ਜਲੰਧਰ, 27 ਮਈ (ਪੰਜਾਬ ਟਾਇਮਜ਼ ਬਿਊਰੋ)-ਸ਼ਤਰੰਜ ਦਾ ਖਿਡਾਰੀ ਜੀਵਨ ਵਿੱਚ ਸ਼ੁਰੂਆਤੀ ਜਰੂਰ ਹੁੰਦਾ ਹੈ, ਇਸ ਦੇ ਚਲਦੇ ਚੈਸ ਖੇਡ ਦਾ ਚੈਂਪੀਅਨ ਤਿਆਰ ਕਰਨ ਦੇ ਮੰਤਵ ਨਾਲ ਸੀਟੀ ਵਰਲਡ ਸਕੂਲ ਵਿਖੇ ਦੋ ਦਿਨਾਂ ਆਯੋਜਿਤ ਸ਼ਤਰੰਜ ਮੁਕਾਬਲਾ ਹੋਇਆ ਸੰਪਨ। ਇਸ ਵਿੱਚ 100 ਤੋਂ ਵੀ ਵੱਧ ਖਿਡਾਰੀਆਂ ਵਲੋਂ ਭਾਗ ਲਿਆ ਗਿਆ। ਇਸ ਸਮਾਗਮ ਵਿੱਚ ਸੀਟੀ ਗਰੁੱਪ ਦੇ ਚੇਅਰਮੈਨ ਸ. ਚਰਣਜੀਤ ਸਿੰਘ ਚੰਨੀ, ਮੈਨੇਜਿੰਗ ਡਾਇਰੈਕਟਰ ਸ਼੍ਰੀ ਮਨਬੀਰ ਸਿੰਘ, ਸੀਟੀ ਵਰਲਡ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਮਧੂ ਸ਼ਰਮਾ, ਜੇਸੀਏ ਦੇ ਉੱਪ ਪ੍ਰਧਾਨ ਸ਼੍ਰੀ ਅਸ਼ਵਨੀ ਤੀਵਾੜੀ ਅਤੇ ਸਕੱਤਰ ਸ਼੍ਰੀ ਮੁਨੀਸ਼ ਥਾਪਰ ਮੌਜੂਦ ਸਨ। ਇਹ ਖੇਡ ਅੰਡਰ-7, 11,15 ਅਤੇ 19 ਵਿਚਾਲੇ ਖੇਡੀਆ ਗਿਆ। ਅੰਡਰ-7 ਓਪਨ ਵਰਗ ਵਿੱਚ ਅਗਾਮ ਟਨਡਨ ਨੇ ਪਹਿਲਾ ਅਤੇ ਆਰਵ ਸਿੰਗਲਾ ਨੇ ਦੂਜਾ ਅਤੇ ਅੰਡਰ-7 ਲੜਕਿਆਂ ਵਿੱਚ ਚਿੱਨਰ ਗੋਯੇਲ ਨੇ ਪਹਿਲਾ ਅਤੇ ਆਰਿਕਾ ਕਪੂਰ ਨੇ ਦੂਜਾ, ਅੰਡਰ 11 ਓਪਨ ਵਰਗ ਵਿੱਚ ਤਨਮਯੇ ਜੈਨ ਨੇ ਪਹਿਲਾ ਅਤੇ ਧੈਰਯ ਅਗਰਵਾਲ ਨੇ ਦੂਜਾ ਸਥਾਨ, ਅੰਡਰ 11 ਲੜਕਿਆਂ ਦੇ ਵਰਗ ਵਿੱਚ ਅਨਾਹਿਤਾ ਵਰਮਾ ਨੇ ਪਹਿਲਾ ਅਤੇ ਟੀਯਾ ਸੇਟਿਆ ਨੇ ਦੂਜਾ ਸਥਾਨ, ਅੰਡਰ 15 ਦੇ ਓਪਨ ਵਰਗ ਵਿੱਚ ਧਿਰੇਨ ਨੇ ਪਹਿਲਾ ਅਤੇ ਨੀਗਜ ਜੈਨ ਨੇ ਦੂਜਾ ਸਥਾਨ, ਅੰਡਰ 15 ਲੜਕਿਆਂ ਦੇ ਵਰਗ ਵਿੱਚ ਨੁਪੁੱਰ ਕੰਡਾ ਨੇ ਪਹਿਲਾ ਅਤੇ ਧੰਨਸ਼ੀਕਾ ਜੈਨ ਨੇ ਦੂਜਾ ਸਥਾਨ, ਅੰਡਰ 19 ਓਪਨ ਵਰਗ ਵਿੱਚ ਦੁਸ਼ਅੰਤ ਸ਼ਰਮਾ ਨੇ ਪਹਿਲਾ ਅਤੇ ਅੰਨਸ਼ੁਲ ਮੇਹਤਾ ਨੇ ਦੂਜਾ ਸਥਾਨ ਹਾਸਲ ਕੀਤਾ। ਇਸ ਵਿੱਚ ਮਨੰੱਨ ਗੁਪਤਾ ਅਤੇ ਸਾਇਨਾ ਗਰਗ ਨੇ ਬੈਸਟ ਯੰਗਸਟ ਦਾ ਖਿਤਾਬ ਹਾਸਲ ਕਿਤਾ ਅਤੇ ਵੈਭਵ ਕਲੇਰ, ਪ੍ਰਥਮ ਗਰਗ ਅਤੇ ਕਾਸ਼ਵੀ ਮਾਡੋਰ ਨੂੰ ਬੈਸਟ ਸੀਟੀ ਵਰਲਡ ਦਾ ਖਿਤਾਬ ਮਿਲਿਆ।
ਸੀਟੀ ਵਰਲਡ ਸਕੂਲ ਵਿਖੇ ਦੋ ਰੋਜ਼ਾ ਚੈਸ ਮੁਕਾਬਲਾ ਸਮਾਪਤ



