦੀ, ਗਿਆਨ ਹੌਂਡਾ ਦੇ ਐਮ .ਡੀ ਸ਼ਵਿੰਦਰ ਮਲਹੋਤਰਾ,ਜਸਬੀਰ ਸਿੰਘ ਢਿਲੋਂ,ਸ਼ਮਿੰਦਰ ਸਿੰਘ, ਗੁਰਸ਼ਿੰਦਰ ਸਿੰਘ, ਗੁਰਲਾਲ ਸਿੰਘ ਤੇ ਟ੍ਰੈਫਿਕ ਪੁਲਿਸ ਦੇ ਕਰਮਚਾਰੀ ਤੇ ਹੋਰ ਹਾਜ਼ਰ ਸਨ।

Send this to a friend