Skip to content
Independent perspectives. Global stories.
BREAKING

ਸਰ੍ੀ ਅਨੰਦਪੁਰ ਸਾਹਿਬ ਵਿਚ 9 ਕਰੋੜ ਦੀ ਲਾਗਤ ਨਾਲ ਉਸਾਰਿਆ ਜਾਵੇਗਾ ਬਾਈਪਾਸ-ਸਪੀਕਰ ਰਾਣਾ ਕੇ ਪੀ ਸਿੰਘ.

Share this story

ਅਵਾਜਾਈ ਦੇ ਪਰ੍ਬੰਧ ਸੰਚਾਰੂ ਕਰਨ ਦੀ ਦਿਸ਼ਾ ਵਿਚ ਇਕ ਵੱਡਾ ਉਪਰਾਲਾ.
ਸਰ੍ੀ ਅਨੰਦਪੁਰ ਸਾਹਿਬ – ਸਰ੍ੀ ਅਨੰਦਪੁਰ ਸਾਹਿਬ ਨੂੰ ਟਰੈਫਿਕ ਜਾਮ ਦੀ ਸਮੱਸਿਆ ਤੋਂ ਨਿਜਾਤ ਦੇਣ ਲਈ ਅਤੇ ਇਥੇ ਹੋਲੇ ਮਹੱਲੇ, ਵਿਸਾਖੀ ਅਤੇ ਸਾਵਨ ਅਸ਼ਟਮੀ ਦੇ ਤਿਉਹਾਰਾ ਮੋਕੇ ਸੰਗਤਾ ਨੂੰ ਆਵਾਜਾਈ ਦੀਆਂ ਬੇਹੱਤਰ ਸਹੂਲਤਾਂ ਦੇਣ ਲਈ 9 ਕਰੋੜ ਰੁਪਏ ਦੀ ਲਾਗਤ ਨਾਲ ਇਕ ਬਾਈਪਾਸ ਉਸਾਰਿਆ ਜਾਵੇਗਾ ਜੋ ਬਰਸਾਤਾ ਦੇ ਮੋਸਮ ਵਿਚ ਸੰਭਾਵੀ ਹੜਹ੍ਾ ਤੋਂ ਵੀ ਇਸ ਇਲਾਕੇ ਕਿਸਾਨਾਂ ਦੀਆਂ ਫਸਲਾਂ ਦੇ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਵਿਚ ਸਹਾਇਕ ਸਿੱਧ ਹੋਵੇਗਾ. ਇਹ ਪਰ੍ਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰ ਪਾਲ ਸਿੰਘ ਨੇ ਅੱਜ ਸਥਾਨਕ ਪਾਵਰ ਕਾਮ ਰੈਸਟ ਹਾਊਸ ਵਿਖੇ ਇਲਾਕੇ ਦੇ ਪੰਤਵੱਤੇ ਨਾਗਰਿਕਾ ਨਾਲ ਇਕ ਵਿਸੇਸ ਬੈਠਕ ਉਪਰੰਤ ਪਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਕੀਤਾ. ਉਹਨਾਂ ਕਿਹਾ ਕਿ ਉਤਰੀ ਭਾਰਤ ਦੇ ਪਰ੍ਸਿੱਧ ਸਕਤੀ ਪੀਠ ਮਾਤਾ ਸਰ੍ੀ ਨੈਣਾ ਦੇਵੀ ਹਿਮਾਚਲ ਪਰ੍ਦੇਸ਼ ਵਿਖੇ ਸਾਵਨ ਅਸ਼ਟਮੀ ਦੇ ਤਿਉਹਾਰ ਮੋਕੇ ਲੱਗਣ ਵਾਲੇ ਮੇਲੇ ਦੋਰਾਨ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾ ਸਰ੍ੀ ਅਨੰਦਪੁਰ ਸਾਹਿਬ, ਸਰ੍ੀ ਕੀਰਤਪੁਰ ਸਾਹਿਬ, ਨੰਗਲ ਅਤੇ ਗੜਸੰਕਰ ਦੇ ਰਸਤੇ ਇਥੇ ਪੁੱਜਦੇ ਹਨ. ਇਸ ਮੋਕੇ ਸੰਗਤਾ ਦੀ ਭਾਰੀ ਆਮਦ ਕਾਰਨ ਟਰੈਫਿਕ ਜਾਮ ਲੱਗਦੇ ਹਨ ਇਸੇਤਰਹ੍ਾ ਸਿੱਖ ਕੋਮ ਦੇ ਸ਼ਾਨਾਮੱਤੇ ਇਤਿਹਾਸ ਦੇ ਪਰ੍ਤੀਕ ਕੌਮੀ ਤਿਉਹਾਰ ਹੋਲੇ ਮਹੱਲੇ ਮੋਕੇ ਵੀ ਲੱਖਾਂ ਸਰਧਾਲੂ ਸਰ੍ੀ ਅਨੰਦਪੁਰ ਸਾਹਿਬ ਆਉਦੇ ਹਨ. ਉਹਨਾਂ ਦੱਸਿਆ ਕਿ ਖਾਲਸੇ ਦੇ ਜਨਮ ਸਥਾਨ ਸਰ੍ੀ ਅਨੰਦਪੁਰ ਸਾਹਿਬ ਵਿਖੇ ਵਿਸਾਖੀ ਮੋਕੇ ਵੀ ਲੱਖਾ ਸੰਗਤਾ ਦੀ ਆਮਦ ਹੋ ਜਾਂਦੀ ਹੈ ਅਤੇ ਹਜਾਰਾ ਲੋਕ ਰੋਜਾਨਾਂ ਗੁਰਦੁਆਰਾ ਪਤਾਲਪੁਰੀ ਸਾਹਿਬ ਕੀਰਤਪੁਰ ਸਾਹਿਬ ਆਉਦੇ ਹਨ. ਨੰਗਲ ਦੇ ਭਾਖੜਾ ਡੈਮ ਵਿਖੇ ਵੀ ਸੈਲਾਨੀਆਂ ਦੀ ਆਮਦ ਵੱਧ ਰਹੀ ਹੈ. ਅਤੇ ਰੋਜਾਨਾਂ ਹਜਾਰਾ ਲੋਕ ਵਿਰਾਸਤ-ਏ-ਖਾਲਸਾ ਦੇ ਦਰਸ਼ਨ ਦੀਦਾਰ ਕਰਨ ਲਈ ਇਥੇ ਆ ਰਹੇ ਹਨ ਜਿਸ ਕਾਰਨ ਇਥੇ ਲਗਾਤਾਰ ਅਵਾਜਾਈ ਵੱਧ ਰਹੀ ਹੈ ਇਸਲਈ ਅਸੀਂ ਇਹ ਫੈਸਲਾ ਕੀਤਾ ਹੈ ਕਿ ਹੁਣ ਸਰ੍ੀ ਅਨੰਦਪੁਰ ਸਾਹਿਬ ਦੇ ਆਲੇ ਦੁਆਲੇ ਇਕ ਬਾਈਪਾਸ ਦੀ ਉਸਾਰੀ ਕਰਵਾਈ ਜਾਵੇ ਤਾਂ ਜੋ ਦੂਰ ਦਰਾਢੇ ਆਉਣ ਜਾਉਣ ਵਾਲੇ ਲੋਕਾਂ ਨੁੰ ਸੰਚਾਰੂ ਅਵਾਜਾਈ ਦਾ ਪਰ੍ਬੰਧ ਕੀਤਾ ਜਾ ਸਕੇ ਅਤੇ ਟਰੈਫਿਕ ਜਾਮ ਦੀ ਸਮੱਸਿਆ ਤੋਂ ਨਿਜਾਤ ਮਿਲ ਸਕੇ. ਉਹਨਾ ਕਿਹਾ ਕਿ ਇਸਦੇ ਲਈ ਬਾਈਪਾਸ ਦੀ ਯੋਜਨਾ ਤਿਆਰ ਕੀਤੀ ਹੈ ਜਿਸ ਉਤੇ 9 ਕਰੋੜ ਰੁਪਏ ਖਰਚ ਆਉਣੇ ਅਤੇ ਇਹ ਬਾਈਪਾਸ ਇਸ ਇਲਾਕੇ ਦੇ ਲੋਕਾਂ ਲਈ ਇਕ ਵਰਦਾਨ ਸਿਧ ਹੋਵੇਗਾ. ਇਸ ਮੋਕੇ ਕੋਸ਼ਲਰ ਨਰਿੰਦਰ ਸੈਣੀ, ਹਰਬੰਸ ਲਾਲ ਮਹਿਦਲੀ, ਕਮਲਦੇਵ ਜੋਸ਼ੀ, ਪਰ੍ੇਮ ਸਿੰਘ ਬਾਸੋਵਾਲ, ਹਰਕੀਰਤ ਸਿੰਘ ਮਿਨਿਆਸ, ਰਾਮ ਪਿਆਰੀ ਗੰਗਾ, ਮਨਮੋਹਨ ਸਿੰਘ, ਡਾ ਆਤਮਾ ਸਿੰਘ, ਮਨਿੰਦਰ ਰਾਣਾ, ਵਿਸਾਲ ਸ਼ਰਮਾ, ਸੰਗਰਾਮ ਸਿੰਘ, ਚੰਦਨ ਨੱਡਾ, ਚੂਹੜ ਸਿੰਘ ਬੱਡਲ, ਰਣਜੀਤ ਸਿੰਘ ਦਬੂੜ, ਰਜਿੰਦਰ ਸਿੰਘ ਦਬੂੜ ਆਦਿ ਹਾਜ਼ਰ ਸਨ.

WRITTEN BY