ਚੰਡੀਗੜ੍ਹ, 7 ਜੂਨ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਜ਼ੂਰ ਪਾਵਰ ਦੁਆਰਾ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀਐਸਆਰ) ਹੇਠ ਸਥਾਪਿਤ 14 ਆਰ.ਓ. ਦਾ ਉਦਘਾਟਨ ਕਰਦਿਆਂ ਲੋਕਾਂ ਨੂੰ ਪੀਣ ਵਾਲਾ ਸਾਫ ਪਾਣੀ ਮੁਹਈਆ ਕਰਵਾਉਣ ਲਈ ਸਰਕਾਰ ਦੇ ਯਤਨ ਵਿਚ ਹੋਰਨਾ ਉਦਯੋਗਾਂ ਨੂੰ ਵੀ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਮੁਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵਲੋਂ ਨਾਗਰਿਕਾਂ ਨੂੰ ਪੀਣ ਵਾਲਾ ਸਾਫ ਪਾਣੀ ਮੁਹਈਆ ਕਰਵਾਉਣ ਲਈ ਕਈ ਪ੍ਰੋਗਰਾਮ ਸ਼ੁਰੂ ਕੀਤੇ ਹਨ। ਇਸ ਭਲੇ ਦੇ ਕਾਰਜ਼ ਲਈ ਅਜ਼ੂਰ ਪਾਵਰ ਦੀ ਸ਼ਲਾਘਾ ਕਰਦੇ ਹੋਏ ਮੁਖ ਮੰਤਰੀ ਨੇ ਕਿਹਾ ਕਿ ਪੀਣ ਵਾਲੇ ਸਾਫ ਪਾਣੀ ਦੀ ਘਾਟ ਕਾਰਨ ਬਹੁਤ ਸਾਰੇ ਰੋਗ ਪੈਦਾ ਹੁੰਦੇ ਹਨ ਅਜ਼ੂਰ ਪਾਵਰ ਦੇ ਸਹਿ-ਸੰਸਥਾਪਕ ਪ੍ਰੀਤ ਸੰਧੂ ਨੇ ਦਸਿਆ ਕਿ ਇਹ ਆਰ ਓ ਪਟਿਆਲਾ ਜ਼ਿਲੇ ਦੇ 29 ਪਿੰਡਾਂ ਦੇ ਲੋਕਾਂ ਨੂੰ ਪੀਣ ਵਾਲੇ ਸਾਫ ਪਾਣੀ ਦੀਆਂ ਲੋੜਾਂ ਪੂਰੀਆਂ ਕਰਨਗੇ ਅਤੇ ਇਸ ਨਾਲ 3000 ਤੋਂ ਜ਼ਿਆਦਾ ਪਰਿਵਾਰਾਂ ਨੂੰ ਲਾਭ ਮਿਲੇਗਾ। ਹਰੇਕ ਆਰ ਓ ਹਰ ਰੋਜ਼ 10 ਤੋਂ 12 ਘੰਟੇ ਚਲੇਗਾ ਅਤੇ ਪ੍ਰਤੀ ਘੰਟੇ 1000 ਲਿਟਰ ਪਾਣੀ ਦੀ ਸਪਲਾਈ ਕਰੇਗਾ।
ਕੈਪਟਨ ਵਲੋਂ ਪਟਿਆਲਾ ਦੇ 29 ਪਿੰਡਾਂ ਲਈ 14 ਆਰ.ਓ. ਦਾ ਉਦਘਾਟਨ



