Skip to content
Independent perspectives. Global stories.
BREAKING

ਗੁਰਦੁਆਰਾ ਮਾਤਾ ਸਾਹਿਬ ਕੌਰ ਮੁਸੱਫਾ ਸੁਨੱਈਆ (ਯੂ.ਏ.ਈ.) ਵਿਖੇ ਸਿੱਖ ਸੰਗਤਾਂ ਦੀ ਬੈਠਕ ’ਚ ਪੰਜਵੇਂ ਪਾਤਸ਼ਾਹ ਜੀ ਦਾ ਸ਼ਹੀਦੀ ਦਿਵਸ 22 ਨੂੰ ਮਨਾਉਣ ਦਾ ਫੈਸਲਾ

Share this story

ਯੂ.ਏ.ਈ. (ਆਬੂ ਧਾਬੀ), 28 ਮਈ -25 ਮਈ ਨੂੰ ਸਿੱਖ ਸੰਗਤ ਯੂ.ਏ.ਈ. ਦੀ ਵਿਸ਼ੇਸ਼ ਬੈਠਕ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਮੁਸੱਫਾ ਸੁਨੱਈਆ ਵਿਖੇ ਹੋਈ ਜਿਸ ਵਿੱਚ ਸ਼ਹੀਦਾਂ ਦੇ ਸਿਰਤਾਜ, ਨਿਮਰਤਾ ਦੇ ਪੁੰਜ ਅਤੇ ਮਾਨਵਤਾ ਦੇ ਮਸੀਹਾ ਪੰਜਵੀਂ ਨਾਨਕ ਜੋਤ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਵਿੱਤਰ ਸ਼ਹੀਦੀ ਦਿਹਾੜੇ ਨੂੰ ਮਨਾਉਣ ਸਬੰਧੀ ਵਿਚਾਰ ਵਟਾਂਦਰਾ ਕਰਕੇ 22 ਜੂਨ ਸ਼ੁੱਕਰਵਾਰ ਦਾ ਦਿਨ ਨਿਸ਼ਚਿਤ ਕੀਤਾ ਗਿਆ। ਯਾਦ ਰਹੇ ਕਿ ਸਿੱਖ ਸੰਗਤ ਇਸ ਦਿਹਾੜੇ ਨੂੰ ਸੰਨ 2002 ਤੋਂ ਗੁਰਮਤਿ ਸਮਾਗਮ ਦੇ ਨਾਲ ਠੰਡੇ ਮਿੱਠੇ ਸ਼ਰਬਤ ਦੇ ਡੱਬੇ ਅਤੇ ਮਿਨਰਲ ਜਲ ਦੀਆਂ ਬੋਤਲਾਂ ਕਿਰਤੀ ਲੋਕਾਂ ਦੇ ਰਿਹਾਇਸ਼ੀ ਟਿਕਾਣਿਆਂ ਅਤੇ ਜੁੰਮੇ ਦੀ ਨਮਾਜ਼ ਅਦਾ ਕਰਨ ਆਏ ਮੁਸਲਿਮ ਭਰਾਵਾਂ ਨੂੰ ਵਰਤਾਅ ਕੇ ਗੁਰੂ ਪਾਤਸ਼ਾਹ ਵੱਲੋਂ ਬਖਸ਼ੇ ਹੁਕਮ ਕਿ ‘ਸਭੁ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾਂ ਕੇ ਸਾਜਨ’ ਉ¤ਪਰ ਅਮਲੀ ਪਹਿਰਾ ਦੇਣ ਦਾ ਫਰਜ਼ ਰੱਬੀ ਰਹਿਮਤ ਸਦਕਾ ਨਿਭਾਉਣ ਦਾ ਉਪਰਾਲਾ ਕਰਦੀ ਹੈ। ਇਸ ਵਾਰ ਦੇ ਪ੍ਰੋਗਰਾਮ ਵਿੱਚ 15 ਹਜ਼ਾਰ ਸ਼ਰਬਤ ਦੇ ਡੱਬੇ ਅਤੇ 15 ਸੌ ਮਿਨਰਲ ਜਲ ਦੀਆਂ ਬੋਤਲਾਂ ਵਰਤਾਉਣ ਦਾ ਫੈਸਲਾ ਕੀਤਾ ਗਿਆ। ਸਾਰੇ ਸਮਾਗਮ ਦੇ ਪ੍ਰਬੰਧਾਂ ਦੀਆਂ ਜ਼ਿੰਮੇਵਾਰੀਆਂ ਨੂੰ ਸੰਗਤੀ ਫਲਸਫੇ ਅਧੀਨ ਨਿਭਾਉਣ ਲਈ ਵੱਖ-ਵੱਖ ਕਮੇਟੀਆਂ ਦਾ ਗਠਨ ਕੀਤਾ ਗਿਆ। ਇਸ ਬੈਠਕ ਵਿੱਚ 31 ਮਈ ਦਿਨ ਵੀਰਵਾਰ ਰਾਤ ਨੂੰ ਸਿੱਖ ਸੰਗਤ ਵੱਲੋਂ ਬਲੱਡ ਬੈਂਕ ਖਲਦੀਆ ਆਬੂਧਾਬੀ ਵਿਖੇ ਲਗਾਏ ਜਾ ਰਹੇ ਖੁੂਨਦਾਨ ਕੈਂਪ ਸਬੰਧੀ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਭਰਵੀਂ ਬੈਠਕ ਵਿੱਚ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਦੇ ਮੁੱਖ ਪ੍ਰਬੰਧਕ ਭਾਈ ਹਰਜਿੰਦਰ ਸਿੰਘ ਖਾਲਸਾ, ਸ. ਜਸਵਿੰਦਰ ਸਿੰਘ ਕਾਕਾ, ਸ. ਜਸਪਾਲ ਸਿੰਘ ‘ਹਰਮਨ ਸਟਾਰ’, ਭਾਈਆ ਪਾਲ ਸਿੰਘ ਧਨੋਆ, ਸ. ਹਰਭਜਨ ਸਿੰਘ ਮਠਾੜੂ, ਸ. ਕੇਵਲ ਸਿੰਘ ਬਰਨਾਲਾ, ਸ. ਜਸਵੰਤ ਸਿੰਘ ਰੋਡੇ, ਸ. ਨਿਸ਼ਾਨ ਸਿੰਘ, ਰਾਜਵਿੰਦਰ ਸਿੰਘ ਰਾਜਾ, ਸ. ਕੁਲਵਿੰਦਰ ਸਿੰਘ ਪੱਡਾ, ਸ. ਸੁਖਜਿੰਦਰ ਸਿੰਘ ਸੁੱਖੀ, ਸ. ਉ¤ਤਮਜੀਤ ਸਿੰਘ ਰਾਜਾਤਾਲ, ਸ. ਕਰਮਜੀਤ ਸਿੰਘ ਖਾਲਸਾ, ਉਸਤਾਦ ਗੁਰਬਚਨ ਸਿੰਘ, ਭਾਈ ਲਾਭ ਸਿੰਘ, ਧਾਰਮਿਕ ਪ੍ਰਚਾਰਕ ਸ. ਅਵਤਾਰ ਸਿੰਘ, ਸ. ਗੁਰਦੇਵ ਸਿੰਘ, ਸ. ਤਰਸੇਮ ਸਿੰਘ ਢੱਡੀਕੇ, ਸ. ਬਲਜੀਤ ਸਿੰਘ ਕੁਇੱਕ ਮਿਕਸ, ਸ. ਜੋਧ ਸਿੰਘ ਸ੍ਰੀ ਅੰਮ੍ਰਿਤਸਰ ਸਾਹਿਬ, ਸ. ਹਰਦੀਪ ਸਿੰਘ ਤਪਾ ਮੰਡੀ ਦੀ ਅਗਵਾਈ ਵਿੱਚ ‘ਸਰਾਦਰੀ ਜਸਤਾਰ ਕਲੱਬ ਦੀ ਵੱਡੀ ਟੀਮ, ਸ. ਮਨਪ੍ਰੀਤ ਸਿੰਘ ਸਾਹੋਵਾਲ, ਸ. ਹਰਬੰਸ ਸਿੰਘ ਬਠਿੰਡਾ ਜਨਰਲ ਟਰਾਂਸਪੋਰਟ, ਸ. ਜਸਵੰਤ ਸਿੰਘ ਬਿੱਟਾ ਏ.ਸੀ. ਮਕੈਨਿਕ, ਭਾਈ ਮਲਕੀਤ ਸਿੰਘ ਅਲ ਫਾਰਸ ਤੋਂ ਇਲਾਵਾ ਕਈ ਗੁਰਸਿੱਖ ਪਤਵੰਤੇ ਹਾਜ਼ਰ ਸਨ।

WRITTEN BY