Skip to content
Independent perspectives. Global stories.
BREAKING

ਅਜਾਦੀ ਦੀ ਲੜਾਈ ਵਿਚ ਅਪਣਾਈ ਵਿਚਾਰਧਾਰਾ ਨੇ ਸੁਚੱਜੇ ਸਮਾਜ ਦੀ ਸਿਰਜਣਾ ਕੀਤੀ-ਸਪੀਕਰ ਰਾਣਾ ਕੇ ਪੀ ਸਿੰਘ.

Share this story

ਸਰ੍ੀ ਅਨੰਦਪੁਰ ਸਾਹਿਬ – ਸਤੰਤਰਤਾ ਸੰਗਰਾਮੀ ਸ. ਰਤਨ ਸਿੰਘ ਢੇਰ ਸਾਬਕਾ ਚੇਅਰਮੈਨ ਜਿਲਹ੍ਾ ਪਰ੍ਸੀਦ ਰੂਪਨਗਰ ਇਕ ਅਦਰਸ਼ਵਾਦੀ ਸ਼ਖਸੀਅਤ ਸਨ. ਅਜਾਦੀ ਲੜਾਈ ਵਿਚ ਜਿਹੜੀ ਵਿਚਾਰਧਾਰਾ ਉਹਨਾਂ ਨੇ ਅਪਣਾਈ ਸੀ ਉਸ ਵਿਚਾਰਧਾਰਾ ਨੇ ਹੀ ਅੱਜ ਦੇ ਸੁਚੱਜੇ ਅਤੇ ਸਾਰਥਕ ਸਮਾਜ ਦੀ ਸਿਰਜਣਾ ਕੀਤੀ ਹੈ. ਇਹ ਪਰ੍ਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰ ਪਾਲ ਸਿੰਘ ਨੇ ਅੱਜ ਗੁਰਦੁਆਰਾ ਗੁਰੂ ਹਰ ਰਾਏ ਸਾਹਿਬ ਡੇਰਾ ਡਮੇਲੀ ਲੋਧੀਪੁਰ ਸਰ੍ੀ ਅਨੰਦਪੁਰ ਸਾਹਿਬ ਵਿਖੇ ਸੰਤਤਰਤਾ ਸੰਗਰਾਮੀ ਸ. ਰਤਨ ਸਿੰਘ ਢੇ ,95, ਸਾਬਕਾ ਚੇਅਰਮੈਨ ਜਿਲਹ੍ਾ ਪਰ੍ਸੀਦ ਰੂਪਨਗਰ ਦੀ ਅੰਤਿਮ ਅਰਦਾਸ ਮੋਕੇ ਜੁੜੇ ਲੋਕਾਂ ਦੇ ਇਕ ਭਾਰੀ ਇਕਠ ਨੂੰ ਸੰਬੋਧਨ ਕਰਦੇ ਹੋਏ ਕੀਤਾ ਉਹਨਾਂ ਕਿਹਾ ਕਿ ਦੇਸ਼ ਦੀ ਅਜਾਦੀ ਤੋਂ ਪਹਿਲਾਂ ਕੁਝ ਇਨਸਾਫ ਪਸੰਦ ਅਤੇ ਦੇਸ਼ ਪਰ੍ੇਮੀ ਸਿਧਾਂਤਕ ਲੋਕਾਂ ਨੇ ਇਸ ਵਿਚਾਰਧਾਰਾ ਨੂੰ ਅਪਣਾਇਆ ਅਤੇ ਅਜਾਦੀ ਦੀ ਲੜਾਈ ਦਾ ਸੰਘਰਸ਼ ਸੁਰੂ ਕੀਤਾ. ਇਹਨਾਂ ਸੁਝਵਾਨ ਦੂਰ ਅੰਦੇਸ਼ੀ ਸੋਚ ਵਾਲੇ ਅਦਰਸ਼ਵਾਦੀ ਲੋਕਾਂ ਨੇ ਸਾਨੂੰ ਅਜਾਦੀ ਲੈ ਕੇ ਦਿੱਤੀ. ਜਿਸਦਾ ਨਿੱਘ ਅੱਜ ਅਸੀਂ ਮਾਣ ਰਹੇ ਹਾਂ ਉਹਨਾਂ ਕਿਹਾ ਕਿ ਇਸ ਲੜਾਈ ਵਿਚ ਉਹਨਾਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਦਿੱਤੀਆਂ ਅਤੇ ਕਿਸੇ ਵੀ ਲੋਬ ਲਾਲਚ ਨੂੰ ਸਵੀਕਾਰ ਨਹੀਂ ਕੀਤਾ ਜਿਸਦੀ ਬਦੋਲਤ ਅੱਜ ਇਹ ਸੁੱਚੇਜਾ ਤੇ ਸਾਫ ਸੁਧਰਾ ਸਮਾਜ ਸਿਰਜਿਆ ਗਿਆ ਹੈ. ਉਹਨਾਂ ਕਿਹਾ ਕਿ ਅਸੀਂ ਇਹਨਾਂ ਦੇਸ਼ ਪਰ੍ੇਮੀਆਂ ਦੇ ਵਲੋਂ ਕੀਤੇ ਜਿਕਰਯੋਗ ਉਪਰਾਲਿਆ ਨੂੰ ਸਦਾ ਯਾਦ ਰੱਖਦੇ ਹਾਂ. ਅੱਜ ਉਹਨਾਂ ਦੇ ਅੰਤਿਮ ਅਰਦਾਸ ਮੋਕੇ ਹਜੂਰੀ ਸਿੰਘ ਭਾਈ ਧਰਮਵੀਰ ਸਿੰਘ ਜੱਥੇ ਨੇ ਵੈਰਗਮਈ ਕੀਰਤਨ ਕੀਤਾ. ਇਸ ਮੋਕੇ ਸਾਬਕਾ ਐਮ ਐਲ ਏ ਭਾਗ ਸਿੰਘ, ਸਿਮਰਨਜੀਤ ਸਿੰਘ, ਬਾਬਾ ਜਰਨੈਲ ਸਿੰਘ, ਅਮਰਜੀਤ ਸਿੰਘ ਚਾਵਲਾ, ਬਲਵੰਤ ਸਿੰਘ ਬਾਠ, ਹਰਬੰਸ ਲਾਲ ਮਹਿਦਲੀ, ਅਮਰਜੀਤ ਸਿੰਘ ਸੈਣੀ, ਕਮਲ ਦੇਵ ਜੋਸ਼ੀ,ਕੋਸਲਰ ਨਰਿੰਦਰ ਸੈਣੀ, ਅਮਰਿੰਦਰਪਰ੍ੀਤ ਸਿੰਘ ਬਾਵਾ, ਹਕੀਮ ਹਰਮਿੰਦਰਪਾਲ ਸਿੰਘ ਮਿਨਹਾਸ, ਜਸਵੀਰ ਚੰਦ, ਸੁਖਵਿੰਦਰ ਸਿੰਘ ਵਿੱਕੀ, ਪਰ੍ੇਮ ਸਿੰਘ ਬਾਸੋਵਾਲ, ਜੈਲਦਾਰ ਸਤਵਿੰਦਰ ਸਿੰਘ ਚੈੜੀਆਂ, ਪਰ੍ੋ ਮਹਿੰਦਰ ਬਾਗੀ, ਸੰਤ ਬਾਬਾ ਲਾਭ ਸਿੰਘ, ਬਲਵੀਰ ਸਿੰਘ ਭੀਰੀ, ਤਜਿੰਦਰਪਾਲ ਸਿੰਘ ਸੰਧੂ ਸਾਬਕਾ ਚੇਅਰਮੇਨ ਐਸ ਐਸ ਬੋਰਡ, ਸ. ਪਰ੍ਤੀਮ ਸਿੰਘ ਸੇਵਾਮੁਕਤ ਆਈ ਏ ਐਸ, ਜਗਜੀਤ ਸਿੰਘ ਗੋਰਾ ਕੰਗ, ਡਾ ਆਤਮਾ ਸਿੰਘ, ਮੋਹਨ ਲਾਲ ਸੈਣੀ, ਬਾਬਾ ਤੀਰਥ ਸਿੰਘ,ਬਾਬਾ ਅਵਤਾਰ ਸਿੰਘ, ਬਾਬਾ ਪਰ੍ੇਮ ਸਿੰਘ ਭਲੜੀ, ਬਾਬਾ ਵਾਹਿਗੁਰੂ ਸਿੰਘ, ਗੁਰਚਰਨ ਸਿੰਘ ਕਟਵਾਲ, ਵਿਸਾਲ ਸ਼ਰਮਾ ਆਦਿ ਹਾਜ਼ਰ ਸਨ.

WRITTEN BY