May 31, 2026 6:34 am

ਸੰਗਰੂਰ ਪੁਲਿਸ ਵੱਲੋਂ 30 ਲੱਖ ਦੀ ਨਕਦੀ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼

ਸੰਗਰੂਰ, 8 ਜੂਨ (ਯੋਗੇਸ਼ ਸ਼ਰਮਾ)- ਸਥਾਨਕ ਪ੍ਰਤਾਪ ਨਗਰ ਸਥਿਤ ਇੱਕ ਨਾਮੀ ਵਪਾਰੀ ਦੇ ਘਰੋਂ ਭਾਰੀ ਮਾਤਰਾ ਵਿੱਚ ਨਕਦੀ ਅਤੇ ਸੋਨਾ ਚਾਂਦੀ ਕਰਨ ਦੇ ਦੋਸ਼ ਵਿੱਚ ਸੰਗਰੂਰ ਪੁਲਿਸ ਨੇ 6 ਵਿਅਕਤੀਆਂ ਦੇ ਗਿਰੋਹ ਦਾ ਅੱਜ ਪ੍ਰੈਸ ਕਾਨਫਰੰਸ ਦੌਰਾਨ ਪਰਦਾਫਾਸ਼ ਕਰ ਦਿੱਤਾ।ਇਸ ਸਬੰਧੀ ਪ੍ਰੈਸ ਕਾਨਫਰੰਸ ਵਿੱਚ ਐਸ.ਐਸ.ਪੀ ਸੰਗਰੂਰ ਸ: ਮਨਦੀਪ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਦਿਆਨ ਚੰਦ ਪੁੱਤਰ ਨੈਭ ਰਾਜ ਵਾਸੀ ਗੇਟ ਨੰਬਰ 4 ਪ੍ਰਤਾਪ ਨਗਰ ਸੰਗਰੂਰ ਨੇ 5 ਜੂਨ 2018 ਨੂੰ ਸਿਟੀ ਪੁਲਿਸ ਸੰਗਰੂਰ ਵਿਖੇ ਇਤਲਾਹ ਦਿੱਤੀ ਪੁਲਿਸ ਦੀ ਸਪੈਸ਼ਨ ਇਨਵੈਸਟੀਗੇਸ਼ਨ ਟੀਮ ਨੂੰ ਉਸ ਸਮੇਂ ਭਾਰੀ ਸਫਲਤਾ ਹਾਸਲ ਹੋਈ ਜਦੋਂ ਦੋਸ਼ੀਆਨ ਜਸਵਿੰਦਰ ਸਿੰਘ ਉਰਫ ਜੱਗੀ ਉਰਫ਼ ਕਾਲਾ ਪੁੱਤਰ ਧਰਮ ਸਿੰਘ, ਅੰਕੁਸ਼ ਉਰਫ਼ ਤਰਣ ਉਰਫ਼ ਅੱਕੂ ਪੁੱਤਰ ਭਗਵਾਨ ਦਾਸ, ਰੱਜਤ ਨਾਗਪਾਲ ਪੁੱਤਰ ਤੇਜਭਾਨ ਵਾਸੀ ਪ੍ਰਤਾਪ ਨਗਰ ਸੰਗਰੂਰ, ਕੁਨਾਲ ਵਰਮਾ ਉਰਫ਼ ਲੂਲੀ ਪੁੱਤਰ ਮਹਿੰਦਰ ਕੁਮਾਰ, ਧੀਰਜ ਪੁੱਤਰ ਰਮੇਸ਼ ਕੁਮਾਰ ਸੰਗਰੂਰ ਕਾਬੂ ਕਰਕੇ ਮੁਕੱਦਮਾ ਉਕਤ ਦੌਰਾਨੇ ਤਫਤੀਸ਼ ਜੁਰਮ ਨੰਬਰ 411 ਹਿੰ: ਡੰ: ਦਾ ਵਾਧਾ ਕਰਕੇ ਦਿਨ ਦਿਹਾੜੇ ਮਾਰੇ ਗਏ ਡਾਕੇ ਦਾ ਮਾਲ 30 ਲੱਖ ਨਗਦ, 20.7 ਤੋਲੇ ਸੋਨਾ, 22.6 ਤੋਲੇ ਚਾਂਦੀ, 2 ਬੁਲਟ ਮੋਟਰਸਾਇਕਲ ਅਤੇ 2 ਸਕੂਟਰ ਬਰਾਮਦ ਕਰਵਾਏ ਗਏ।

Send this to a friend