ਪਟਿਆਲਾ, 2 ਜੂਨ (ਪੀ.ਟੀ.)- ਪੰਜਾਬ ਸਰਕਾਰ ਨੇ ਸਰਕਾਰ ਨੇ ਬਸਾਂ ਦੇ ਕਿਰਾਏ ’ਚ ਛੇ ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ ਕਰ ਦਿਤਾ ਹੈ। ਇਸ ਨਾਲ ਆਮ ਕਿਰਾਇਆ 1.04 ਰੁਪਏ ਤੋਂ ਵਧ ਕੇ 1.10 ਰੁਪਏ ਪ੍ਰਤੀ ਕਿਲੋਮੀਟਰ ਹੋ ਗਿਆ ਹੈ।ਉਥੇ ਹੀ ਏ. ਸੀ. ਬਸ ‘ਚ ਸਫਰ ਕਰਨ ਵਾਲੇ ਮੁਸਾਫਰਾਂ ਨੂੰ ਵੀ ਹੁਣ ਪਹਿਲਾਂ ਨਾਲੋਂ ਜ਼ਿਆਦਾ ਕਿਰਾਇਆ ਦੇਣਾ ਹੋਵੇਗਾ। ਹੁਣ ਏ. ਸੀ. ਬਸਾਂ ਦਾ ਕਿਰਾਇਆ 1.26 ਰੁਪਏ ਤੋਂ ਵਧ ਕੇ 1.32 ਰੁਪਏ ਪ੍ਰਤੀ ਕਿਲੋਮੀਟਰ ਹੋ ਗਿਆ ਹੈ, ਜੋ ਕਿ ਆਮ ਕਿਰਾਏ ਨਾਲੋਂ 20 ਫੀਸਦੀ ਜ਼ਿਆਦਾ ਹੈ।ਉਥੇ ਹੀ ਇੰਟੈਗਰਲ ਕੋਚ ਯਾਨੀ ਲਗਜ਼ਰੀ ਬਸ ‘ਚ ਸਫਰ ਕਰਨ ਵਾਲੇ ਮੁਸਾਫਰਾਂ ਨੂੰ ਹੁਣ ਪ੍ਰਤੀ ਕਿਲੋਮੀਟਰ 1.98 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ, ਜੋ ਕਿ ਆਮ ਬਸਾਂ ਦੇ ਕਿਰਾਏ ਨਾਲੋਂ 80 ਫੀਸਦੀ ਵਧ ਹੈ। ਪੀ. ਆਰ. ਟੀ. ਸੀ. ਦੇ ਮੈਨੇਜਿੰਗ ਡਾਇਰੈਕਟਰ ਸ. ਮਨਜੀਤ ਸਿੰਘ ਨਾਰੰਗ ਨੇ ਪਿਛਲੇ ਦਿਨੀਂ ਸਰਕਾਰ ਨੂੰ ਚਿਠੀ ਲਿਖ ਕੇ ਬਸ ਕਿਰਾਏ ‘ਚ ਛੇ ਪੈਸੇ ਵਾਧਾ ਕਰਨ ਦੀ ਅਪੀਲ ਕੀਤੀ ਸੀ।



