Skip to content
Independent perspectives. Global stories.
BREAKING

ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤਾ ਪ੍ਰੋਗਰਾਮ ‘ਡਰੱਗ ਅਬਿਊਜ਼ ਪ੍ਰੀਵੈਨਸ਼ਨ ਅਫ਼ਸਰ’ (ਡੇਪੋ) ਬਹੁਤ ਹੀ ਪ੍ਰਭਾਵਸ਼ਾਲੀ ਉਪਰਾਲਾ-ਪ੍ਰਿੰਸੀਪਲ ਲਲਿਤ ਮੋਹਨ

Share this story

ਆਈ.ਟੀ.ਆਈ. ਨੰਗਲ ਦੇ ਸਿੱਖਿਆਰਥੀਆ ਨੇ ਦਿੱਤਾ ‘ਜਾਗੋ ਜਾਗੋ ਨਸ਼ੇ ਤਿਆਗੋ’ ਦਾ ਹੋਕਾ।
ਨੰਗਲ – ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤਾ ਗਿਆ ਪ੍ਰੋਗਰਾਮ ‘ਡਰੱਗ ਅਬਿਊਜ਼ ਪ੍ਰੀਵੈਨਸ਼ਨ ਅਫ਼ਸਰ’ (ਡੇਪੋ) ਦੇ ਤਹਿਤ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਸ. ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਵਲੋਂ ਜਾਰੀ ਦਿਸ਼ਾ ਨਿਰਦੇਸ਼ਾ ਅਨੁਸਾਰ ਆਈਟੀਆਈ ਨੰਗਲ ਦੇ ਪ੍ਰਿੰਸੀਪਲ ਲਲਿਤ ਮੋਹਨ ਦੀ ਅਗਵਾਈ ਹੇਠ, ਵਿਸ਼ਵ ਨੋ ਤਬਾਕੂੰ ਦਿਵਸ਼ ਮਨਾਇਆ ਗਿਆ। ਇਸ ਮੌਕੇ ਨਸ਼ਿਆਂ ਵਿਰੁੱਧ ਜਾਗਰੂਕਤਾ ਪੈਦਾ ਕਰਨ ਲਈ ਜਾਗਰੂਕਤਾ ਸੈਮੀਨਾਰ ਦਾ ਅਯੋਜਨ ਕੀਤਾ ਗਿਆ। ਇਸ ਮੌਕੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਪੰਜਾਬ ਦੇ ਸੂਬਾ ਸਕੱਤਰ ਹਰਮੋਹਿੰਦਰ ਸਿੰਘ, ਸਿਵਲ ਹਸਪਤਾਲ ਨੰਗਲ ਦੇ ਐੱਸਐੱਮਉ ਡਾਕਟਰ ਨਰੇਸ਼ ਕੁਮਾਰ ਅਤੇ ਈਐੱਨਟੀ ਮਾਹਰ ਡਾਕਟਰ ਰਵਿੰਦਰ ਸਿੰਘ ਵਲੋਂ ਵਿਸੇਸ਼ ਰੂਪ ਵਿੱਚ ਸ਼ਿਰਕਤ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆ ਐੱਸਐੱਮਉ ਡਾਕਟਰ ਨਰੇਸ਼ ਕੁਮਾਰ ਨੇ ਨੌਜਵਾਨਾ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵ ਅਤੇ ਨਸ਼ੇ ਕਾਰਣ ਹੋਣ ਵਾਲੀਆਂ ਬੀਮਾਰੀਆਂ ਸਬੰਧੀ ਜਾਗਰੂਕ ਕੀਤਾ ਗਿਆ। ਨੱਕ, ਕੰਨ ਅਤੇ ਗਲੇ ਦੇ ਮਾਹਰ ਡਾਕਟਰ ਰਵਿੰਦਰ ਸਿੰਘ ਨੇ ਤੰਬਾਕੂ ਤੋਂ ਹੋਣ ਵਾਲੀਆਂ ਭਿਆਨਕ ਬੀਮਾਰੀਆਂ ਬਾਰੇ ਦੱਸਿਆ। ਤੰਬਾਕੂ ਕਾਰਣ ਹੋਣ ਵਾਲੀਆਂ ਕੈਂਸਰ ਅਤੇ ਟੀਬੀ ਦੀ ਬੀਮਾਰੀ ਦੇ ਲੱਛਣ ਅਤੇ ਇਸ ਦੇ ਇਲਾਜ ਬਾਰੇ ਜਾਗਰੂਕ ਕਰਦਿਆ ਕਿਹਾ ਜੇਕਰ ਕੈਂਸਰ ਦੀ ਬੀਮਾਰੀ ਦਾ ਪਹਿਲੀ ਸਟੇਜ ਤੇ ਹੀ ਪਤਾ ਲੱਗ ਜਾਵੇ ਤਾ ਇਸ ਬੀਮਾਰੀ ਦਾ 95 ਫੀਸਦੀ ਤੱਕ ਇਲਾਜ ਸੰਭਵ ਹੈ। ਇਸ ਮੌਕੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਪੰਜਾਬ ਦੇ ਸੂਬਾ ਸਕੱਤਰ ਹਰਮੋਹਿੰਦਰ ਸਿੰਘ ਨੇ ਬਹੁਤ ਹੀ ਸਰਲ ਭਾਸ਼ਾ ਵਿੱਚ ਨਸ਼ਿਆ ਦੇ ਮਾਰੂ ਪ੍ਰਭਾਵ ਬਾਰੇ ਜਾਣਕਾਰੀ ਦਿੰਦਿਆ ਪੰਜਾਬ ਦੀ ਜਵਾਨੀ ਨੂੰ ਘੁਣ ਵਾਂਗੂ ਖਾ ਰਹੇ ਨਸ਼ਿਆਂ ਤੋਂ ਬਚਣ ਦੀ ਅਪੀਲ ਕੀਤੀ। ਇਸ ਮੌਕੇ ਪ੍ਰਿੰਸੀਪਲ ਲਲਿਤ ਮੋਹਨ ਨੇ ਬਾਹਰੋ ਆਏ ਪਤਵੰਤਿਆਂ ਦਾ ਧੰਨਵਾਦ ਕਰਦਿਆ ਨੌਜਵਾਨਾ ਨੂੰ ਨਸ਼ਾ ਮੁਕਤ ਪੰਜਾਬ ਸਿਰਜਣ ਲਈ ਅੱਗੇ ਆਉਣ ਦੀ ਅਪੀਲ ਕੀਤੀ। ਸੈਮੀਨਾਰ ਨੂੰ ਡੈਪੋਂ ਇੰਚਾਰਜ ਗੁਰਨਾਮ ਸਿੰਘ ਭੱਲੜੀ, ਰਾਕੇਸ਼ ਧੀਮਾਨ ਤੋਂ ਇਲਾਵਾ ਸਿੱਖਿਆਰਥੀ ਮੁਨੀਸ਼ ਕੁਮਾਰ ਅਤੇ ਹੁਸ਼ਨਪ੍ਰੀਤ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ‘ਜਾਗੋ ਜਾਗੋ, ਨਸ਼ੇ ਤਿਆਗੋ’ ਦੇ ਅਕਾਸ਼ ਗੂੰਜਾਊ ਨਾਅਰੇ ਲਗਾ ਕੇ ਲੋਕਾਂ ਨੂੰ ਨਸ਼ਿਆ ਤੋਂ ਬਚਣ ਲਈ ਜਾਗਰੂਕ ਕੀਤਾ ਗਿਆ। ਇਸ ਮੌਕੇ ਆਈਟੀਆਈ ਇਸਤਰੀਆਂ ਦੇ ਮੁੱਖ ਅਧਿਆਪਕ ਕਲਿਆਣ ਸਿੰਘ ਰਾਣਾ,ਜੀਆਈ ਨਿਰਮਲ ਸਿੰਘ,ਜੀਆਈ ਕਰਤਾਰ ਸਿੰਘ,ਗੁਰਨਾਮ ਸਿੰਘ ਭੱਲੜੀ,ਬਲਜੀਤ ਸਿੰਘ, ਸੁਰਜੀਤ ਸਿੰਘ ਖੱਟੜਾ,ਦਿਲਬਾਗ ਸਿੰਘ,ਸੁਖਵਿੰਦਰ ਸਿੰਘ,ਚੰਨਨ ਸਿੰਘ,ਰਣਜੀਤ ਸਿੰਘ,ਮਨਪੀ੍ਰਤ ਸਿੰਘ,ਰਣਜੀਤ ਵਰਮਾ,ਗੁਰਦੀਪ ਕੁਮਾਰ,ਤਿਲਕਰਾਜ ਰੂਪਰਾਏ, ਬਲਿੰਦਰ ਕੁਮਾਰ,ਪਰਮਿੰਦਰ ਸਿੰਘ ਮਾਵੀ,ਨਰੋਤਮ ਲਾਲ,ਮਨੋਜ ਕੁਮਾਰ,ਵਰਿੰਦਰ ਸਿੰਘ,ਹਰਮਿੰਦਰ ਸਿੰਘ,ਦਲਜੀਤ ਸਿੰਘ,ਅਸ਼ਵਨੀ ਕੁਮਾਰ,ਰਾਕੇਸ਼ ਧੀਮਾਨ,ਅਕਾਸ਼ਦੀਪ,ਰੁਪਿੰਦਰ ਸਿੰਘ,ਤਰਸੇਮ ਲਾਲ ਤੋਂ ਇਲਾਵਾ ਸਮੂਹ ਸਟਾਫ ਮੈਂਬਰ ਹਾਜਰ ਸਨ।

WRITTEN BY