May 31, 2026 5:59 am

ਨਸ਼ਾ ਛੁਡਾਓ ਕੇਂਦਰ ਦੇ ਕਰਿੰਦਿਆਂ ਵੱਲੋਂ ਵਿਅਕਤੀ ਨੂੰ ਘਰੋਂ ਚੁੱਕ ਕੇ ਕੁੱਟਮਾਰ-4 ਕਾਬੂ

ਖੰਨਾ, 8 ਜੂਨ (ਕੇ ਐਲ ਸਹਿਗਲ)- ਪੁਲਿਸ ਜ਼ਿਲ੍ਹਾ ਖੰਨਾ ਦੇ ਐਸ. ਐਸ. ਪੀ. ਨਜਵੋਤ ਸਿੰਘ ਮਾਹਲ ਦੇ ਦਿਸ਼ਾ ਨਿਰਦੇਸ਼ਾਂ ’ਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਸਿਕੰਜ਼ਾ ਕੱਸ ਦੇ ਹੋਏ ਨਸ਼ਾ ਛਡਾਓ ਕੇਂਦਰ ਨਾਲ ਸਬੰਧਿਤ ਵਿਅਕਤੀਆਂ ਵੱਲੋਂ ਇੱਕ ਨੌਜਵਾਨ ਅਨਸਰਾਂ ਵੱਲੋਂ ਇੱਕ ਵਿਅਕਤੀ ਨੂੰ ਘਰੋਂ ਚੁੱਕ ਕੇ ਬਾਹੋਮਾਜਰਾ ਦੇ ਨਸ਼ਾ ਛੂਡਾਉ ਕੈਂਪ ਵਿੱਚ ਲਿਆ ਕੇ ਕੁੱਟਮਾਰ ਕਰਨ ਵਾਲੇ ਦੋਸ਼ੀਆਂ ਅਤੇ ਗੈਰ ਕਾਨੂੰਨੀ ਟਰੈਵਲ ਏਜੰਸੀਆਂ ਚਲਾਉਣ ਵਾਲੇ ਵਿਅਕਤੀਆਂ ਵਿਰੁੱਧ ਕਾਰਵਾਈ ਕਰਦਿਆਂ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਇੱਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੁਲਿਸ ਜ਼ਿਲ੍ਹਾ ਖੰਨਾ ਦੇ ਡੀ.ਐਸ.ਪੀ. (ਆਈ) ਰਣਜੀਤ ਸਿੰਘ ਬਦੇਸ਼ਾਂ ਨੇ ਦੱਸਿਆ ਕਿ ਅੱਜ ਜ਼ਿਲ੍ਹਾ ਪੁਲਿਸ ਮੁਖੀ ਨਵਜੋਤ ਸਿੰਘ ਮਾਹਲ ਦੇ ਦਿਸ਼ਾ ਨਿਰਦੇਸ਼ਾਂ ’ਤੇ ਡੀ. ਐਸ. ਪੀ. (ਸਥਾਨਕ) ਵਿਕਾਸ ਸਭਰਵਾਲ, ਡੀ. ਐਸ. ਪੀ. ਖੰਨਾ ਜਗਵਿੰਦਰ ਸਿੰਘ ਚੀਮਾ ਤੇ ਥਾਣਾ ਸਦਰ ਖੰਨਾ ਦੇ ਐਸ. ਐਚ. ਓ. ਇੰਸਪੈਕਟਰ ਵਿਨੋਦ ਕੁਮਾਰ ਸਮੇਤ ਪੁਲਿਸ ਪਾਰਟੀ ਦੇ ਵਿਸੇਸ਼ ਗਸ਼ਤ ਮੁਹਿੰਮ ਦੌਰਾਨ ਪਿੰਡ ਬਾਹੋਮਾਜਰਾ ਦੇ ਟੀ. ਪੁਆਇੰਟ ਜੀ. ਟੀ. ਰੋਡ ’ਤੇ ਹਾਜ਼ਰ ਸਨ। ਗੁਰਦੇਵ ਸਿੰਘ ਨੇ ਪੁਲਿਸ ਪਾਰਟੀ ਨੂੰ ਦੱਸਿਆ ਕਿ ਉਸਨੂੰ ਚੁੱਕ ਕੇ ਲਿਆਉਣ ਵਾਲੇ ਵਿਅਕਤੀ ਗੁਰਪ੍ਰੀਤ ਸਿੰਘ ਪੁੱਤਰ ਅਵਤਾਰ ਸਿੰਘ, ਸਤਨਾਮ ਸਿੰਘ ਪੁੱਤਰ ਅਮਰ ਸਿੰਘ, ਪਰਮਿੰਦਰ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀਅਨ ਪਿੰਡ ਬਾਹੋਮਾਜਰਾ ਅਤੇ ਬੇਅੰਤ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਰਾਜਗੜ੍ਹ ਥਾਣਾ ਦੋਰਾਹਾ ਹਨ ਅਤੇ ਉਕਤ ਗਗਨਦੀਪ ਸਿੰਘ ਵੀ ਇਸੇ ਹੀ ਕੇਂਦਰ ਵਿਚ ਬੰਦ ਰਿਹਾ ਹੈ।ਜਿਸ ਨਾਲ ਵੀ ਇਸ ਕੇਂਦਰ ਵਿਖੇ ਬਹੁਤ ਕੁੱਟਮਾਰ ਕੀਤੀ ਗਈ ਹੈ, ਇਸ ਦੌਰਾਨ ਜਦੋਂ ਵੀ ਕੋਈ ਅਧਿਕਾਰੀ ਇੰਸਪੈਕਸ਼ਨ ਲਈ ਉਕਤ ਕੇਂਦਰ ਵਿੱਚ ਆਉਦਾ ਹੈ ਤਾਂ ਇਹ ਸਾਰੇ ਬੰਦੀ ਬਣਾਏ ਵਿਅਕਤੀਆਂ ਨੂੰ ਵੱਖਰੇ ਕਮਰੇ ਵਿਚ ਬੰਦ ਕਰ ਦਿੰਦੇ ਹਨ। ਉਕਤ ਵਿਅਕਤੀਆਂ ਦੇ ਬਿਆਨਾਂ ਦੇ ਅਧਾਰ ’ਤੇ ਥਾਣਾ ਸਦਰ ਪੁਲਿਸ ਵੱਲੋਂ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 365, 344, 323, 506 ਤਹਿਤ ਕਥਿਤ ਦੋਸ਼ੀਆਂ ਖਿਲਾਫ਼ ਕੇਸ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਹੈ।

Send this to a friend