ਤਲਵੰਡੀ ਸਾਬੋ, 27 ਮਈ (ਰਾਮ ਰੇਸ਼ਮ ਸ਼ਰਨ)-ਸੀ.ਬੀ.ਐਸ.ਸੀ. ਬੋਰਡ ਵਲੋਂ ਐਲਾਨੇ ਗਏ 12 ਵੀਂ ਦੇ ਨਤੀਜੇ ਦੌਰਾਨ ਸ੍ਰੀ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾ ਨਤੀਜਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸੌ ਪ੍ਰਤੀਸ਼ਤ ਰਿਹਾ ਹੈ।ਸਕੂਲ ਦੇ ਪ੍ਰਿੰਸੀਪਲ ਮੈਡਮ ਸੁਜਾਤਾ ਜਿਸੂਜਾ ਨੇ ਦਸਿਆ ਕਿ ਸਕੂਲ ਦੇ ਕੁਲ 30 ਵਿਦਿਆਰ ਆਂ ਨੇ ਇਸ ਸਾਲ ਪ੍ਰੀਖਿਆ ਦਿਤੀ ਸੀ ਜਿਸ ਵਿਚ 17 ਆਰਟਸ,1ਕਾਮਰਸ,5 ਮੈਡੀਕਲ ਅਤੇ 7 ਨਾਨ ਮੈਡੀਕਲ ਦੇ ਵਿਦਿਆਰਥੀ ਸਨ ਅਤੇ ਸਾਰੇ ਹੀ ਵਿਦਿਆਰਥੀ ਚੰਗੇ ਅੰਕ ਹਾਸਲ ਕਰਕੇ ਪਾਸ ਹੋਏ ਹਨ।ਮੈਡੀਕਲ ਵਿਸ਼ੇ ਦੇ ਵਿਦਿਆਰਥੀਆਂ ਵਿਚੋਂ ਸਕੂਲ ਦੇ ਹਰਦੀਪ ਕੌਰ ਨੇ (84.6%) ਨਾਲ ਪਹਿਲਾ ਅਤੇ ਦਿਲਜੋਤ ਕੌਰ ਨੇ (70.6 %) ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਹਾਸਲ ਕੀਤਾ ਹੈ ਜਦੋਂ ਕਿ ਨਾਨ ਮੈਡੀਕਲ ਵਿਚੋਂ ਸਕੂਲ ਦੀ ਜਸਪ੍ਰੀਤ ਕੌਰ ਨੇ (93%)ਪਹਿਲੇ ਸਥਾਨ ਅਤੇ ਰਾਜਵਿੰਦਰ ਸਿੰਘ ਨੇ (71.2 %) ਨਾਲ ਦੂਜੇ ਸਥਾਨ ਤੇ ਕਬਜ਼ਾ ਕੀਤਾ ਹੈ ।ਆਰਟਸ ਗੁਰਪ ਵਿਚੋਂ ਮਨਜੀਤ ਸਿੰਘ (77.4%) ਅਤੇ ਹਰਮਨਦੀਪ ਕੌਰ (77.4%) ਦੋਵਾਂ ਨੇ ਪਹਿਲਾ ਅਤੇ ਰਤਨਪਾਲ ਕੋਰ (75%) ਨੇ ਦੂਜਾ ਸਥਾਨ ਹਾਸਲ ਕੀਤਾ ।ਸਕੂਲ ਦੇ ਮੈਨੇਜਰ ਕਮ ਐਸ.ਡੀ.ਐਮ. ਸ੍ਰ. ਵਰਿੰਦਰ ਸਿੰਘ ਨੇ ਸਕੂਲ ਪ੍ਰਿੰਸੀਪਲ,ਸਟਾਫ ਅਤੇ ਬਚਿਆਂ ਨੂੰ ਚੰਗਾ ਨਤੀਜਾ ਆਉਣ ਤੇ ਵਧਾਈ ਦਿੰਦੇ ਹੋਏ ਅਗੇ ਤੋਂ ਹੋਰ ਮਿਹਨਤ ਕਰਕੇ ਪੁਜ਼ੀਸਨਾਂ ਹਾਸਲ ਕਰਨ ਦੀ ਪ੍ਰੇਰਨਾ ਦਿਤੀ ਜਦੋਂ ਕਿ ਸਕੂਲ ਪ੍ਰਿੰਸੀਪਲ ਮੈਡਮ ਸੁਜਤਾ ਜਿਸੂਜਾ ਨੇ ਇਸ ਪ੍ਰਾਪਤੀ ਦਾ ਸਿਹਰਾ ਸਕੂਲ ਸਟਾਫ ਅਤੇ ਬਚਿਆਂ ਦੀ ਮਿਹਨਤ ਨੂੰ ਦਿੰਦਿਆਂ ਅਧਿਆਪਕਾਂ ਨੂੰ ਵਧਾਈ ਦੇਣ ਦੇ ਨਾਲ ਨਾਲ ਇਸੇ ਤਰ੍ਹਾਂ ਸਮਰਪਿਤ ਭਾਵਨਾ ਨਾਲ ਸੇਵਾ ਕਰਦੇ ਰਹਿਣ ਦਾ ਬਚਨ ਦੁਹਰਾਇਆ ।
ਸ਼੍ਰੀ ਦਸਮੇਸ਼ ਪਬਲਿਕ ਸਕੂਲ ਤਲਵੰਡੀ ਸਾਬੋ ਦਾ ਨਤੀਜਾ ਰਿਹਾ ਸੌ ਫੀਸਦੀ



