ਮੂਨਕ, 4 ਜੂਨ (ਕੁਲਵੰਤ ਸਿੰਘ ਦੇਹਲਾ ਨੂੰ)- ਕਾਂਗਰਸ ਪਾਰਟੀ ਦੀ ਸਰਕਾਰ ਵਲੋਂ ਲੰਗਰ ਤੇ ਜੀ.ਐਸ.ਟੀ ਮਾਫ ਕਰਨ ਦੇ ਦਾਅਵੇ ਸਰਾਸਰ ਝੂਠ ਹਨ ਬਲਕਿ ਅਜ ਵਿਧਾਨ ਸਭਾ ਸ਼ੈਸ਼ਨ ਨੂੰ ਹੋਏ ਤਿੰਨ ਮਹੀਨੇ ਹੋ ਗਏ ਹਨ ਪਰੰਤੂ ਹਲੇ ਤਕ ਲੰਗਰ ਤੇ ਜੀ.ਐਸ.ਟੀ. ਮਾਫ ਦਾ ਨੋਟੀਫਿਕੇਸ਼ਨ ਵੀ ਜਾਰੀ ਨਹੀ ਕੀਤਾ ਗਿਆ ਜਿਸ ਤੌਂ ਇਹ ਸਾਬਤ ਹੰਦਾ ਹੈ ਕਿ ਕਾਂਗਰਸ ਪਾਰਟੀ ਦੀ ਸਰਕਾਰ ਝੂਠੀਆ ਅਤੇ ਬੇਬੁਨਿਆਦ ਗਲਾ ਕਰਕੇ ਭੋਲੇ ਭਾਲੇ ਲੋਕਾ ਨੂੰ ਗੁੰਮਰਾਹ ਕਰ ਰਹੀ ਹੈ ਇਹ ਸ਼ਬਦ ਹਲਕਾ ਐਮ.ਐਲ.ਏ. ਅਤੇ ਸਾਬਕਾ ਵਿਤ ਮੰਤਰੀ ਪੰਜਾਬ ਪਰਮਿੰਦਰ ਸਿੰਘ ਢੀਡਸਾ ਨੇ ਸਥਾਨਕ ਅਨਾਜ ਮੰਡੀ ਵਿਖੇ ਅਕਾਲੀ ਦਲ ਦੇ ਦਫਤਰ ਵਿਖੇ ਪ੍ਰੈਸ ਨਾਲ ਗਲਬਾਤ ਕਰਦਿਆ ਕਹੇ। ਇਸ ਮੌਕੇ ਉਹਨਾ ਨੇ ਕਾਗਰਸ ਪਾਰਟੀ ਦੇ ਕਰਜਾ ਮਾਫੀ ਦੇ ਪ੍ਰੋਗਰਾਮ ਨੂੰ ਸਰਾਸਰ ਡਰਾਮੇਬਾਜੀ ਦਸਦਿਆ ਕਿਹਾ ਕਿ ਚੌਣਾ ਵੇਲੇ ਤਾਂ ਕਾਂਗਰਸ ਪਾਰਟੀ ਵਲੋਂ ਕਿਸਾਨਾ ਦਾ ਮੁਕੰਮਲ ਕਰਜਾ ਮਾਫੀ ਕਰਨ ਦਾ ਜੋ ਵਾਅਦਾ ਸੀ ਉਹ ਹਲੇ ਤਕ ਪੂਰਾ ਨਹੀ ਕੀਤਾ ਗਿਆ ਜੋ ਇਹ ਕਰਜਾ ਮਾਫ ਕੀਤਾ ਹੈ ਇਹ ਸੋ ਵਿਚੋ ਪੰਜ ਪ੍ਰਤੀਸ਼ਤ ਕਰਜਾ ਮਾਫ ਵੀ ਨਹੀ ਹੋਇਆ। ਇਸ ਮੌਕੇ ਉਹਨਾ ਨੇ ਸ਼ਹਿਰ ਨਿਵਾਸੀਆਂ ਨੂੰ ਸਫਾਈ ਵਿਚ ਪਹਿਲਾ ਦਰਜਾ ਹਾਸਿਲ ਕਰ ਲਈ ਵਧਾਈ ਵੀ ਦਿਤੀ ਅਤੇ ਕਿਹਾ ਕਿ ਇਸ ਦਾ ਕਰੈਡਿਟ ਕਾਂਗਰਸ ਪਾਰਟੀ ਅਖਬਾਰਾ ਵਿਚ ਇਸ਼ਤਿਹਾਰ ਦੇ ਕੇ ਆਪਣੇ ਸਿਰ ਲੈ ਰਹੀ ਹੈ ਜਦੋ ਕਿ ਇਸ ਦਾ ਪਹਿਲਾ ਕਰੈਡਿਟ ਸ਼ੌਮਣੀ ਅਕਾਲੀ ਦਲ ਦੀ ਸਰਕਾਰ ਨੂੰ ਜਾਂਦਾ ਹੈ ਜਿਹਨਾ ਨੇ ਵਿਕਾਸ ਕਾਰਜਾ ਦੀ ਲੜੀ ਤਹਿਤ ਜੋ ਕਰੋੜਾ ਰੁਪਏ ਦੀ ਗਰਾਂਟ ਦੇ ਕੇ ਮੂਨਕ ਸ਼ਹਿਰ ਦੀਆਂ ਗਲੀਆਂ ਨਾਲੀਆਂ ਅਤੇ ਸੜਕਾ ਬਨਾਈਆ। ਦੂਜਾ ਕਰੈਡਿਟ ਸਾਬਕਾ ਪ੍ਰਧਾਨ ਭੀਮ ਸੈਨ ਗਰਗ ਅਤੇ ਉਹਨਾ ਦੀ ਟੀਮ ਨੰੀ ਜਾਂਦਾ ਹੈ ਜਿਹਨਾ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵਲੋਂ ਦਿਤੀ ਗਈ ਗਰਾਂਟ ਨੂੰ ਇੰਨ ਬਿੰਨ ਲਾ ਕੇ ਸ਼ਹਿਰ ਦੀ ਨੁਹਾਰ ਬਦਲ ਕੇ ਰਖ ਦਿਤੀ। ਤੀਜਾ ਕਰੈਡਿਟ ਹੰਸ ਰਾਜ ਟਰਸਟ ਦੇ ਚੇਅਰਮੈਨ ਆਰ.ਕੇ.ਗਰਗ ਨੂੰ ਜਾਂਦਾ ਹੈ ਜਿਹਨਾ ਨੇ ਕਰੋੜਾ ਰੁਪਏ ਖਰਚ ਕਰਕੇ ਮੂਨਕ ਵਿਖੇ ਸਫਾਈ ਅਭਿਆਨ ਚਲਾ ਕੇ ਅਤੇ ਘਰੋ ਘਰ ਕੂੜਾ ਕਰਕਟ ਚਕ ਕੇ ਸ਼ਹਿਰ ਨੂੰ ਸਾਫ ਸੁਥਰਾ ਬਨਾਇਆ ਹੈ।ਉਹਨਾ ਹੋਰ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਵਲੋਂ ਹਲਕਾ ਲਹਿਰਾ ਨਾਲ ਮਤਰੇਈ ਮਾਂ ਵਰਗਾ ਸਲੂਕ ਕੀਤਾ ਜਾ ੁਰਿਹਾ ਹੈ ਇਸ ਵੇਲੇ ਹਲਕਾ ਲਹਿਰਾਗਾਗਾ ੁਦੇ ਸਕੂਲਾਵਿਚ ਅਧਿਆਪਕ ਨਹੀ ਹਨ, ਹਸਪਤਾਲਾ ਵਿਚ ਡਾਕਟਰ ਨਹੀ ਹਨ ਅਤੇ ਤਹਿਸੀਲਾ ਵਿਚ ਤਹਿਸੀਲਦਾਰ ਨਹੀ ਹਨ ਇਸ ਲਈ ਸਾਡੀ ਪੰਜਾਬ ਸਰਕਾਰ ਤੋਂ ਮੰਗ ਹੈ ਕਿ ਜੋ ਸਰਕਾਰ ਹੁੰਦੀ ਹੈ ਉਹ ਪੂਰੇ ਸੂਬੇ ਦੀ ਸਰਕਾਰ ਹੁੰਦੀ ਹੈ ਨਾ ਕਿ ਇਕ ਹਲਕੇ ਦੀ ਸਰਕਾਰ ਹੁੰਦੀ ਹੈ ਇਸ ਲਈ ਹਲਕਾ ਲਹਿਰਾ ਵਿਖੇ ਵੀ ਇਹ ਸਾਰੀਆ ਮੰਗਾ ਨੂੰ ਪੂਰਾ ਕੀਤਾ ਜਾਵੇ। ਇਸ ਮੌਕੇ ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਭੀਮ ਸੈਨ ਗਰਗ,ਪ੍ਰਕਾਸ਼ ਮਲਾਣਾ, ਜੈਪਾਲ ਸਿੰਘ ਸੈਣੀ,ਜਸਪਾਲ ਸਿੰਘ ਦੇਹਲਾ ਚੇਅਰਮੈਨ, ਰਾਮਪਾਲ ਸਿੰਘ ਸੂਰਜਨਭੈਣੀ ਸਰਕਲ ਪ੍ਰਧਾਨ, ਵਾਸੂਦੇਵ ਠੇਕੇਦਾਰ, ਗਗਨਦੀਪ ਐਡਵੋਕੇਟ, ਬਿਕਰ ਪਾਟਿਆਵਾਲੀ, ਅਮਰੀਕ ਵਾਲੀਆਂ, ਜਵਾਹਰ ਸਿੰਘ, ਮਿਠੂ ਸ਼ਰਮਾ, ਹਰਮੇਸ਼ ਜਿੰਦਲ, ਕਾਬਲ ਸਿੰਘ ਸੇਖੋ ਤੋਂ ਇਲਾਵਾ ਹੋਰ ਵੀ ਅਕਾਲੀ ਵਰਕਰ ਮੌਜੂਦ ਸਨ।
ਪੰਜਾਬ ਸਰਕਾਰ ਵੱਲੋਂ ਲੰਗਰ ’ਤੇ ਜੀਐਸਟੀ ਦੀ ਮੁਆਫੀ ਦੇ ਦਾਅਵੇ ਸਰਾਸਰ ਝੂਠ : ਢੀਂਡਸਾ



