Skip to content
Independent perspectives. Global stories.
BREAKING

ਤੇਲ ਮੁੱਦੇ ’ਤੇ ਪਾਤੜਾਂ ’ਚ ਕਾਂਗਰਸ ਵੱਲੋਂ ਕੇਂਦਰ ਵਿਰੁੱਧ ਨਾਅਰੇਬਾਜ਼ੀ ਅਤੇ ਮੋਦੀ ਦਾ ਫੁੱਕਿਆ ਪੁਤਲਾ

Share this story

ਪਾਤੜਾਂ – ਕੁਝ ਸਮਾਂ ਪਹਿਲਾਂ ਕੇਂਦਰ ਵਿੱਚ ਮੋਦੀ ਸਰਕਾਰ ਨੇ ਆਮ ਜਨਤਾ ਨਾਲ ਕਈ ਤਰ੍ਹਾਂ ਦੇ ਵਾਅਦੇ ਕਰਕੇ ਸਤਾ ਹਾਂਸਲ ਕੀਤੀ ਸੀ ਜਿਸ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀ ਜੰਤਾ ਨੂੰ ਝਾਂਸੇ ਵਿੱਚ ਲੈ ਕੇ ਘਰ-ਘਰ ਹਰ ਵਿਅਕਤੀ ਦੇ ਖਾਤੇ ਵਿਚ ਜਨ-ਧਨ ਯੋਜਨਾ ਤਹਿਤ ਪੈਂਸੇ ਪਾਉਣ ਦਾ ਵਾਅਦਾ ਕੀਤਾ ਸੀ ਪਰ ਦੇਸ ਦਾ ਕਿਸਾਨ ਅਤੇ ਮਜਦੁਰ ਅੱਜ ਵੀ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੁਰ ਹੋ ਰਿਹਾ ਹੈ ਸਤਾ ਵਿੱਚ ਬੈਠੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਅਜੇ ਤੱਕ ਅੱਛੇ ਦਿਨ ਨਹੀ ਲਿਆਂਦੇ। ਇਨ੍ਹਾਂ ਸ਼ਬਦਾਂ ਦਾ ਖੁਲਾਸਾ ਅੱਜ ਕਾਂਗਰਸ ਪਾਰਟੀ ਦੀ ਮੁਢਲੀ ਲੀਡਰਸ਼ਿਪ ਵੱਲੋਂ ਪਾਤੜਾਂ ਦੇ ਭਗਤ ਸਿੰਘ ਚੋਂਕ ਵਿੱਚ ਨਰਿੰਦਰ ਮੋਦੀ ਦਾ ਪੁਤਲਾ ਫੁੱਕਣ ਸਮੇ ਕੀਤਾ ਗਿਆ। ਲੋਕਾਂ ਦੇ ਭਾਰੀ ਇੱਕਠ ਨੂੰ ਸੰਬੋਧਨ ਕਰਦੇ ਹੋਏ ਕਾਂਗਰਸ ਦੇ ਸ਼ੁਤਰਾਣਾ ਹਲਕਾ ਤੋਂ ਯੁਥ ਪ੍ਰਧਾਨ ਸਤਨਾਮ ਸਿੰਘ, ਨਗਰ ਕੌਸਲ ਪ੍ਰਧਾਨ ਰਣਜੀਤ ਬਿੱਲਾ ਅਰੋੜਾ, ਘੱਗਾ ਬਲਾਕ ਪ੍ਰਧਾਨ ਬਲਰਾਜ ਸਿੰਘ ਸਿਉਨਾਂ, ਜਿਲ੍ਹਾ ਪ੍ਰਧਾਨ ਤਰਸੇਮ ਚੰਦ ਬਾਂਸਲ, ਸਾਬਕਾ ਨਗਰ ਕੌਸਲ ਪ੍ਰਧਾਨ ਪ੍ਰੇਮ ਗੁਪਤਾ, ਅਤੇ ਸਾਬਕਾ ਚੇਅਰਮੈਨ ਜੈ ਪ੍ਰਤਾਪ ਸਿੰਘ ਡੈਜੀ ਨੇ ਕਿਹਾ ਕਿ ਦਿਨੋਂ ਦਿਨ ਵੱਧ ਰਹੀ ਮਹਿੰਗਾਈ ਨਾਲ ਹਰ ਵਰਗ ਕੇਂਦਰ ਦੀ ਸਰਕਾਰ ਤੋਂ ਦੁਖੀ ਹੈ। ਉਨ੍ਹਾਂ ਕਿਹਾ ਕਿ ਡੀਜਲ, ਪੈਟਰੋਲ ਅਤੇ ਗੈਂਸ ਦੇ ਰੇਟ ਨੂੰ ਸੱਤਵੇਂ ਆਸਮਾਨ ਤੱਕ ਪਹੁੰਚਾ ਦਿੱਤੇ ਹਨ ਪਰ ਸਤਾ ਵਿਚ ਬੀ. ਜੇ. ਪੀ. ਦੀ ਸਰਕਾਰ ਨੇ ਅੱਛੇ ਦਿਨ ਲਿਆਉਣ ਦੀ ਬਜਾਏ ਲੋਕਾਂ ਨੂੰ ਖੁਦਕੁਸ਼ੀਆਂ ਕਰਨ ਲਈ ਮਜਬੁਰ ਕਰ ਦਿੱਤਾ। ਇਸ ਮੌਕੇ ਹਲਕਾ ਸ਼ੁਤਰਾਣਾ ਤੋਂ ਬਲਾਕ ਪ੍ਰਧਾਨ ਤਰਲੋਚਨ ਸਿੰਘ, ਕਾਰ ਡੀਲਰ ਪ੍ਰਧਾਨ ਜਗਦੀਸ਼ ਚੰਦ ਪੱਪੂ, ਸਤੀਸ਼ ਗਰਗ, ਬੀਜੇ ਗਰਗ, ਬਗੀਚਾ ਸਿੰਘ, ਦਲੇਰ ਸਿੰਘ ਹਰਿਆਉ, ਬਲਵੰਤ ਸਿੰਘ ਸੋਹੀ, ਧਰਮਪਾਲ ਬਰਾਸ, ਤੇਜ ਗੋਇਲ ਬਾਦਸ਼ਾਹਪੁਰ, ਕੁਲਦੀਪ ਸਿੰਘ, ਸਾਬਕਾ ਸਰਪੰਚ ਦਰਬਾਰਾ ਸਿੰਘ ਦੁਗਾਲ, ਸਰਦੁਲ ਸਿੰਘ ਸੰਧੂ, ਮੰਜੀਤ ਕੌਰ ਭੱਠਲ, ਸਕੂੰਤਲਾ ਦੇਵੀ ਤੋਂ ਇਲਾਵਾ ਪਿੰਡਾ ਅਤੇ ਕਸਬਿਆਂ ਤੋਂ ਭਾਰੀ ਗਿਣਤੀ ਵਿਚ ਕਾਂਗਰਸੀ ਵਰਕਰ ਹਾਜ਼ਰ ਸਨ।

WRITTEN BY