ਹਰੀਨੌ, 4 ਜੂਨ (ਹਰਜੀਤ ਬਰਾੜ)- ਪਿੰਡ ਬਾਹਮਣ ਵਾਲਾ ਵਿਖੇ ਸਵ:ਜਗਜੀਤ ਸਿੰਘ ਦੀ ਯਾਦ ਨੂੰ ਸਮਰਪਿਤ ਪਹਿਲਾਂ (ੂ-19) ਕਲੱਬ ਵੱਲੋਂ ਕਾਸਕੋ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ।ਪਹਿਲੇ ਦਿਨ ਟੂਰਨਾਮੈਂਟ ਦਾ ਉਦਘਾਟਨ ਸ.ਗੁਲਜ਼ਾਰ ਸਿੰਘ ਨੰਬਰਦਾਰ ਅਤੇ ਕੁਲਦੀਪ ਸਿੰਘ ਬਰਾੜ ਵਲੋਂ ਰੀਬਨ ਕਟ ਕੇ ਕੀਤਾ ਗਿਆ ਸੀ।ਟੂਰਨਾਮੈਂਟ ਵਿਚ ਵਖ ਵਖ ਜਿਲ੍ਹਿਆ ਤੋਂ ਟੀਮਾਂ ਨੇ ਭਾਗ ਲਿਆ ।ਪਹਿਲੇ ਨੰਬਰ ਤੇ ਆਉਣ ਵਾਲੀ ਟੀਮ ਨੂੰ 11000,ਕਪ, ਸਟੈਂਡ ਫੈਨ, ਪ੍ਰੈਸ ਅਤੇ ਦੂਜੇ ਨੰਬਰ ਤੇ ਆਉਣ ਵਾਲੀ ਟੀਮ ਨੂੰ 7100, ਕਪ,ਪ੍ਰੈਸ ਅਤੇ ਤੀਜੇ ਨੰਬਰ ਅਤੇ ਚੌਥੇ ਨੰਬਰ ਤੇ ਆਉਣ ਵਾਲੀਆ ਟੀਮਾਂ ਨੂੰ 1100-1100 ਅਤੇ ਕਪ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਗੁਲਜ਼ਾਰ ਸਿੰਘ ਨੰਬਰਦਾਰ, ਬਲਦੇਵ ਸਿੰਘ ਬਰਾੜ , ਹਰਿੰਦਰ ਸਿੰਘ ਬਰਾੜ, ਕੁਲਦੀਪ ਸਿੰਘ ਬਰਾੜ, ਗੁਰਦੀਪ ਸ਼ਰਮਾ, ਅਜਨ ਗਿੱਲ, ਮਨੋਦ ਕੁਮਾਰ, ਸੇਵਕ ਸਿੰਘ ਸਰਪੰਚ, ਸੁਖਦੇਵ ਸਿੰਘ ਅਤੇ ਸਮੂਹ ਪਿੰਡ ਵਾਸੀ ਮੌਜੂਦ ਸਨ।
ਸਵ: ਜਗਜੀਤ ਸਿੰਘ ਦੀ ਯਾਦ ’ਚ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ



