ਲੋਕਾਂ ਦਾ ਫੁੱਟਿਆ ਗੁੱਸਾ-ਥਾਂ-ਥਾਂ ਰੋਸ ਪ੍ਰਦਰਸ਼ਨ
ਸ਼੍ਰੀਨਗਰ, 2 ਜੂਨ- ਨੌਹਾਟਾ ’ਚ ਪ੍ਰਦਰਸ਼ਨ ਦੌਰਾਨ ਸੀ. ਆਰ. ਪੀ. ਐਫ. ਦੀ ਗਡੀ ਦੇ ਹੇਠਾਂ ਆ ਕੇ ਮਾਰੇ ਗਏ ਨੌਜਵਾਨ ਦੀ ਮੌਤ ਨੂੰ ਲੈ ਕੇ ਸ਼੍ਰੀਨਗਰ ‘ਚ ਕਾਫੀ ਤਣਾਅ ਹੈ। ਜੰਮੂ ਕਸ਼ਮੀਰ ਪੁਲਸ ਨੇ ਮਾਮਲੇ ‘ਤੇ ਸਖਤ ਕਾਰਵਾਈ ਕਰਦੇ ਹੋਏ ਸੀ. ਆਰ. ਪੀ. ਐਫ. ਦੀ ਸ਼੍ਰੀਨਗਰ ਦੀ ਯੂਨਿਟ ਵਿਰੁਧ ਦੋ ਐਫ. ਆਈ. ਆਰ. ਦਰਜ ਕਰ ਲਈ ਹੈ। ਪੁਲਸ ਦੇ ਇਕ ਅਧਿਕਾਰੀ ਨੇ ਕਿਹਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਸ ਦੇ ਅਨੁਸਾਰ ਕਾਰਵਾਈ ਹੋਵੇਗੀ।ਜਾਣਕਾਰੀ ਮੁਤਾਬਕ ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਨੌਹਟਾ ਇਲਾਕੇ ’ਚ ਸੁਰਖਿਆ ਬਲਾਂ ਦੇ ਵਾਹਨ ਦੇ ਹੇਠਾਂ ਆ ਜਾਣ ਦੇ ਕਾਰਨ ਮੌਤ ਹੋ ਗਈ। ਸੁਰਖਿਆ ਬਲਾਂ ਦਾ ਇਹ ਵਾਹਨ ਜਾਮਾ ਮਸਜ਼ਿਦ ਕੋਲ ਵਾਲੇ ਇਲਾਕੇ ‘ਚ ਹੋ ਰਹੇ ਪ੍ਰਦਰਸ਼ਨ ਵਿਚਕਾਰ ਦੀ ਲੰਘ ਰਿਹਾ ਸੀ। ਜੁੰਮੇ ਦੀ ਨਮਾਜ਼ ਤੋਂ ਬਾਅਦ ਬੀਤੇ ਸ਼ੁਕਰਵਾਰ ਜਾਮਾ ਮਸਜ਼ਿਦ ਕੋਲ ਸਥਾਨਕ ਨੌਜਵਾਨ ਪ੍ਰਦਰਸ਼ਨ ਕਰ ਰਹੇ ਸਨ। ਇਸ ਦੌਰਾਨ ਸੀ. ਐਰ. ਪੀ. ਐਫ. ਦਾ ਇਕ ਵਾਹਨ ਕਰੀਬ 500 ਲੋਕਾਂ ਦੀ ਭੀੜ ’ਚ ਆ ਗਿਆ, ਜਿਸ ਦੀ ਲਪੇਟ ’ਚ ਆਉਣ ਨਾਲ ਨੌਜਵਾਨ ਦੀ ਮੌਤ ਹੋ ਗਈ।ਦਸ ਦੇਈਏ ਕਿ ਸੀ. ਆਰ. ਪੀ. ਐਫ. ਦਾ ਕਹਿਣਾ ਹੈ ਕਿ ਇਸ ਗਡੀ ਨੇ ਗਲਤ ਪਾਸੇ ਲੈ ਲਿਆ ਸੀ ਅਤੇ ਉਸ ਤੋਂ ਬਾਅਦ ਨੌਜਵਾਨ ਦੀ ਭੀੜ ਨੇ ਇਕ ਮੁਖ ਅਧਿਕਾਰੀ ਨੂੰ ਲੈ ਜਾ ਰਹੇ ਸੀ. ਆਰ. ਪੀ. ਐਫ. ਦੇ ਵਾਹਨ ਨੂੰ ਘੇਰ ਲਿਆ ਸੀ। ਸੀ. ਆਰ. ਪੀ. ਐਫ. ਮੁਤਾਬਕ ਭੀੜ ਨੇ ਗਡੀ ਦੇ ਸ਼ੀਸ਼ੇ ਤੋੜ ਕੇ ਅਧਿਕਾਰੀ ਨੂੰ ਬਾਹਰ ਖਿਚਣ ਦੀ ਕੋਸ਼ਿਸ਼ ਕੀਤੀ।



