ਬੋਹਾ, 4 ਜੁੂਨ (ਸੰਤੋਖ ਸਾਗਰ)-ਇੱਕ ਜੂਨ ਤੋਂ ਸ਼ੁਰੂ ਹੋਈ ਕਿਸਾਨ ਜਥੇਬੰਦੀਆਂ ਦੀ ਪਿੰਡ ਬੰਦ ਮੁਹਿੰਮ ਤਾਹਿਤ ਸ਼ਹਿਰਾਂ ਨੂੰ ਸਪਲਾਈ ਕੀਤੇ ਜਾਂਦੇ ਦੁੱਧ ਤੇ ਸਬਜੀਆਂ ਰੋਕਣ ਦੀ ਮੁਹਿੰਮ ਨੂੰ ਅੱਜ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਕਿਸਾਨ ਯੂਨੀਅਨ ਦੇ ਨੁਮਾਇਦਿਆਂ ਨੇ ਬੋਹਾ ਬੱਸ ਸਟੈਡ ਦੇ ਇੱਕ ਸਬਜੀ ਵਿਕਰੇਤਾ ਕਮਲੀਜਤ ਸਿੰਘ ਟੀਟੂ ਦੀ ਦੁਕਾਨ ਬੰਦ ਕਰਾਉਣ ਵੇਲੇ ਕਿਸਾਨ ਆਗੂ ਤੇ ਦੁਕਾਨਦਾਰਾਂ ਵਿੱਚ ਝਗੜਾ ਹੋ ਗਿਆ। ਪੂਰੇ ਪੰਜਾਬ ਵਿੱਚ ਕਿਸਾਨ ਅੰਦੋਲਨਕਾਰੀਆਂ ਨਾਲ ਵਾਪਰੀ ਇਹ ਪਹਿਲੀ ਹੈ। ਘਟਨਾਂ ਵਾਪਰਨ ਦੇ ਮੌਕੇ ਤੇ ਪਹੁੰਚਕੇ ਐਸ.ਐਚ.ਓ ਸ਼੍ਰੀ ਪ੍ਰਿਤਪਾਲ ਸਿੰਘ ਦੀ ਅਗਵਾਈ ਵਿੱਚ ਸ਼ਹਿਰ ਦੀ ਗਸ਼ਤ ਕਰ ਰਹੀ ਬੋਹਾ ਥਾਨਾ ਪਲੀਸ ਨੇ ਦੋਵਾਂ ਧਿਰਾਂ ਦਾ ਵੱਡਾ ਜਾਨ ਅਤੇ ਮਾਲ ਦਾ ਨੁਕਸਾਨ ਹੋਣ ਤੋਂ ਰੋਕਿਆ ਗਿਆ। ਕਿਸਾਨ ਆਗੂਆਂ ਅਤੇ ਸਬਜੀ ਦੀ ਦੁਕਾਨ ਵਾਲੇ ਦੀ ਤਕਰਾਰ ਬਾਰੇ ਦੁਕਾਨਦਾਰਾਂ ਦਾ ਕਹਿਣਾਂ ਹੈ ਅੱਜ ਲੱਗਭੱਗ 11 ਵਜੇ ਕਿਸਾਨ ਯੂਨੀਅਨ ਜਸਕਰਨ ਸਿੰਘ, ਗੁਰਨਾਮ ਸਿੰਘ ਅਤੇ ਉਨ੍ਹਾਂ ਦੇ ਕੁਝ ਸਾਥੀ ਕਮਲਜੀਤ ਸਿੰਘ ਟੀਟੂ ਪੁੱਤਰ ਗੁਰਚਰਨ ਸਿੰਘ ‘ਜੋ ਇੱਕ ਲੱਤ ਤੋਂ ਅਪਾਹਜ ਹੈ’ ਦੀ ਸਬਜੀ ਦੁਕਾਨ ਤੇ ਆਏ ਅਤੇ ਉਸ ਨੂੰ ਦੁਕਾਨ ਬੰਦ ਕਰਨ ਲਈ ਕਹਿਣ ਲੱਗੇ। ਵਪਾਰੀਆਂ ਨੇ ਦੋਸ਼ ਲਗਾਇਆ ਕਿ ਕਿਸਾਨ ਆਗੂਆਂ ਨੇ ਦੁਕਾਨ ਤੇ ਪਈ ਸਬਜੀ ਜਬਰ ਦਸਤੀ ਖਿਲਾਰਨ ਲੱਗ ਪਏ।ਵਪਾਰ ਮੰਡਲ ਦਾ ਇੱਕਠ ਹੋਣ ਤੇ ਕਿਸਾਨਾਂ ਦਾ ਵਿਰੋਧ ਵਧਣ ਲੱਗਾ ਅਤੇ ਝਗੜਾ ਹੋ ਗਿਆ ਮੌਕੇ ਤੇ ਬੋਹਾ ਪੁਲੀਸ ਆਉਣ ਤੇ ਉਕਤ ਕਿਸਾਨ ਯੂਨੀਅਨ ਆਗੂ ਮੌਕੇ ਤੋਂ ਖਿਸਕ ਗਏ।ਇਸ ਘਟਨਾਂ ਦੇ ਕਾਰਨ ਗੁਸੇ ਵਿੱਚ ਆਏ ਵਪਾਰੀਆਂ ਨੇ ਸਮੁੱਚੇ ਸ਼ਹਿਰ ਦੀਆਂ ਦੁਕਾਨਾਂ ਬੰਦ ਕਰਕੇ ਬੋਹਾ ਬੁਢਲਾਡਾ ਮੁੱਖ ਸ਼ੜਕ ਤੇ ਧਰਨਾ ਲਗਾਕੇ ਸਮੁੱਚੀ ਆਵਾ ਜਾਈ ਠੱਪ ਕਰ ਦਿੱਤੀ।ਇਸ ਸਮੇਂ ਸ਼ੜਕ ਤੇ ਬੈਠਕੇ ਦੁਕਾਨਦਾਰਾਂ ਨੇ ਕਿਸਾਨ ਯੂਨੀਅਨ ਅਤੇ ਪੁਲੀਸ ਪ੍ਰਸ਼ਾਸ਼ਨ ਖਿਲਾਫ ਭਾਰੀ ਨਾਅਰੇ ਬਾਜੀ ਕੀਤੀ ਗਈ।ਇਸ ਮੌਕੇ ਹਾਜਿਰ ਸੁਰਿੰਦਰ ਸੁਪਰ ਮਾਰਕੀਟ,ਛਤਰਪਾਲ ਪਾਲ,ਪ੍ਰਦੀਪ ਕਮਾਰ ਬਿੱਟ,ਅਸ਼ੋਕ ਕਮਾਰ ਭੂਰੀ,ਕਾਲਾ ਕਮਾਰ,ਜੁਗਲ ਕਮਾਰ ਕੱਕੜ,ਗੋਗੀ ਫਰੂਟ ਰੇਹੜੀ ਨੇ ਕਿਹਾ ਕਿ ਸਮੂਹ ਵਪਾਰੀ ਵਰਗ ਕਿਸਾਨ ਜਥੇਬੰਦੀਆਂ ਦੀ ਧੱਕੇਸ਼ਾਹੀ ਤੋਂ ਬਹੁਤ ਪ੍ਰੇਸ਼ਾਨ ਹਨ ਅਤੇ ਵਪਾਰੀ ਵਰਗ ਬਿਨਾ ਵਿਸ਼ੇਸ ਸਹੁਲਤ ਮੰਗੇ ਸਰਕਾਰ ਦਾ ਖਜਾਨਾਂ ਟੈਕਸਾਂ ਨਾਲ ਭਰਦਾ ਹੈ ਪਰ ਫਿਰ ਵੀ ਉਹਨਾਂ ਨੂੰ ਅਪਣੀ ਸਵੈ ਰੱਖਿਆ ਲਈ ਅਨੇਕਾ ਮੁਸ਼ਕਲਾਂ ਦਾ ਸਾਹਮਣਾ ਕਰਨਾਂ ਪੈਂਦਾ ਹੈ।ਕਿਸਾਨ ਯੂਨੀਅਨ ਲੱਖੋਵਾਲ ਦੇ ਕਿਸਾਨ ਆਗੂ ਬਲਾਕ ਪ੍ਰਧਾਨ ਜਸਕਰਨ ਸਿੰਘ ਸ਼ੇਰਖਾਵਾਲ ਨੇ ਕਿਹਾ ਕਿ ਇਸ ਦੁਕਾਨਦਾਰ ਨੂੰ ਪਿਛਲੇ ਤਿੰਨ ਦਿਨਾਂ ਤੋਂ ਦੁਕਾਨ ਉਪੱਰ ਸਬਜੀ ਵੇਚਣ ਤੋਂ ਰੋਕ ਰਿਹੇ ਸੀ ਅਤੇ ਇਹ ਰਾਤ ਨੂੰ ਸਬਜੀ ਲੈਕੇ ਆਉਂਦੇ ਸਨ ਅਤੇ ਜਦੋਂ ਇਸ ਨੂੰ ਰੋਕਣ ਲਈ ਬੇਨਤੀ ਕੀਤੀ ਤਾਂ ਦੁਕਾਨਦਾਰਾਂ ਨੇ ਸਾਡੇ ਨਾਲ ਹੱਥੋਪਾਈ ਕੀਤੀ ਅਤੇ ਵਪਾਰੀ ਵਰਗ ਨੇ ਸਾਡੇ ਨਾਲ ਧੱਕਾ ਕੀਤਾ।ਇਸ ਮੌਕੇ ਯੁਵਾ ਕਾਂਗਰਸੀ ਆਗੂ ਨਵੀਨ ਕਮਾਰ ਕਾਲ ਅਤੇ ਨਗਰ ਪੰਚਾਇਤ ਬੋਹਾ ਦੇ ਪ੍ਰਧਾਨ ਸੁਨੀਲ ਕੁਮਾਰ ਗੋਇਲ ਨੇ ਬੋਹਾ ਧਰਨਾਕਾਰੀਆਂ ਨੂੰ ਵਿਸ਼ਵਾਸ ਦਵਾਇਆ ਕਿ ਕਿਸੇ ਵੀ ਵਿਅਕਤੀ ਨਾਲ ਧੱਕਾ ਨਹੀ ਹੋਣ ਦਿੱਤਾ ਜਾਵੇਗਾ ਅਤੇ ਬੋਹਾ ਵਾਸੀ ਨੂੰ ਅਪੀਲ ਹੈ ਕਿ ਉਹ ਬੋਹਾ ਵਿੱਚ ਅਮਨਚੈਨ ਦੀ ਸਥਿਤੀ ਬਣਾਕੇ ਰੱਖਣ। ਇਸ ਮੌਕੇ ਉਚੇਚੇ ਤੌਰ ਤੇ ਪਹੁੰਚੇ ਤਸੀਲਦਾਰ ਸੁਰਿੰਦਰ ਸਿੰਘ,ਉਪ ਪੁਲੀਸ ਕਪਤਾਨ ਬਹਾਦਰ ਸਿੰਘ ਰਾਓ ਅਤੇ ਥਾਨਾ ਬੋਹਾ ਦੇ ਐਸ.ਐਚ.ਓ ਪ੍ਰਿਤਪਾਲ ਸਿੰਘ ਨੇ ਧਰਨਾਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਬੋਹਾ ਖੇਤਰ ਵਿੱਚ ਅਮਨ ਕਨੂੰਨ ਦੀ ਸਥਿਤੀ ਹਰ ਹਾਲਾਤ ਵਿੱਚ ਬਹਾਲ ਰੱਖੀ ਜਾਵੇਗੀ ਅਤੇ ਸਬਜੀ ਵਿਕਰੇਤਾ ਦੀ ਕੁਟਮਾਰ ਕਰਨ ਵਾਲੇ ਵਿਅਕਤੀਆਂ ਖਿਲਾਫ ਪਰਚਾ ਦਰਜ ਕਰਕੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ। ਖਬਰ ਲਿਖਣ ਤੱਕ ਵਪਾਰੀ ਵਰਗ ਦੇ ਦੁਕਾਨਦਾਰਾਂ ਨੇ ਸ਼ੜਕ ਉਪਰ ਧਰਨਾ ਲਗਾ ਰੱਖਿਆ ਸੀ।
‘ਪਿੰਡ ਬੰਦ’ ਨੂੰ ਲੈਕੇ ਕਿਸਾਨ ਆਗੂ ਤੇ ਵਪਾਰ ਮੰਡਲ ਆਹਮੋ-ਸਾਹਮਣੇ



