Skip to content
Independent perspectives. Global stories.
BREAKING

ਸਬਜੀ ਮੰਡੀ ’ਚ ਕਿਸਾਨਾਂ ਦੇ ਨਾਲ ਧਰਨੇ ’ਤੇ ਬੈਠੇ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ

Share this story

ਫਗਵਾੜਾ, 4 ਜੂਨ (ਅਸ਼ੋਕ ਸ਼ਰਮਾ, ਪਰਵਿੰਦਰਜੀਤ ਸਿੰਘ)- ਕਿਸਾਨਾ ਵਲੋਂ ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ 1 ਤੋਂ 10 ਜੂਨ ਤਕ ਚਲਾਏ ਗਏ ਰਾਸ਼ਟਰ ਪਧਰੀ ਅੰਦਲੋਨ ਦੇ ਤਹਿਤ ਫਗਵਾੜਾ ਦੀ ਨਵੀਂ ਸਬਜੀ ਮੰਡੀ ਵਿਖੇ ਕਿਸਾਨਾਂ ਵਲੋਂ ਦਿਤੇ ਧਰਨੇ ਵਿਚ ਅਜ ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਅਤੇ ਜਿਲ੍ਹਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਮਾਨ ਵੀ ਪੁਜੇ। ਉਹਨਾਂ ਕਿਸਾਨਾਂ ਦੀਆਂ ਮੰਗਾਂ ਜਿਹਨਾਂ ਵਿਚ ਸਵਾਮੀਨਾਥਨ ਰਿਪੋਰਟ ਨੂੰ ਤੁਰੰਤ ਲਾਗੂ ਕਰਨਾ, ਕਿਸਾਨਾ ਨੂੰ ਦੁਧ ਦਾ ਪੂਰਾ ਮੁਲ ਦੇਣਾ, ਸਬਜੀਆਂ ਦੇ ਭਾਅ ਲਾਗਤ ਦੇ ਹਿਸਾਬ ਨਾਲ ਤੈਅ ਕਰਨਾ ਅਤੇ ਪੈਡੀ ਸੀਜਨ ਨੂੰ ਦੇਖਦੇ ਹੋਏ ਪੈਟ੍ਰੋਲ/ਡੀਜਲ ਦੀਆਂ ਕੀਮਤਾਂ ਨੂੰ ਤੁਰੰਤ ਘਟ ਕਰਨਾ ਸ਼ਾਮਲ ਹਨ ਨੂੰ ਬਿਲੁਕਲ ਜਾਇਜ ਠਹਿਰਾਇਆ ਅਤੇ ਕਿਹਾ ਕਿ ਜਿਸ ਦੇਸ਼ ਦਾ ਕਿਸਾਨ ਹੀ ਬਦਹਾਲੀ ਦਾ ਸ਼ਿਕਾਰ ਹੋਵੇ ਉਸ ਦੇਸ਼ ਦੀ ਸਰਕਾਰ ਨੂੰ ਸਤਾ ਵਿਚ ਬਣੇ ਰਹਿਣ ਦਾ ਨੈਤਿਕ ਅਧਿਕਾਰ ਨਹੀਂ ਹੈ। ਉਨ੍ਹਾਂ ਮੋਦੀ ਸਰਕਾਰ ਨੂੰ ਤਾੜਨਾ ਕਰਦਿਆਂ ਕਿਹਾ ਕਿ ਕਿਸਾਨਾਂ ਦੀਆਂ ਜਾਇਜ ਮੰਗਾਂ ਨੂੰ ਤੁਰੰਤ ਸਵੀਕਾਰ ਕੀਤਾ ਜਾਵੇ। ਉਹਨਾਂ ਕਿਸਾਨਾਂ ਨੂੰ ਵੀ ਭਰੋਸਾ ਦਿਤਾ ਕਿ ਇਸ ਸੰਘਰਸ਼ ਵਿਚ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਉਹਨਾਂ ਦੇ ਨਾਲ ਹੈ। ਇਸ ਮੌਕੇ ਬਲਾਕ ਕਾਂਗਰਸ ਫਗਵਾੜਾ ਸ਼ਹਿਰੀ ਦੇ ਐਕਟਿੰਗ ਪ੍ਰਧਾਨ ਗੁਰਜੀਤ ਪਾਲ ਵਾਲੀਆ, ਹਰਨੇਕ ਸਿੰਘ ਨੇਕੀ ਆਦਿ ਤੋਂ ਇਲਾਵਾ ਵਡੀ ਗਿਣਤੀ ਵਿਚ ਕਿਸਾਨ ਅਤੇ ਸਬਜੀ ਵਿਕ੍ਰੇਤਾ ਹਾਜ਼ਰ ਸਨ।

WRITTEN BY