ਕਾਦੀਆਂ, 4 ਜੂਨ (ਅਰਵਿੰਦਰ ਮਠਾਰੂ)- ਮਾਨਯੋਗ ਡੀ ਜੀ ਪੀ ਪੰਜਾਬ ਦੇ ਹੁਕਮਾਂ ਅਨੁਸਾਰ ਐਸ ਐਚ ਓ ਮੁਖਤਿਆਰ ਸਿੰਘ ਥਾਣਾ ਘਣੀਏ ਕੇ ਬਾਂਗਰ ਨੂੰ ਉਨ੍ਹਾਂ ਦੀਆਂ ਲੋਕ ਹਿਤ ਸੇਵਾਵਾਂ ਤੇ ਮਹਿਕਮੇ ਵਿਚ ਬਿਹਤਰੀਨ ਕਾਰਗੁਜ਼ਾਰੀ ਕਰਕੇ ਐਸ ਐਸ ਪੀ ਬਟਾਲਾ ਉਪਿੰਦਰਜੀਤ ਸਿੰਘ ਘੁੰਮਣ ਵਲੋਂ ਡੀ ਜੀ ਪੀ ਕਮਾਂਡੇਸ਼ਨ ਡਿਸਕ ਨਾਲ ਨਿਵਾਜਿਆ ਗਿਆ।ਇਸ ਮੌਕੇ ਐਸਐਚਓ ਮੁਖਤਿਆਰ ਸਿੰਘ ਨੇ ਮਾਨਯੋਗ ਡੀ ਜੀ ਪੀ ਪੰਜਾਬ ਤੇ ਐਸ ਐਸ ਪੀ ਬਟਾਲਾ ਉਪਿੰਦਰਜੀਤ ਸਿੰਘ ਘੁੰਮਣ ਦਾ ਧੰਨਵਾਦ ਕੀਤਾ।
ਐਸਐਚਓ ਮੁਖਤਿਆਰ ਸਿੰਘ ਨੂੰ ਵਧੀਆ ਸੇਵਾਵਾ ਲਈ ਡੀ ਜੀ ਪੀ ਕਮਾਂਡੇਸ਼ਨ ਡਿਸਕ



