Skip to content
Independent perspectives. Global stories.
BREAKING

ਸਿੱਧੀ ਟੱਕਰ ’ਚ ਕਾਰ ਸਵਾਰ ਹਲਾਕ

Share this story

ਮ੍ਰਿਤਕ ਫੌਜੀ ਸਾਥੀ ਸਮੇਤ ਪਿੰਡ ਮ¤ਲੀਆਂ ਵਿਖੇ ਭੂਆ ਦੇ ਪਰਿਵਾਰ ਨੂੰ ਜਾ ਰਿਹਾ ਸੀ ਮਿਲਣ


ਕਾਹਨੂੰਵਾਨ, 28 ਮਈ (ਡਾ.ਜਸਪਾਲ ਸਿੰਘ ਭਿੱਟੇਵੱਡ)- ਸੋਮਵਾਰ ਦੁਪਹਿਰ ਦੇ ਸਮੇਂ ਪੁਲ ਸਠਿਆਲੀ ਕੋਲ ਪਿੰਡ ਕਾਲਾ ਬਾਲਾ ਨੇੜੇ ਇਕ ਆਈ ਟਵੰਟੀ ਕਾਰ ਅਤੇ 407 ਕੈਂਟਰ ਗ¤ਡੀ ਦੀ ਆਹਮੋ ਸਾਹਮਣੀ ਟ¤ਕਰ ਹੋ ਗਈ। ਜਿਸ ਦੇ ਚਲਦਿਆਂ ਕਾਰ ਸਵਾਰ ਦੋਵੇਂ ਨੌਜਵਾਨ ਘਟਨਾ ਸਥਾਨ ਉ¤ਤੇ ਹੀ ਮਾਰੇ ਗਏ। ਮੌਕੇ ਤੋਂ ਇਕ¤ਤਰ ਕੀਤੀ ਜਾਣਕਾਰੀ ਅਨੁਸਾਰ ਅਮਰਦੀਪ ਸਿੰਘ ਪੁ¤ਤਰ ਬਲਬੀਰ ਸਿੰਘ ਵਾਸੀ ਲਮੀਣ ਜਿਲ੍ਹਾ ਹੁਸ਼ਿਆਰਪੁਰ ਅਤੇ ਸੁਨੀਲ ਕੁਮਾਰ ਵਾਸੀ ਐਮਾਂ ਜਿਲ੍ਹਾ ਹੁਸ਼ਿਆਰਪੁਰ ਆਈ ਟਵੰਟੀ ਕਾਰ ਐਚ ਪੀ 72ਬੀ9660 ਕਾਰ ਉ¤ਤੇ ਸਵਾਰ ਹੋ ਕੇ ਪਿੰਡ ਮ¤ਲੀਆਂ ਜਿਲ੍ਹਾ ਗੁਰਦਾਸਪੁਰ ਵਿਖੇ ਆਪਣੀ ਭੂਆ ਦੇ ਪਰਿਵਾਰ ਨੂੰ ਮਿਲਣ ਜਾ ਰਹੇ ਸਨ ਅਤੇ ਪਿੰਡ ਮ¤ਲੀਆਂ ਤੋਂ 2 ਕਿਲੋਮੀਟਰ ਪਹਿਲਾਂ ਹੀ ਇਕ ਤਿਖੇ ਮੋੜ ਤੇ ਜਾਨਲੇਵਾ ਹਾਦਸਾ ਉਹਨਾਂ ਦੀ ਗ¤ਡੀ ਨਾਲ ਵਾਪਰ ਗਿਆ। ਹਾਦਸੇ ਤੋਂ ਬਾਅਦ ਕਾਫੀ ਸਮੇਂ ਤ¤ਕ ਕੋਈ ਰਾਹਗੀਰ ਜਾਂ ਨੇੜਲੇ ਪਿੰਡਾਂ ਦਾ ਵਿਅਕਤੀ ਨਾ ਪਹੁੰਚਿਆ। ਹਾਦਸਾ ਏਨਾ ਗੰਭੀਰ ਸੀ ਕਿ ਕਾਰ ਦੇ 407 ਗ¤ਡੀ ਨਾਲ ਟਕਰਾਉਣ ਉ¤ਤੇ ਪਰਖ¤ਚੇ ਉ¤ਡ ਗਏ। ਇਸ ਤੋਂ ਬਾਅਦ ਕੁਝ ਰਾਹਗੀਰਾਂ ਅਤੇ ਪੁਲਿਸ ਨੇ ਮੌਕੇ ਉ¤ਤੇ ਪਹੁੰਚ ਕੇ ਗ¤ਡੀ ਵਿ¤ਚ ਫਸੇ ਮ੍ਰਿਤਕ ਨੌਜਵਾਨਾਂ ਨੂੰ ਬੜੀ ਮੁਸ਼ਕਿਲ ਨਾਲ ਬਾਹਰ ਕ¤ਢਿਆ। ਇਸ ਮੌਕੇ ਸੂਬੇਦਾਰ ਹਰਜੀਤ ਸਿੰਘ ਨੇ ਦ¤ਸਿਆ ਕਿ ਗ¤ਡੀ ਦਾ ਚਾਲਕ ਉਸ ਦੇ ਸਹੁਰਾ ਪਰਿਵਾਰ ਦਾ ਨੌਜਵਾਨ ਅਤੇ ਫੌਜ ਵਿ¤ਚ ਨੌਕਰੀ ਕਰਦਾ ਸੀ ਅਤੇ ਪਿੰਡ 15 ਦਿਨ ਦੀ ਛੁ¤ਟੀ ਕ¤ਟਣ ਲਈ ਆਇਆ ਹੋਇਆ ਸੀ। ਉਸ ਮੌਕੇ ਕੁਝ ਸਥਾਨਕ ਲੋਕਾਂ ਨੇ ਦ¤ਸਿਆ ਕਿ ਸੜਕ ਦੇ ਇਸ ਤਿ¤ਖੇ ਮੋੜ ਉ¤ਤੇ ਪਹਿਲਾਂ ਵੀ ਅਨੇਕਾਂ ਹਾਦਸੇ ਹੋ ਚੁ¤ਕੇ ਅਤੇ ਕਈ ਕੀਮਤੀ ਜਾਨਾਂ ਵੀ ਹਾਦਸਿਆ ਦੀ ਭੇਟ ਚੜੀਆਂ ਹਨ। ਇਸ ਹਾਦਸੇ ਦੀ ਪੜਤਾਲ ਕਰ ਰਹੇ ਪੁਲਿਸ ਅਧਿਕਾਰੀ ਸੁਖਜੀਤ ਸਿੰਘ ਨੇ ਦ¤ਸਿਆ ਕਿ ਮ੍ਰਿਤਕਾਂ ਦੀਆਂ ਲਾਸਾਂ ਸਿਵਲ ਹਸਪਤਾਲ ਗੁਰਦਾਸਪੁਰ ਦੇ ਮੁਰਦਾ ਘਰ ਵਿ¤ਚ ਰ¤ਖ ਦਿ¤ਤੀਆਂ ਗਈਆ ਹਨ। ਉਹਨਾਂ ਦ¤ਸਿਆ ਕਿ ਹਾਦਸਾ ਗ੍ਰਸਤ ਕੈਂਟਰ ਬਟਾਲਾ ਤੋਂ ਖੇਤੀ ਵਿ¤ਚ ਵਰਤੀਆਂ ਜਾਣ ਵਾਲੀਆਂ ਦਵਾਈਆਂ ਦੀ ਸਪਲਾਈ ਦੇਣ ਲਈ ਕਾਹਨੂੰਵਾਨ ਦੀ ਤਰਫ ਆ ਰਿਹਾ ਸੀ। ਜਦੋਂ ਹਾਦਸਾ ਗ੍ਰਸਤ ਹੋ ਗਿਆ ਅਤੇ ਕੈਂਟਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਵ¤ਲੋਂ ਗ¤ਡੀਆਂ ਕਬਜੇ ਵਿ¤ਚ ਲੈ ਕੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।

WRITTEN BY