ਸ਼੍ਰੀਨਗਰ- ਜੰਮੂ-ਕਸ਼ਮੀਰ ‘ਚ ਗ੍ਰੇਨੇਡ ਹਮਲਿਆਂ ਦਾ ਦੌਰ ਰੁਕ ਨਹੀਂ ਰਿਹਾ ਹੈ।ਸ਼੍ਰੀਨਗਰ ’ਚ ਸ਼ਨੀਵਾਰ ਨੂੰ ਸੀ.ਆਰ.ਪੀ.ਐਫ. ਦੇ ਇਕ ਵਾਹਨ ’ਤੇ ਗ੍ਰੇਨੇਡ ਨਾਲ ਹਮਲਾ ਕੀਤਾ ਗਿਆ।ਇਸ ਹਮਲੇ ’ਚ ਤਿੰਨ ਜਵਾਨਾਂ ਸਣੇ ਇਕ ਹੋਰ ਨਾਗਰਿਕ ਵੀ ਜ਼ਖਮੀ ਹੋ ਗਿਆ। ਇਹ ਹਮਲਾ ਸ਼੍ਰੀਨਗਰ ਦੇ ਫਤਿਹ ਕਦਾਲ ਇਲਾਕੇ ’ਚ ਹੋਇਆ ਹੈ।ਪੁਲਸ ਨੇ ਦਸਿਆ ਕਿ ਅਤਵਾਦੀਆਂ ਨੇ ਸੀ.ਆਰ.ਪੀ.ਐਫ. ਦੀ 82 ਬਟਾਲੀਅਨ ਨੂੰ ਗ੍ਰੇਨੇਡ ਨਾਲ ਨਿਸ਼ਾਨਾ ਬਣਾਇਆ, ਜਿਸ ‘ਚ ਤਿੰਨ ਜਵਾਨ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਉਨ੍ਹਾਂ ਦੀ ਹਾਲਤ ਸਥਿਰ ਬਣੀ ਹੋਈ ਹੈ। ਦਸਣਯੋਗ ਹੈ ਕਿ ਕਸ਼ਮੀਰ ‘ਚ ਸ਼ਾਂਤੀ ਦੇ ਲਈ ਇਕ ਪਾਸੇ ਸੁਰਖਿਆ ਬਲਾਂ ਨੇ ਸੀਜ਼ਫਾਇਰ ਦਾ ਐਲਾਨ ਕੀਤਾ ਹੈ ਤਾਂ ਦੂਜੇ ਪਾਸੇ ਅਤਵਾਦੀ ਲਗਾਤਾਰ ਘਾਟੀ ‘ਚ ਹਮਲਾ ਕਰਕੇ ਅਸ਼ਾਂਤੀ ਫੈਲਾ ਰਹੇ ਹਨ। ਸ਼ੁਕਰਵਾਰ ਨੂੰ ਕਸ਼ਮੀਰ ਦੇ ਵਖ-ਵਖ ਇਲਾਕਿਆਂ ‘ਚ 5 ਗ੍ਰੇਨੇਡ ਹਮਲੇ ਕੀਤੇ ਗਏ ਸਨ।



