ਵਿੱਤੀ ਸਾਲ 2017-18 ਦੌਰਾਨ ਸਬ-ਤਹਿਸੀਲ ਨੂਰਪੁਰ ਬੇਦੀ ਦੇ ਫ਼ਰਦ ਕੇਂਦਰ ਰਾਹੀਂ 17,229 ਜ਼ਮੀਨ ਮਾਲਕਾਂ ਨੂੰ ਜਮੀਨੀ ਰਿਕਾਰਡ ਦੇ 57,794 ਪੰਨੇ ਮੁਹੱਈਆ ਕਰਵਾਏ ਗਏ
ਨੂਰਪੁਰ ਬੇਦੀ – ਸਬ-ਤਹਿਸੀਲ ਨੂਰਪੁਰ ਬੇਦੀ ਵਿਚ ਚੱਲ ਰਹੇ ਫ਼ਰਦ ਕੇਂਦਰ ਰਾਹੀਂ ਵਿੱਤੀ ਸਾਲ 2017-18 ਦੌਰਾਨ 1 ਅਪ੍ਰੈਲ 2017 ਤੋਂ 31 ਮਾਰਚ 2018 ਤੱਕ 17,229 ਜ਼ਮੀਨ ਮਾਲਕਾਂ ਨੂੰ ਜ਼ਮੀਨੀ ਰਿਕਾਰਡ ਦੇ 57,794 ਪੰਨੇ ਮੁਹੱਈਆ ਕਰਵਾਏ ਜਾ ਚੁੱਕੇ ਹਨ ਅਤੇ ਇੰਨ੍ਹਾਂ ਫ਼ਰਦਾਂ ਤੋਂ 11,55,880/- ਰੁਪਏ ਦੀ ਸਰਕਾਰੀ ਫ਼ੀਸ ਦੀ ਵਸੂਲੀ ਹੋਈ ਹੈ. ਚਾਲੂ ਵਿੱਤੀ ਸਾਲ ਦੋਰਾਨ ਇਕ ਅਪ੍ਰੈਲ 2018 ਤੋਂ 29 ਮਈ 2018 ਤੱਕ 5,993 ਜਮੀਨ ਮਾਲਕਾਂ ਨੂੰ 28,491 ਫਰਦਾਂ ਦੇ ਪੰਨੇ ਮੋਕੇ ਤੇ ਹੀ ਦਿੱਤੇ ਗਏ ਜਿਸ ਤੋਂ 5,69,820 ਰੁਪਏ ਦੀ ਆਮਦਨ ਹੋਈ ਹੈ। ਇਹ ਪੰਜਾਬ ਸਰਕਾਰ ਦਾ ਇਕ ਅਜਿਹਾ ਉਪਰਾਲਾ ਹੈ ਜਿਸਨੇ ਪਿੰਡ ਪੱਧਰ ਤੱਕ ਕਿਸਾਨਾਂ ਅਤੇ ਆਮ ਲੋਕਾਂ ਨੂੰ ਦਫਤਰਾਂ ਵਿਚ ਹੋਣ ਵਾਲੀ ਬੇਲੋੜੀ ਖਜਲ ਖੁਆਰੀ ਅਤੇ ਪੈਸੇ ਤੇ ਸਮੇ ਦੀ ਬਰਬਾਦੀ ਤੋਂ ਮੁਕਤ ਕਰ ਦਿੱਤਾ ਹੈ। ਹਰ ਉਹ ਜਮੀਨ ਦਾ ਮਾਲਕ ਜੋ ਆਪਣੇ ਜਮੀਨ ਦਾ ਰਿਕਾਰਡ ਲੈਣਾ ਚਾਹੁੰਦਾ ਹੈ ਉਹ ਫਰਦ ਕੇਦਰ ਵਿਚ ਜਾ ਕੇ ਮੋਕੇ ਉਤੇ ਫੀਸ ਭਰ ਕੇ ਆਪਣੀ ਜਮੀਨ ਦਾ ਤਸਦੀਕ ਸੁਦਾ ਰਿਕਾਰਡ ਲੈ ਸਕਦਾ ਹੈ। ਪੰਜਾਬ ਸਰਕਾਰ ਵਲੋਂ ਇਕ ਵਿੱਧੀ ਨੂੰ ਬਹੁਤ ਹੀ ਸੋਖਾਲਾ ਅਤੇ ਪਾਰਦਰਸ਼ੀ ਬਣਾਇਆ ਗਿਆ ਹੈ. ਮੋਜੂਦਾ ਸਮੇਂ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਕਿਸਾਨਾਂ ਅਤੇ ਹੋਰ ਜ਼ਮੀਨ ਮਾਲਕਾਂ ਨੂੰ ਆਪਣੇ ਜ਼ਮੀਨੀ ਰਿਕਾਰਡ ਦੀਆਂ ਫ਼ਰਦਾਂ ਆਦਿ ਲੈਣ ਲਈ ਸਬ ਡਵੀਜ਼ਨ ਅਤੇ ਸਬ ਤਹਿਸੀਲ ਪੱਧਰ ‘ਤੇ ਖੋਲ੍ਹੇ ਗਏ ਫ਼ਰਦ ਕੇਂਦਰ ਜ਼ਮੀਨ ਮਾਲਕਾਂ ਲਈ ਵਰਦਾਨ ਸਾਬਤ ਹੋ ਰਹੇ ਹਨ। ਸਬ-ਤਹਿਸੀਲ ਨੂਰਪੁਰ ਬੇਦੀ ਦੇ ਫ਼ਰਦ ਕੇਂਦਰਂ ਰਾਹੀਂ ਜ਼ਮੀਨ ਮਾਲਕਾਂ ਨੂੰ 20 ਰੁਪਏ ਪ੍ਰਤੀ ਪੰਨਾ ਵਸੂਲ ਕੇ 15 ਮਿੰਟਾਂ ‘ਚ ਫ਼ਰਦ ਮੁਹੱਈਆ ਕਰਵਾ ਦਿੱਤੀ ਜਾਂਦੀ ਹੈ। ਸਬ-ਤਹਿਸੀਲ ਨੂਰਪੁਰ ਬੇਦੀ ਦੇ ਫ਼ਰਦ ਕੇਂਦਰ ਤੋਂ 17,229 ਜ਼ਮੀਨ ਮਾਲਕਾਂ ਨੂੰ 57,794 ਪੰਨੇ ਜ਼ਮੀਨੀ ਰਿਕਾਰਡ ਦੀਆਂ ਨਕਲਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ। ਇਹ ਫ਼ਰਦ ਕੇਂਦਰ ਕਿਸਾਨਾਂ ਲਈ ਵਰਦਾਨ ਸਿੱਧ ਹੋ ਰਹੇ ਹਨ, ਕਿਉਂਕਿ ਫ਼ਰਦ ਕੇਂਦਰਾਂ ਵਿੱਚ ਜ਼ਮੀਨ ਮਾਲਕ ਜ਼ਮੀਨੀ ਰਿਕਾਰਡ ਜਾਂ ਫ਼ਰਦ ਦੀ ਕਾਪੀ ਆਦਿ ਮਿੰਟਾਂ ਵਿੱਚ ਹੀ ਹਾਸਲ ਕਰ ਲੈਂਦੇ ਹਨ, ਜਿਸ ਨਾਲ ਹੁਣ ਲੋਕਾਂ ਨੂੰ ਖ਼ੱਜਲ਼-ਖ਼ੁਆਰ ਨਹੀਂ ਹੋਣਾ ਪੈਂਦਾ ਅਤੇ ਲੋਕਾਂ ਦੇ ਪੈਸੇ ਅਤੇ ਸਮੇਂ ਦੀ ਬੱਚਤ ਵੀ ਹੁੰਦੀ ਹੈ। ਇਸ ਫ਼ਰਦ ਕੇਂਦਰ ਵਿੱਚ ਆਏ ਕਿਸਾਨਾਂ ਤੇ ਆਮ ਲੋਕਾਂ ਨੇ ਦੱਸਿਆ ਕਿ ਹੁਣ ਉਨ੍ਹਾਂ ਨੂੰ ਜਮਾਂਬੰਦੀ ਲੈਣ ਲਈ ਕਿਸੇ ਸਿਫ਼ਾਰਸ਼ ਦੀ ਲੋੜ ਨਹੀਂ ਤੇ ਨਾ ਹੀ ਪਟਵਾਰ ਭਵਨਾਂ ਦੇ ਚੱਕਰ ਕੱਟਣੇ ਪੈਂਦੇ ਹਨ, ਸਗੋਂ 20 ਰੁਪਏ ਪ੍ਰਤੀ ਪੰਨਾ ਖਰਚ ਕੇ ਫ਼ਰਦ ਕੇਂਦਰਾਂ ਤੋਂ 5 ਤੋਂ 15 ਮਿੰਟਾਂ ‘ਚ ਆਸਾਨੀ ਨਾਲ ਜਮਾਂਬੰਦੀ ਦੀ ਫ਼ਰਦ ਪ੍ਰਾਪਤ ਹੋ ਜਾਂਦੀ ਹੈ। ਹੁਣ ਵੈੱਬਸਾਈਟ www.plrs.org.in ‘ਤੇ ਕੋਈ ਵੀ ਜ਼ਮੀਨ ਮਾਲਕ ਆਪਣੇ ਜ਼ਮੀਨੀ ਰਿਕਾਰਡ ਨੂੰ ਵੇਖ ਸਕਦਾ ਹੈ ਅਤੇ ਇਸ ਦੀ ਕਾਪੀ ਦਾ ਪ੍ਰਿੰਟ ਆਊਟ ਵੀ ਲੈ ਸਕਦਾ ਹੈ। ਪੰਜਾਬ ਸਰਕਾਰ ਪਰਸ਼ਾਸ਼ਕੀ ਸੁਧਾਰਾਂ ਤਹਿਤ ਸਮੂਹ ਨਾਗਰਿਕ ਸੇਵਾਵਾਂ ਇੱਕ ਛੱਤ ਹੇਠ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਜ਼ਿਕਰਯੋਗ ਹੈ ਕਿ ਸਬ-ਤਹਿਸੀਲ ਨੂਰਪੁਰ ਬੇਦੀ ਦਾ ਇਲਾਕਾ ਜਿਥੇ ਲੋਕਾਂ ਨੂੰ ਢੁਕਵੀਆਂ ਬੁਨਿਆਦੀ ਸਹੂਲਤਾਂ ਲੈਣ ਲਈ ਦੂਰ ਦਰਾਂਡੇ ਜਾਣਾ ਪੈਦਾ ਹੈ ਉਥੇ ਪੰਜਾਬ ਸਰਕਾਰ ਵਲੋਂ ਹੁਣ ਬੁਨਿਆਦੀ ਸਹੂਲਤਾਂ ਮੁਹੱਈਆਂ ਕਰਵਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਇਥੋ ਦੇ ਸਮੁੱਚੇ ਖੇਤਰ ਨੂੰ ਵਿਕਾਸ ਦੀ ਲੀਹ ਤੋ ਲਿਆਉਣ ਲਈ ਪੰਜਾਬ ਸਰਕਾਰ ਹੋਰ ਉਪਰਾਲੇ ਕਰਨ ਜਾ ਰਹੀ ਹੈ। ਏ.ਐਸ.ਐਮ. ਸ੍ਰੀ ਦੀਪਕ ਕੁਮਾਰ ਨੇ ਦੱਸਿਆ ਕਿ ਸਾਡੀ ਇਹ ਵੀ ਭਰਪੂਰ ਕੋਸ਼ਿਸ਼ ਹੈ ਕਿ ਫ਼ਰਦ ਕੇਂਦਰ ਵਿੱਚ ਆਉਣ ਵਾਲੇ ਲੋਕਾਂ ਨੂੰ ਢੁੱਕਵਾਂ ਮਾਹੌਲ ਮਿਲ ਸਕੇ ਅਤੇ ਉਨ੍ਹਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਪੰਜਾਬ ਸਰਕਾਰ ਵਲੋਂ ਖੋਲੇ ਫ਼ਰਦ ਕੇਂਦਰ, ਜ਼ਮੀਨ ਮਾਲਕਾਂ ਲਈ ਹੋ ਰਹੇ ਨੇ ਵਰਦਾਨ ਸਾਬਤ.



