Skip to content
Independent perspectives. Global stories.
BREAKING

ਮੇਹਰ ਚੰਦ ਕਾਲਜ ਦੇ ਵਿਦਿਆਰਥੀਆਂ ਨੇ ਪਲਾਸਟਿਕ ਨਾਲ ਨਜਿੱਠਣ ਲਈ ਬਣਾਇਆ ਇੱਕ ‘ਅਨੋਖਾ ਪ੍ਰਾਜੈਕਟ’

Share this story

ਜਲੰਧਰ, 28 ਮਈ (ਪੰਜਾਬ ਟਾਇਮਜ਼ ਬਿਊਰੋ)-ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਦੀ ਰਹਨੁਮਾਈ ਹੇਠ ਅਤੇ ਮੁੱਖੀ ਵਿਭਾਗ ਪ੍ਰੋ. ਕਸ਼ਮੀਰ ਕੁਮਾਰ ਦੀ ਯੋਗ ਅਗਵਾਈ ਵਿੱਚ ਮੇਹਰ ਚੰਦ ਬਹੁਤਕਨੀਕੀ ਕਾਲਜ ਇਲੈਕਟ੍ਰੀਕਲ ਵਿਭਾਗ ਦੂਸਰੀ ਸ਼ਿਫਟ ਦੇ ਵਿੱਦਿਆਰਥੀਆਂ ਨੇ ਪਲਾਸਟਿੱਕ ਨਾਲ ਨਜਿੱਠਣ ਦਾ ਇੱਕ ਅਨੋਖਾ ਪ੍ਰਜੈਕਟ ਬਣਾਇਆ।ਠਈਕੋ ਇੰਨਸਾਈਨੇਟਰ ਜੰਨਰੇਟਰੂ ਦੇ ਨਾਮ ਨਾਲ ਜਾਣੇ ਜਾਂਦੇ ਇਸ ਪ੍ਰਜੈਕਟ ਰਾਹੀ ਫਾਲਤੂ ਪਲਾਸਟਿੱਕ ਨੂੰ ਉ¤ਚ ਤਾਪਮਾਨ ਤੇ ਗਰਮ ਕਰਕੇ ਭਸਮ ਕੀਤਾ ਜਾਂਦਾ ਹੈ।ਉਸ ਵਿੱਚੋ ਨਿਕਲੇ ਤੇਲ ਨੂੰ ਜਿੱਥੇ ਭਾਫ ਦੇ ਰੂਪ ਵਿੱਚ ਪਾਣੀ ਦੀ ਤਹਿ ਓੁਪਰ ਕੱਚੇ ਤੇਲ ਦੇ ਰੂਪ ਵਿੱਚ ਇਕੱਠਾ ਕੀਤਾ ਜਾਦਾ ਹੈ ਓੁਥੇ ਭਾਫ ਨੂੰ ਬਿਜਲੀ ਪੈਦਾ ਕਰਨ ਲਈ ਵੀ ਵਰਤਿਆ ਜਾਂਦਾ ਹੈ।ਪਲਾਸਟਿੱਕ ਦੇ ਬਚੇ ਹੋਏ ਭਸਮ ਦੀ ਵਰਤੋ ਸੜਕਾਂ ਬਨਾਉਣ ਲਈ ਕੀਤੀ ਜਾਂਦੀ ਹੈ। ਇਸ ਪ੍ਰਜੈਕਟ ਰਾਹੀ ਫਾਲਤੂ ਪਲਾਸਟਿੱਕ ਤਾਂ ਨਜਿੱਠੀ ਹੀ ਜਾਂਦੀ ਹੈ ਅਤੇ ਵਾਤਾਵਰਨ ਵੀ ਸੁਰੱਖਿਅਤ ਰਹਿੰਦਾ ਹੈ। ਅਜੋਕੇ ਸਮੇਂ ਦੀ ਲੋੜ ਨੂੰ ਮੁੱਖ ਰੱਖਦਿਆਂ ਇਸ ਅਨੋਖੇ ਪ੍ਰਜੈਕਟ ਨੂੰ ਅਨੂੰਪ ਸੰਧੂ, ਬਲਰਾਜ ਸਿੰਘ, ਹਰਸ਼, ਜਸਕਰਨ ਸਿੰਘ ਅਤੇ ਰਵਿੰਦਰ ਕੁਮਾਰ ਨੇ ਸਟਾਫ ਮੈਬਰਾਂ ਦੀ ਮੱਦਦ ਨਾਲ ਨੇਪਰੇ ਚਾੜਿਆ।

WRITTEN BY