ਰੂਪਨਗਰ 26 ਮਈ (ਲਾਡੀ ਖਾਬੜਾ) ਅਜ ਹਲਕਾ ਸ੍ਰੀ ਚਮਕੌਰ ਸਹਿਬ ਦੇ ਪਿੰਡ ਗੋਸਲਾ ਵਿਚ ਤਿੰਨ ਪਰਿਵਾਰਾ ਦੇ 15 ਦੇ ਕਰੀਬ ਮੇਂਬਰ ਕਾਂਗਰਸ ਪਾਰਟੀ ਦਾ ਸਾਥ ਛਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ । ਆਪ ਵਿਚ ਸ਼ਾਮਲ ਹੋਏ ਇਨ੍ਹਾਂ ਪਰਿਵਾਰਾ ਵਲੋਂ ਪਿੰਡ ਵਿਚ ਇਕੱਠ ਕਰ ਕੇ ਖੁਦ ਸਾਰਾ ਪ੍ਰਬੰਧ ਕੀਤਾ ਗਿਆ ਅਤੇ ਆਪ ਦੇ ਸ੍ਰੀ ਚਮਕੌਰ ਸਹਿਬ ਤੋ ਹਲਕਾ ਇੰਚਰਾਜ ਡਾ. ਚਰਨਜੀਤ ਸਿੰਘ ਨੇ ਇਨ੍ਹਾਂ ਨੂੰ ਪਾਰਟੀ ਵਿਚ ਸ਼ਾਮਲ ਕੀਤਾ । ਕਾਂਗਰਸ ਪਾਰਟੀ ਛਡ ਕੇ ਆਪ ਵਿਚ ਸ਼ਾਮਲ ਹੋਏ ਪਰਿਵਾਰਾ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਪਿਛਲੇ ਕਈ ਸਾਲਾ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਰਹੇ ਹਨ ।ਪਿਛਲੇ ਲੰਬੇ ਸਮੇ ਤੋ 84 ਦੇ ਵਿਚ ਹੋਏ ਕਤਲੇਆਮ ਦੇ ਪੀੜਤ ਲੋਕਾ ਨੂੰ ਕਾਂਗਰਸ ਪਾਂਰਟੀ ਵਲੋਂ ਕੋਈ ਇਨਸਾਫ ਨਹੀ ਦਵਾਇਆ ਗਿਆ ਅਤੇ ਕਾਂਗਰਸ ਪਾਰਟੀ ਹਮੇਸ਼ਾ 84 ਦੇ ਕਾਤਲਾ ਨੂੰ ਬਚਾ?ੁਣ ਦੀ ਕੋਸ਼ਿਸ਼ ਕਰਦੀ ਰਹੀ ਹੇ ?ੁਹ ਇਕ ਸਿਖ ਹੋਣ ਕਰਕੇ ਕਾਂਗਰਸ ਪਾਰਟੀ ਦਾ ਸਾਥ ਛਡ ਰਹੇ ਹਨ ਅਤੇ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਤੇ ਲੋਕਾਂ ਨਾਲ ਕੀਤਾ ਇਕ ਵੀ ਵਾਅਦਾ ਪੂਰਾ ਨਹੀ ਕੀਤਾ ਗਿਆ ।
ਕੈਪਟਨ ਸਾਹਬ ਵਲੋਂ ਗੁਟਕਾ ਸਾਹਿਬ ਉਪਰ ਹਥ ਰਖ ਕੇ ਇਹ ਕਸਮ ਖਾਧੀ ਗਈ ਸੀ ਕਿ ਸਰਕਾਰ ਬਣਨ ਤੇ ਚਾਰ ਹਫਤੇ ਦੇ ਅੰਦਰ ਅੰਦਰ ਨਸ਼ਾ ਖਤਮ ਕੀਤਾ ਜਾਵਗੇ ਅਤੇ ਨਸ਼ਾ ਤਸਕਰਾ ਨੂੰ ਫੜ ਕੇ ਜੇਲਾ ਵਿਚ ਡਕਿਆ ਜਾਵਗੇ ਪਰ ਨਾ ਹੀ ਨਸ਼ਾ ਖਤਮ ਹੋਇਆ ਨਾ ਹੀ ਕੋਈ ਵਡਾ ਤਸਕਰ ਅੰਦਰ ਕੀਤਾ ‘ਉਲਟਾ ਪੰਜਾਬ ਵਿਚ ਮਾਇਨਿੰਗ ਮਾਫੀਆ ਹੋਰ ਵਧ ਗਿਆ ਅਤੇ ਆਪਣੇ ਆਪ ਨੂੰ ‘ਪੰਜਾਬ ਦੇ ਪਾਣੀਆ ਦਾ ਰਾਖਾ ਕਹਿਣ ਵਾਲੀ ਇਹ ਸਰਕਾਰ ਪੰਜਾਬ ਦੇ ਪਾਣਿਆ ਵਿਚ ਜ਼ਹਿਰ ਘੋਲ ਰਹਿ ਰਸੂਕਦਾਰ ਲੋਕਾ ਦਾ ਸਾਥ ਦੇ ਰਹੀ ਹੈ। ਕਿਸਾਨੀ ਜਵਾਨੀ ਅਤੇ ਰੋਜਗਾਰ ਪੰਜਾਬ ਵਿਚੋ ਹੋਲੀ ਹੋਲੀ ਖਤਮ ਹੋ ਰਹੇ ਹਨ। ਇਨ੍ਹਾਂ ਪਰਿਵਾਰਾ ਨੂੰ ਆਪ ਵਿਚ ਸ਼ਾਮਲ ਕਰਨ ਮੋਕੇ ਡਾ.ਚਰਨਜੀਤ ਸਿੰਘ ਹਲਕਾਂ ਇੰਚਰਾਜ ਨੇ ਕਿਹਾ ਕਿ ਲੋਕਾ ਸਾਹਮਣੇ ਕਾਂਗਰਸ ਪਾਰਟੀ ਦੀ ਇਕ ਸਾਲ ਦੀ ਕਾਰਗੁਜਾਰੀ ਨੇ ਲੋਕਾ ਦਾ ਵਿਸ਼ਾਵਸ਼ ਗੁਆ ਲਿਆ ਹੈ ਅਤੇ ਲੋਕ ਆਪਣੇ ਆਪ ਨੂੰ ਠਗੀਆ ਹੋਈਆ ਮਹਿਸੂਸ ਕਰ ਰਹੇ ਹਨ ਅਤੇ ਲੋਕਾ ਨੂੰ ਇਕੋ ਆਸ ਦੀ ਕਿਰਨ ਆਮ ਆਦਮੀ ਪਾਰਟੀ ਵਿਚ ਨਜਰ ਆਉਂਦੀ ਹੈ ਅਤੇ ਆਮ ਆਦਮੀ ਪਾਰਟੀ ਲੋਕਾ ਦੇ ਹਕਾਂ ਦੀ ਅਵਾਜ ਬਣ ਕੇ ਉਭਰ ਰਹੀ ਹੈ। ਡਾ. ਚਰਨਜੀਤ ਸਿੰਘ ਨੇ ਦਸਿਆ ਉਹ 29 ਤਰੀਕ ਦਿਨ ਮੰਗਲਵਾਰ ਨੂੰ ਡੀ.ਸੀ.ਰੂਪਨਗਰ ਨੂੰ ਇਕ ਮੰਗ ਪਤਰ ਦੇਣ ਜਾ ਰਹੇ ਜਿਸ ਵਿਚ ਪ੍ਰਾਇਵੇਟ ਸਕੂਲਾ ਵਲੋਂ ਕੀਤੀ ਜਾ ਰਹੀ ਲੁਟ ਅਤੇ ਹਰ ਸਾਲ ਕਈ ਤਰਾ ਦੇ ਫੰਡਾ ਦੁਆਰਾ ਮਾਪਿਆਂ ਦੀ ਹੋ ਰਹੀ ਲੁਟ ਦਾ ਮੁਦਾ ਚੁਕਣਗੇ।
ਕਾਂਗਰਸ ਪਾਰਟੀ ਛਡ ਆਪ ਵਿਚ ਸ਼ਾਮਲ ਹੋਏ ਪਰਿਵਾਰਾ ਵਿਚ ਰਵਿੰਦਰ ਸਿੰਘ, ਰਾਜਵਿੰਦਰ ਕੌਰ, ਨਾਇਬ ਸਿੰਘ, ਸਜਣ ਸਿੰਘ, ਸ਼ਾਨਤੀ ਦੇਵੀ, ਜਰਨੈਲ ਸਿੰਘ, ਜਗਜੀਵਨ ਸਿੰਘ, ਕੁਲਵੰਤ ਸਿੰਘ, ਬਲਵਿੰਦਰ ਸਿੰਘ, ਮਹਿੰਦਰ ਸਿੰਘ, ਮੋਹਣ ਸਿੰਘ ਗੋਸਲਾਂ ਇਸ ਮੋਕੇ ਹਾਜਰ ਪਾਰਟੀ ਵਰਕਰ ਬਲਵਿੰਦਰ ਸਿੰਘ ਚੈੜੀਆ ਬਲਾਕ ਪ੍ਰਧਾਨ, ਗੁਰਸ਼ਰਨ ਸਿੰਘ, ਸਿੰਕਦਰ ਸਿੰਘ, ਕੈ.ਗੁਰਬਚਨ ਸਿੰਘ, ਸਵਰਨ ਸਿੰਘ, ਗੁਰਮੀਤ ਸਿਘ, ਪਾਲ ਸਿੰਘ, ਐਨ.ਪੀ. ਰਾਣਾ, ਪ੍ਰਲਾਦ ਸਿੰਘ, ਗੁਰਚਰਨ ਸਿੰਘ ਕੋਟਲਾ ਨਿਹੰਗ, ਦਿਲਬਾਗ ਸਿੰਘ, ਮਾਸਟਰ. ਕਮਲਜੀਤ ਸਿੰਘ ਆਦਿ ਹਾਜ਼ਰ ਸਨ।
ਹਲਕਾ ਸ੍ਰੀ ਚਮਕੌਰ ਸਹਿਬ ਤੋਂ 15 ਸਮਰਥਕ ਕਾਂਗਰਸ ਦਾ ਸਾਥ ਛੱਡ ‘ਆਪ’ ’ਚ ਹੋਏ ਸ਼ਾਮਲ



